ਆਈਐੱਸਐੱਫ ਕਾਲਜ ’ਚ ਹਵਨ ਯੱਗ ਤੇ ਕੰਨਿਆ ਪੂਜਨ ਕਰਵਾਇਆ
ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ
Publish Date: Sun, 01 Feb 2026 05:15 PM (IST)
Updated Date: Mon, 02 Feb 2026 04:08 AM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਦੇ ਕੈਂਪਸ ਵਿਚ ਸਥਿਤ ਦੁਰਗਾ ਮੰਦਿਰ ਵਿਖੇ ਸਾਰਿਆਂ ਦੇ ਕਲਿਆਣ ਲਈ ਹਵਨਯੱਗ ਅਤੇ ਕੰਨਿਆ ਪੂਜਨ ਦਾ ਆਯੋਜਨ ਕੀਤਾ ਗਿਆ। ਪੰਡਿਤ ਰਾਮਚੰਦਰ ਸ਼ਰਮਾ ਦੀ ਅਗਵਾਈ ਹੇਠ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀਡੀ. ਗੁਪਤਾ, ਆਈਐੱਸਐੱਫਸੀਪੀਆਰ ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ, ਡੀਨ ਆਫ਼ ਐਗਜ਼ਾਮੀਨੇਸ਼ਨਜ਼ ਇੰਜੀਨੀਅਰ ਜਸਪ੍ਰੀਤ ਇੰਦਰ ਸਿੰਘ, ਡੀਨ ਆਫ਼ ਸਟੂਡੈਂਟ ਵੈੱਲਫੇਅਰ ਡਾ. ਜੀਐਸ. ਸ਼ਰਮਾ, ਫੈਕਲਿਟੀ ਅਤੇ ਵਿਦਿਆਰਥੀਆਂ ਨੇ ਹਵਨਯੱਗ ਵਿਚ ਭੇਟਾਂ ਚੜ੍ਹਾਈਆਂ ਅਤੇ ਸਾਰਿਆਂ ਦੇ ਕਲਿਆਣ ਲਈ ਪ੍ਰਾਰਥਨਾ ਕੀਤੀ। ਇਸ ਤੋਂ ਬਾਅਦ ਕੰਨਿਆ ਪੂਜਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਜੀਡੀ. ਗੁਪਤਾ ਨੇ ਕਿਹਾ ਕਿ ਸੰਸਥਾ ਵਿਚ ਬਣੇ ਮਾਂ ਦੁਰਗਾ ਮੰਦਰ ਵਿਚ ਸਮੇਂ-ਸਮੇਂ ਤੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ ਅਤੇ ਭਵਿੱਖ ਵਿਚ ਵੀ ਜਾਰੀ ਰਹਿਣਗੇ। ਇਸ ਮੌਕੇ ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਹਵਨਯੱਗ ਅਤੇ ਕੰਨਿਆ ਪੂਜਨ ਵਿਚ ਸ਼ਾਮਿਲ ਹੋਣ ਵਾਲੇ ਸਾਰੇ ਫੈਕਲਿਟੀ ਦਾ ਧੰਨਵਾਦ ਕੀਤਾ।