ਆਈਐੱਸਐੱਫ ਕਾਲਜ ਦੇ ਡਾ. ਸੌਰਭ ਕੋਸੇ ਤੇ ਡਾ. ਮੁਹੰਮਦ ਹਨੀਫ਼ ਦੀ ਕਿਤਾਬ ਰਿਲੀਜ਼
ਆਈਐੱਸਐੱਫ ਕਾਲਜ ਆਫ਼ ੱੇੋਿੱੇੇੋਿੇੋ
Publish Date: Wed, 07 Jan 2026 04:25 PM (IST)
Updated Date: Thu, 08 Jan 2026 04:00 AM (IST)

ਆਈਐੱਸਐੱਫ ਕਾਲਜ ਮੋਗਾ ਦੇ ਡਾ. ਸੌਰਭ ਕੋਸੇ ਅਤੇ ਡਾ. ਮੁਹੰਮਦ ਹਨੀਫ਼ ਦੀ ਕਿਤਾਬ ਰਿਲੀਜ਼ ਕਰਦੇ ਹੋਏ ਸੰਸਥਾ ਦੇ ਡਾਇਰੈਕਟਰ ਡਾ. ਜੀਡੀ ਗੁਪਤਾ ਅਤੇ ਫੈਕਲਟੀ। ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਆਈਐੱਸਐੱਫ ਕਾਲਜ ਆਫ਼ ਫਾਰਮੇਸੀ ’ਚ ਕੰਮ ਕਰਦੇ ਡਾ. ਸੌਰਭ ਕੋਸੇ, ਫਾਰਮ ਡੀ ਵਿਭਾਗ ਦੇ ਮੁਖੀ ਤੇ ਡਾ. ਮੁਹੰਮਦ ਹਨੀਫ਼ ਦੁਆਰਾ ਲਿਖੀ ਕਿਤਾਬ ਕਮਿਊਨਿਟੀ ਫਾਰਮੇਸੀ ਰਿਲੀਜ਼ ਕੀਤੀ ਗਈ। ਸੰਸਥਾ ਦੇ ਡਾਇਰੈਕਟਰ ਡਾ. ਜੀਡੀ ਗੁਪਤਾ ਨੇ ਕਿਹਾ ਕਿ ਇਹ ਕਿਤਾਬ ਫਾਰਮ ਡੀ ਦੇ ਵਿਦਿਆਰਥੀਆਂ ਲਈ ਬਹੁਤ ਹੀ ਸਰਲ ਭਾਸ਼ਾ ’ਚ ਲਿਖੀ ਗਈ ਹੈ। ਇਸ ਦੇ ਨਾਲ ਟੇਬਲ, ਅੰਕੜੇ, ਫਲੇਬੋਡਿਆਗ੍ਰਾਮ, ਸਕੈਚ, ਫੋਟੋਆਂ ਦੇ ਨਾਲ-ਨਾਲ ਇਕ ਪ੍ਰਸ਼ਨ ਬੈਂਕ ਵੀ ਪ੍ਰਦਾਨ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀ ਪੜ੍ਹਾਈ ਤੋਂ ਬਾਅਦ ਆਪਣੇ ਗਿਆਨ ਦੀ ਆਸਾਨੀ ਨਾਲ ਜਾਂਚ ਕਰ ਸਕਣ। ਇਹ ਕਿਤਾਬ ਰੁਦਰਾਂਸ਼ ਪ੍ਰਕਾਸ਼ਕ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ। ਡਾ. ਕੋਸੇ ਅਤੇ ਡਾ. ਹਨੀਫ਼ ਪਹਿਲਾਂ ਹੀ ਵਿਦਿਆਰਥੀਆਂ ਲਈ ਬਹੁਤ ਸਾਰੀਆਂ ਕਿਤਾਬਾਂ, ਪੇਪਰ ਅਤੇ ਆਪਣੇ ਖੋਜ ਕਾਰਜ ਪ੍ਰਕਾਸ਼ਿਤ ਕਰ ਚੁੱਕੇ ਹਨ। ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ ਸਕੱਤਰ ਇੰਜੀਨੀਅਰ ਕਿਤਾਬ ਦੇ ਰਿਲੀਜ਼ ਮੌਕੇ ਮੌਜੂਦ ਸਨ। ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀਡੀ ਗੁਪਤਾ, ਆਈਐੱਸਐੱਫਸੀਪੀਆਰ ਪ੍ਰਿੰਸੀਪਲ ਡਾ. ਆਰਕੇ ਨਾਰੰਗ, ਡੀਨ ਪ੍ਰੀਖਿਆ ਇੰਜੀਨੀਅਰ ਜਸਪ੍ਰੀਤ ਇੰਦਰ ਸਿੰਘ, ਡੀਨ ਵਿਦਿਆਰਥੀ ਡਾ. ਜੀਐੱਸ ਸ਼ਰਮਾ ਨੇ ਡਾ. ਸੌਰਭ ਕੋਸੇ ਅਤੇ ਡਾ. ਮੁਹੰਮਦ ਹਨੀਫ਼ ਨੂੰ ਸ਼ੁਭਕਾਮਨਾਵਾਂ ਦਿੱਤੀਆਂ।