ਆਈਐੱਸਐੱਫ ਦੇ ਵਿਦਿਆਰਥੀ ਵਿੱਦਿਅਕ ਦੌਰੇ ਲਈ ਰਵਾਨਾ
ਆਈਐੱਸਐੱਫ ਕਾਲਜਵਿੱਦਿਅਕ ਦੌਰੇ ਲਈ ਬੱਸ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਪ੍ਰਿੰਸੀਪਲ ਡਾ. ਆਰਕੇ ਨਾਰੰਗ, ਵਾਈਸ ਪ੍ਰਿੰਸੀਪਲ ਸ਼ੰਮੀ ਜਿੰਦਲ।
Publish Date: Sat, 21 Feb 2026 03:50 PM (IST)
Updated Date: Sun, 22 Feb 2026 04:01 AM (IST)
ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਐਂਡ ਰਿਸਰਚ ਕੈਂਪਸ 2 ਦੇ ਛੇਵੇਂ ਸਮੈਸਟਰ ਦੇ ਵਿਦਿਆਰਥੀ ਵਿੱਦਿਅਕ ਦੌਰੇ ਲਈ ਰਵਾਨਾ ਹੋਏ। ਇਸ ਮੌਕੇ ਬੱਸ ਨੂੰ ਹਰੀ ਝੰਡੀ ਪ੍ਰਿੰਸੀਪਲ ਡਾ. ਆਰਕੇ ਨਾਰੰਗ ਵੱਲੋਂ ਦੇ ਕੇ ਰਵਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਿੱਦਿਅਕ ਦੌਰੇ ਦੌਰਾਨ ਇਕ ਕਾਨਫਰੰਸ ਵਿਚ ਵਿਦਿਆਰਥੀ ਆਪਣੀਆਂ ਪੇਸ਼ਕਾਰੀਆਂ ਅਤੇ ਵਿਚਾਰ ਪੇਸ਼ ਕਰਨਗੇ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਉਦਯੋਗ ਵਿਚ ਮੈਡੀਸਨ ਪਲਾਂਟ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਕੈਂਪਸ 2 ਦੇ ਵਾਈਸ ਪ੍ਰਿੰਸੀਪਲ ਸ਼ੰਮੀ ਜਿੰਦਲ, ਫੈਕਲਟੀ ਸਟਾਫ਼ ਮੈਂਬਰ ਅਤੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ, ਇੰਜੀਨੀਅਰ ਵੀ ਮੌਜੂਦ ਸਨ। ਜਨੇਸ਼ ਗਰਗ, ਡਾਇਰੈਕਟਰ ਡਾ. ਜੀਡੀ ਗੁਪਤਾ, ਆਈਐੱਸਐੱਫ ਕੈਂਪਸ 2 ਦੇ ਪ੍ਰਿੰਸੀਪਲ ਡਾ. ਆਰਕੇ ਨਾਰੰਗ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਿੱਦਿਅਕ ਦੌਰੇ ਲਈ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੇ ਸਫ਼ਲ ਦੌਰੇ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਕਾਲਜ ਵੱਲੋਂ ਅਜਿਹੇ ਵਿੱਦਿਅਕ ਦੌਰੇ ਜਾਰੀ ਰਹਿਣਗੇ।