ਜੈ ਸੀਆ ਰਾਮ ਸੰਘ ਸਾਦਿਕ ਨੇ ਕੀਤਾ ਵਿਚਾਰ ਵਟਾਂਦਰਾ
ਜੈ ਸੀਆ ਰਾਮ ਸੰਘ ਸਾਦਿਕ ਵੱਲੋਂ
Publish Date: Thu, 02 Apr 2026 03:50 PM (IST)
Updated Date: Fri, 03 Apr 2026 04:01 AM (IST)
ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ: ਜੈ ਸੀਆ ਰਾਮ ਸੰਘ ਸਾਦਿਕ ਵੱਲੋਂ ਸ਼੍ਰੀ ਹਨੂਮਾਨ ਜਯੰਤੀ ਨੂੰ ਸਮਰਪਿਤ ਸ਼੍ਰੀ ਬਾਲਾ ਜੀ ਦੀ ਚੌਂਕੀ ਕਰਾਉਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਪ੍ਰਦੀਪ ਗੱਖੜ ਤੇ ਕਮਲ ਸੋਨੀ ਨੇ ਪਿਛਲੇ ਸਾਲ ਕਰਵਾਏ ਗਏ ਸਮਾਗਮ ਦਾ ਲੇਖਾ ਜੋਖਾ ਮੈਂਬਰਾਂ ਨੂੰ ਦੱਸਿਆ। ਸੁਰਿੰਦਰ ਸੇਠੀ ਪ੍ਰਧਾਨ ਵਪਾਰ ਮੰਡਲ ਸਾਦਿਕ, ਕਰਮ ਚੰਦ ਪੱਪੀ ਪ੍ਰਧਾਨ, ਨਵੀਨ ਅਰੋੜਾ ਅਤੇ ਅਨੂਪ ਗੱਖੜ ਨੇ ਇਸ ਵਾਰ ਸਮਾਗਮ ਹੋਰ ਵੀ ਪ੍ਰਭਾਵਸ਼ਲੀ ਢੰਗ ਨਾਲ ਕਰਾਉਣ ਲਈ ਸੁਝਾਅ ਲੈਂਦਿਆਂ ਸਰਬਸੰਮਤੀ ਨਾਲ ਹੋਏ ਫ਼ੈਂਸਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 25 ਅਪ੍ਰੈਲ ਦਿਨ ਸ਼ਨੀਵਾਰ ਨੂੰ ਰਾਤ 8 ਤੋਂ 12 ਵਜੇ ਤੱਕ ਸ਼੍ਰੀ ਬਾਲਾ ਜੀ ਦੀ ਚੌਂਕੀ ਸਾਦਿਕ ਚੌਂਕ ਵਿਚ ਕਰਵਾਈ ਜਾਵੇਗੀ। ਜਿਸ ਵਿਚ ਸ਼ੀਖਸ਼ੀ ਚੌਪੜਾ ਦਿੱਲੀ ਵਾਲੇ ਅਤੇ ਜੀਤੂ ਸੋਨੀ ਫਰੀਦਕੋਟ ਵਾਲੇ ਸਮਾਗਮ ਦੌਰਾਨ ਸ਼੍ਰੀ ਬਾਲਾ ਜੀ ਦੀ ਮਹਿਮਾ ਗਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਰਾਤ ਨੂੰ ਆਈਆਂ ਸੰਗਤਾਂ ਦੀ ਸਹੂਲਤ ਲਈ ਸਸਤੇ ਰੇਟਾਂ ’ਤੇ ਖਾਣ ਪੀਣ ਦੀਆਂ ਸਟਾਲਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਤਾਜਪ੍ਰੀਤ ਸੋਨੀ, ਅਮਨ ਬਜਾਜ, ਰਘਬੀਰ ਸਿੰਘ, ਗੁਲਜ਼ਾਰ ਮਦੀਨਾ, ਵਿੱਕੀ ਬਾਂਸਲ, ਸੰਦੀਪ ਫ਼ਰੂਟ ਵਾਲੇ, ਸੰਜੀਵ ਚਾਵਲਾ, ਹੈਪੀ ਨਰੂਲਾ, ਕ੍ਰਿਸ਼ਨ, ਡਾ. ਵਰੁਣ ਅਜ਼ਾਦ, ਪ੍ਰਵੀਨ ਪਸਰੀਚਾ, ਪਰਮਜੀਤ ਸੋਨੀ, ਓਪਿੰਦਰ ਗਿੰਨੀ ਅਤੇ ਗੁਰਪ੍ਰੀਤ ਵਰਮਾ ਵੀ ਹਾਜਰ ਸਨ।