ਪ੍ਰੈਸ ਕਲੱਬ ਕੋਟ ਈਸੇ ਖਾਂ ਦੇ ਹੁਦੇਦਾਰਾਂ ਦੀ ਚੋਣ ਹੋਈ
ਪ੍ਰੈਸ ਕਲੱਬ ਕੋਟ ਈਸੇ ਖਾਂ ਦੀ ਚੋਣ ਸਬੰਧੀ
Publish Date: Thu, 16 Apr 2026 05:22 PM (IST)
Updated Date: Fri, 17 Apr 2026 04:09 AM (IST)

ਗੁਰਦੇਵ ਮਨੇਸ ਪੰਜਾਬੀ ਜਾਗਰਣ ਕੋਟ ਈਸੇ ਖਾਂ : ਪ੍ਰੈਸ ਕਲੱਬ ਕੋਟ ਈਸੇ ਖਾਂ ਦੀ ਚੋਣ ਸਬੰਧੀ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਸਵਰਗਵਾਸੀ ਪ੍ਰਧਾਨ ਜੀਤਾ ਸਿੰਘ ਨਾਰੰਗ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਇਸ ਤੋਂ ਬਾਅਦ ਮੀਟਿੰਗ ਦੌਰਾਨ ਪੱਤਰਕਾਰ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਯੂਨੀਅਨ ਨੂੰ ਹੋਰ ਮਜ਼ਬੂਤ ਬਣਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਚੋਣ ਪ੍ਰਕਿਰਿਆ ਦੌਰਾਨ ਖੁਸ਼ੀ ਦਾ ਮਾਹੌਲ ਉਸ ਵੇਲੇ ਬਣਿਆ ਜਦੋਂ ਪ੍ਰਧਾਨ ਸਮੇਤ ਸਾਰੇ ਅਹੁਦੇਦਾਰ ਸਰਬਸੰਮਤੀ ਨਾਲ ਚੁਣੇ ਗਏ ਅਤੇ ਵੋਟਿੰਗ ਦੀ ਲੋੜ ਨਹੀਂ ਪਈ। ਚੋਣ ਨਤੀਜਿਆਂ ਅਨੁਸਾਰ ਪੁਨੀਤ ਗਰੋਵਰ ਨੂੰ ਸਰਪ੍ਰਸਤ, ਖੇਤਪਾਲ ਦੀਪ ਸਿੰਘ ਚੇਅਰਮੈਨ, ਜਗਰਾਜ ਸਿੰਘ ਗਿੱਲ ਪ੍ਰਧਾਨ, ਡਾ. ਕੁਲਵੰਤ ਸਿੰਘ ਸੰਧੂ ਅਤੇ ਜੋਗਿੰਦਰ ਪਾਲ ਸਿੰਘ ਮਾਲੜਾ ਨੂੰ ਸੀਨੀਅਰ ਮੀਤ ਪ੍ਰਧਾਨ, ਅਜੇ ਅਰੋੜਾ ਅਤੇ ਡਾ. ਰਾਜ ਦਵਿੰਦਰ ਸਿੰਘ ਗਿੱਲ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਬਖਸ਼ੀਸ਼ ਵਰਮਾ ਨੂੰ ਜਨਰਲ ਸਕੱਤਰ, ਡਾ ਮਹਿੰਦਰ ਸਿੰਘ ਸਹੋਤਾ ਅਤੇ ਡਾ. ਗੁਰਦੇਵ ਸਿੰਘ ਮਨੇਸ ਸਕੱਤਰ, ਰਜਿੰਦਰ ਕੁਮਾਰ ਅਰੋੜਾ ਨੂੰ ਪ੍ਰੈਸ ਸਕੱਤਰ, ਵਿਕਾਸ ਗਰੋਵਰ ਨੂੰ ਸਲਾਹਕਾਰ ਅਤੇ ਗੁਰਮੀਤ ਸਿੰਘ ਨੂੰ ਕਾਰਜਕਾਰੀ ਮੈਂਬਰ ਬਣਾਇਆ ਗਿਆ। ਚੋਣਾਂ ਤੋਂ ਬਾਅਦ ਸਮੂਹ ਯੂਨੀਅਨ ਵੱਲੋਂ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਨਵ-ਚੁਣੇ ਪ੍ਰਧਾਨ ਜਗਰਾਜ ਸਿੰਘ ਗਿੱਲ ਨੇ ਕਿਹਾ ਕਿ ਪੱਤਰਕਾਰਾਂ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਦੀਆਂ ਸਮੱਸਿਆਵਾਂ ਦਾ ਹੱਲ, ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਨਵੀਂ ਪੀੜ੍ਹੀ ਨੂੰ ਮੌਕੇ ਪ੍ਰਦਾਨ ਕਰਨਾ ਉਨ੍ਹਾਂ ਦੀ ਪਹਿਲ ਰਹੇਗੀ। ਨਾਲ ਹੀ ਕਲੱਬ ਨੂੰ ਇਕ ਮਜ਼ਬੂਤ ਅਤੇ ਇਕੱਠੀ ਸੰਸਥਾ ਬਣਾਉਣ ਲਈ ਸਾਰੇ ਫੈਸਲੇ ਪਾਰਦਰਸ਼ੀ ਅਤੇ ਸਹਿਮਤੀ ਨਾਲ ਲਏ ਜਾਣਗੇ।