ਆਈਐੱਸਐੱਫ਼ ਕਾਲਜ ਦੀ ਸੁਰਭੀ ਗੁਪਤਾ ਦਾ ਕੀਤਾ ਸਨਮਾਨ
ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ
Publish Date: Sun, 29 Mar 2026 04:22 PM (IST)
Updated Date: Mon, 30 Mar 2026 04:00 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈਐੱਸਐੱਫ਼ ਕਾਲਜ ਆਫ਼ ਫਾਰਮੇਸੀ ਦੀ ਐੱਮਫਾਰਮ ਫਾਰਮਾਕੋਲੌਜੀ ਦੇ ਅੰਤਿਮ ਸਾਲ ਦੀ ਵਿਦਿਆਰਥਣ ਸੁਰਭੀ ਗੁਪਤਾ ਨੂੰ ਬਿਹਾਰ ਰਾਜ ਦੇ ਮਹਾਦੇਵ ਲਾਲ ਸਰਾਫ ਕਾਲਜ ਆਫ਼ ਫਾਰਮੇਸੀ ਵਿਖੇ ਆਯੋਜਿਤ ਅੰਤਰਰਾਸ਼ਟਰੀ ਕਾਨਫਰੰਸ ਫਾਰਮਾ ਇੰਸਪੈਕਟ੍ਰੌਨ 2026 ਔਨ ਇਨੋਵੇਸ਼ਨ ਐਂਡ ਫਿਊਚਰ ਟ੍ਰੈਂਡਜ਼ ਇਨ ਫਾਰਮਾਸਿਊਟੀਕਲ ਐਂਡ ਬਾਇਓਮੈਡੀਕਲ ਸਾਇੰਸ ਵਿਚ ਸਨਮਾਨਿਤ ਕੀਤਾ ਗਿਆ। ਜਿਸ ਵਿਚ ਵਿਦਿਆਰਥਣ ਸੁਰਭੀ ਨੇ ਪੋਸਟਰ ਪ੍ਰੈਜ਼ੈਂਟੇਸ਼ਨ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਅਤੇ ਪੰਜ ਹਜ਼ਾਰ ਰੁਪਏ ਦਾ ਯਾਦਗਾਰੀ ਚਿੰਨ੍ਹ, ਸਰਟੀਫ਼ਿਕੇਟ ਅਤੇ ਨਕਦ ਇਨਾਮ ਜਿੱਤ ਕੇ ਸੰਸਥਾ ਦਾ ਮਾਣ ਵਧਾਇਆ। ਸੁਰਭੀ ਐਸੋਸੀਏਟ ਪ੍ਰੋਫ਼ੈਸਰ ਸਾਨੀਆ ਗਰੋਵਰ ਦੀ ਨਿਗਰਾਨੀ ਹੇਠ ਆਪਣਾ ਖੋਜ ਕਾਰਜ ਕਰ ਰਹੀ ਹੈ। ਸਾਨੀਆ ਗਰੋਵਰ ਨੇ ਕਿਹਾ ਕਿ ਸੁਰਭੀ ਬਹੁਤ ਤਕਨੀਕੀ ਅਤੇ ਪ੍ਰਯੋਗਾਤਮਕ ਤੌਰ ’ਤੇ ਹੁਨਰਮੰਦ ਹੈ ਅਤੇ ਉਸ ਨੇ ਅੰਤਰਰਾਸ਼ਟਰੀ ਕਾਨਫਰੰਸ ਵਿਚ ਆਪਣਾ ਖੋਜ ਕਾਰਜ ਪੇਸ਼ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਫਾਰਮਾਕੋਲੌਜੀ ਦੇ ਮੁਖੀ ਡਾ. ਸ਼ਮਸ਼ੇਰ ਸਿੰਘ ਨੇ ਕਿਹਾ ਕਿ ਐੱਮਫਾਰਮ ਦੇ ਸਾਰੇ ਵਿਦਿਆਰਥੀ ਦੇਸ਼ ਵਿਦੇਸ਼ ਵਿਚ ਆਪਣਾ ਖੋਜ਼ ਕਾਰਜ ਪੇਸ਼ ਕਰਕੇ ਵਿਭਾਗ ਅਤੇ ਸੰਸਥਾ ਦਾ ਨਾਮ ਰੌਸ਼ਨ ਕਰ ਰਹੇ ਹਨ। ਇਸ ਪ੍ਰਾਪਤੀ ’ਤੇ ਵਿਦਿਆਰਥਣ ਸੁਰਭੀ ਅਤੇ ਉਸਦੀ ਗਾਈਡ ਸਾਨੀਆ ਗਰੋਵਰ ਨੂੰ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀਡੀ ਗੁਪਤਾ, ਆਈਐੱਸਐੱਫ਼ਸੀਪੀਆਰ ਪ੍ਰਿੰਸੀਪਲ ਡਾ. ਆਰਕੇ ਨਾਰੰਗ ਨੇ ਵਧਾਈ ਦਿੱਤੀ।