ਆਈਐੱਸਐੱਫ਼ ਦੀ ਵਿਦਿਆਰਥਣ ਯਸ਼ਿਕਾ ਮਿੱਤਲ ਦਾ ਸਨਮਾਨ
ਆਈਐੱਸਐੱਫ ਕਾਲਜ ਆਫ਼ ਫਾਰਮੇਸੀ
Publish Date: Mon, 16 Mar 2026 03:44 PM (IST)
Updated Date: Tue, 17 Mar 2026 04:01 AM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਵਿਚ ਰੈਗੂਲੇਟਰੀ ਮਾਮਲਿਆਂ ਵਿਚ ਮਾਹਿਰ ਐੱਮ ਫਾਰਮ ਦੀ ਵਿਦਿਆਰਥਣ ਯਸ਼ਿਕਾ ਮਿੱਤਲ ਅਤੇ ਵਰਤਮਾਨ ਵਿਚ ਡਾ. ਅਮਨਦੀਪ ਸਿੰਘ ਦੀ ਨਿਗਰਾਨੀ ਹੇਠ ਖੋਜ ਕਰ ਰਹੀ ਹੈ, ਨੇ ਹਾਲ ਹੀ ਵਿਚ ਹਿਮਾਚਲ ਇੰਸਟੀਚਿਊਟ ਆਫ਼ ਫਾਰਮੇਸੀ ਪਾਉਂਟਾ ਸਾਹਿਬ ਵਿਖੇ ਕਰਵਾਈ ਇਕ ਅੰਤਰਰਾਸ਼ਟਰੀ ਕਾਨਫਰੰਸ ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਸੰਸਥਾ ਨੂੰ ਮਾਣ ਦਿਵਾਇਆ ਹੈ। ਸੰਸਥਾ ਦੇ ਡਾਇਰੈਕਟਰ, ਡਾ. ਜੀਡੀ ਗੁਪਤਾ ਨੇ ਕਿਹਾ ਕਿ ਆਈਐੱਸਐੱਫ਼ ਕਾਲਜ ਆਫ਼ ਫ਼ਾਰਮੇਸੀ ਦੇ ਵਿਦਿਆਰਥੀ ਦੇਸ਼ ਅਤੇ ਵਿਦੇਸ਼ਾਂ ਵਿਚ ਕਰਵਾਈਆਂ ਕਾਨਫਰੰਸਾਂ ਵਿਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ ਤੇ ਲਗਾਤਾਰ ਨਵੇਂ ਮੀਲ ਪੱਥਰ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਅਤੇ ਉਨ੍ਹਾਂ ਦੇ ਗਾਈਡ ਦੀ ਇਸ ਪ੍ਰਾਪਤੀ ’ਤੇ ਸੰਸਥਾ ਦੇ ਚੇਅਰਮੈਨ ਡਾ. ਅਮਨਦੀਪ ਸਿੰਘ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀਡੀ ਗੁਪਤਾ, ਆਈਐੱਸਐੱਫ਼ਸੀਪੀਆਰ ਦੇ ਪ੍ਰਿੰਸੀਪਲ ਡਾ. ਆਰਕੇ ਨਾਰੰਗ, ਡੀਨ ਆਫ਼ ਐਗਜ਼ਾਮੀਨੇਸ਼ਨ ਇੰਜੀਨੀਅਰ ਜਸਪ੍ਰੀਤਇੰਦਰ ਸਿੰਘ, ਵਿਦਿਆਰਥੀ ਭਲਾਈ ਦੇ ਡੀਨ ਡਾ. ਜੀਐੱਸ ਸ਼ਰਮਾ ਅਤੇ ਸਮੁੱਚੇ ਫੈਕਲਟੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।