ਦੋ ਰੋਜ਼ਾ ਧਾਰਮਿਕ ਸਮਾਗਮ ਸ਼ਹੀਦ ਪਾਰਕ ਵਿਖੇ ਸਮਾਪਤ
ਜੈ ਸ਼੍ਰੀ ਸ਼ਿਆਮ ਸੇਵਾ ਪਰਿਵਾਰ ਵੱਲੋਂ
Publish Date: Mon, 02 Mar 2026 03:36 PM (IST)
Updated Date: Tue, 03 Mar 2026 04:00 AM (IST)

ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ: ਜੈ ਸ਼੍ਰੀ ਸ਼ਿਆਮ ਸੇਵਾ ਪਰਿਵਾਰ ਵੱਲੋਂ ਸ਼ਹੀਦ ਪਾਰਕ ਵਿਖੇ ਸ਼ੁਰੂ ਕੀਤੇ ਗਏ ਦੋ ਰੋਜ਼ਾ ਸ਼ਿਆਮ ਪ੍ਰਭੂ ਖਾਟੂ ਵਾਲੇ ਜੀ ਤਿਉਹਾਰ ਦੇ ਅੰਤਿਮ ਦਿਨ ਸ਼ਰਧਾਲੂਆਂ ਨੇ ਸ਼ਿਆਮ ਬਾਬਾ ਨੂੰ ਮੱਥਾ ਟੇਕਣ ਲਈ ਲੰਮੀਆਂ-ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਸਭ ਤੋਂ ਪਹਿਲਾਂ ਪੰਡਿਤ ਹਰੀਓਮ ਸ਼ਰਮਾ ਦੀ ਅਗਵਾਈ ’ਚ ਜੈ ਸ਼੍ਰੀ ਸ਼ਿਆਮ ਸੇਵਾ ਪਰਿਵਾਰ ਦੇ ਗਾਇਕ ਧਰਮਿੰਦਰ ਸ਼ਰਮਾ, ਸੁਨੀਲ ਕੁਮਾਰ ਸ਼ਰਮਾ, ਰਾਜਿੰਦਰ ਮਿੱਡਾ, ਅਨਮੋਲ ਸ਼ਰਮਾ, ਕਰਨ ਸ਼ਰਮਾ, ਸ਼ਸ਼ੀਕਾਂਤ ਗੋਇਲ, ਬਲਜੀਤ ਬੱਗੀ, ਅਵਿਨਾਸ਼ ਕੁਮਾਰ, ਅਨਮੋਲ ਸ਼ਰਮਾ, ਰਘੁਵੀਰ ਸ਼ਰਮਾ, ਪ੍ਰਿੰਸ ਅਰੋੜਾ, ਰਾਮ ਚੰਦਰ ਸ਼ਰਮਾ, ਰਾਜ ਭਾਰਤੀ, ਅਕਬਰ ਕੁਮਾਰ ਸ਼ਰਮਾ, ਸੰਨੀ ਸ਼ਰਮਾ, ਵੀਰਭੈਣ ਸ਼ਰਮਾ, ਸੰਨੀ ਸ਼ਰਮਾ, ਮਨਮੋਹਨ ਸ਼ਰਮਾ, ਗੁਲਾਟੀ, ਨਰੇਸ਼ ਬੋਹਤ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਅਗਨ ਭੇਟ ਕੀਤੇ, ਰਸਮੀ ਪੂਜਾ ਅਰਚਨਾ ਕੀਤੀ ਅਤੇ ਸਾਰਿਆਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ। ਇਸ ਮੌਕੇ ਸ਼ਿਆਮ ਭਗਤਾਂ ਨੇ ਸ਼ਿਆਮ ਬਾਬਾ ਕੀ ਜੈ, ਲਖ ਦਾਤਾਰ ਕੀ ਜੈ ਦੇ ਨਾਅਰੇ ਲਾਏ। ਇਸ ਸੰਕੀਰਤਨ ਦੌਰਾਨ ਸ਼ਿਆਮ ਬਾਬਾ ਦਾ ਦਰਬਾਰ ਅਤੇ ਸਜਾਵਟ ਖਿੱਚ ਦਾ ਕੇਂਦਰ ਰਹੀ। ਇਸ ਸੰਕੀਰਤਨ ਦੌਰਾਨ ਸ਼ਿਆਮ ਪਰਿਵਾਰ ਦੇ ਭਜਨ ਗਾਇਕ ਅਨਮੋਲ ਸ਼ਰਮਾ ਅਤੇ ਧਰਮਿੰਦਰ ਸ਼ਰਮਾ ਨੇ ਭਜਨ ਗਾ ਕੇ ਸ਼ਿਆਮ ਭਗਤਾਂ ਨੂੰ ਨਿਹਾਲ ਕੀਤਾ। ਮਿੱਡਾ, ਧਰਮਿੰਦਰ ਸ਼ਰਮਾ ਅਤੇ ਸੁਨੀਲ ਸ਼ਰਮਾ ਨੇ ਸ਼ਿਆਮ ਭਗਤਾਂ ਨੂੰ ਸ਼ਿਆਮ ਬਾਬਾ ਦੇ ਫਾਲਗੁਨ ਤਿਉਹਾਰ ਦੇ ਸਫ਼ਲ ਆਯੋਜਨ ਲਈ ਕਾਮਨਾ ਕੀਤੀ। ਇਸ ਦੌਰਾਨ ਆਰਤੀ ਕਰਨ ਉਪਰੰਤ ਆਈਆਂ ਸੰਗਤਾਂ ਨੂੰ ਪ੍ਰਸ਼ਾਦ ਅਤੇ ਲੰਗਰ ਵਰਤਾਇਆ ਗਿਆ।