ਜਗਸੀਰ ਸ਼ਰਮਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਸਨਮਾਨਿਤ
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨਸਮਾਜ ਸੇਵੀ ਜਗਸੀਰ ਸ਼ਰਮਾ ਦਾ ਸਨਮਾਨ ਕਰਦੇ ਹੋਏ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ।
Publish Date: Sun, 01 Mar 2026 03:24 PM (IST)
Updated Date: Mon, 02 Mar 2026 03:58 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਸਿਟੀ ਮੋਗਾ ਵੱਲੋਂ ਨਾਮੀ ਸਮਾਜਸੇਵੀ, ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੇ ਸਰਪ੍ਰਸਤ ਅਤੇ ਪ੍ਰਧਾਨ ਦਿਹਾਤੀ ਪੱਤਰਕਾਰ ਯੂਨੀਅਨ ਜਗਸੀਰ ਸ਼ਰਮਾ ਬਿਲਾਸਪੁਰ ਦਾ ਉਚੇਚਾ ਸਨਮਾਨ ਕੀਤਾ ਗਿਆ। ਜਥੇਬੰਦੀ ਦੇ ਜ਼ਿਲ੍ਹਾ ਚੇਅਰਮੈਨ ਡਾ. ਬਲਦੇਵ ਸਿੰਘ ਧੂੜਕੋਟ ਨੇ ਦੱਸਿਆ ਕਿ ਜਗਸੀਰ ਸ਼ਰਮਾ ਨੇ ਪਿਛਲੇ ਸਮੇਂ ਦੌਰਾਨ ਜਥੇਬੰਦੀ ਦੀ ਖਾਤਰ ਬਹੁਤ ਵੱਡਾ ਸੰਘਰਸ਼ ਕੀਤਾ ਸੀ ਜਿਸ ਕਾਰਨ ਮੈਡੀਕਲ ਪ੍ਰੈਕਟੀਸ਼ਨਰਜ਼ ਆਪਣਾ ਰੁਜ਼ਗਾਰ ਚਲਾ ਸਕਣ ਦੇ ਸਮਰੱਥ ਹੋਏ ਹਨ। ਉਨ੍ਹਾਂ ਦੱਸਿਆ ਕਿ ਸਾਨੂੰ ਮਾਣ ਹੈ ਕਿ ਜਗਸੀਰ ਸ਼ਰਮਾ ਨੇ ਜਥੇਬੰਦੀ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਲਈ ਅਣਥੱਕ ਮਿਹਨਤ ਕੀਤੀ। ਇਸ ਮੌਕੇ ਸੇਵਾਮੁਕਤ ਐੱਸਪੀ ਜਸਵਿੰਦਰ ਸਿੰਘ ਘਾਰੂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਸਮੇਂ ਡਾ. ਜਸਵੀਰ ਸਿੰਘ ਸਹਿਗਲ, ਡਾ. ਸੱਤਪਾਲ ਮੋਰੀਆ ਬਲਾਕ ਜਨਰਲ ਸਕੱਤਰ, ਡਾ. ਸਵਰਨ ਸਿੰਘ ਸੂਬਾ ਕਮੇਟੀ ਮੈਂਬਰ, ਡਾ. ਬਲਵਿੰਦਰ ਕੌਰ ਕੋਆਰਡੀਨੇਟਰ, ਡਾ. ਮਹਿੰਦਰ ਪਾਲ ਵਾਈਸ ਪ੍ਰਧਾਨ, ਡਾ. ਸੱਤਪਾਲ ਪ੍ਰੀਤ ਨਗਰ, ਡਾ. ਭਗਵੰਤ ਸਿੰਘ ਦੁੱਨੇਕੇ ਸਮੇਤ ਜਥੇਬੰਦੀ ਦੇ ਆਗੂ ਵੱਡੀ ਗਿਣਤੀ ਵਿਚ ਮੌਜ਼ੂਦ ਸਨ।