ਮਹਾਸ਼ਿਵਰਾਤਰੀ ਸਮਾਗਮ ਸਬੰਧੀ ਸੱਦਾ ਪੱਤਰ ਭੇਟ ਕੀਤਾ
ਮਹਾਦੇਵ ਸੇਵਾ ਸੁਸਾਇਟੀ ਰਜਿ: ਮੋਗਾ
Publish Date: Thu, 12 Feb 2026 04:03 PM (IST)
Updated Date: Fri, 13 Feb 2026 04:00 AM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਮਹਾਦੇਵ ਸੇਵਾ ਸੁਸਾਇਟੀ ਰਜਿ: ਮੋਗਾ 15 ਫ਼ਰਵਰੀ ਨੂੰ ਰਾਮਗੰਜ ਰੋਡ ਗਲੀ ਨੰਬਰ 4 ਮੋਗਾ ਵਿਖੇ ਮਹਾਂਸ਼ਿਵਰਾਤਰੀ ਤਿਉਹਾਰ ਬੜੀ ਧੂਮਧਾਮ ਨਾਲ ਮਨਾ ਰਹੀ ਹੈ। ਅੱਜ ਸੁਸਾਇਟੀ ਦੇ ਅਧਿਕਾਰੀਆਂ ਨੇ ਸਮਾਜ ਸੇਵਕ ਸੁਸ਼ੀਲ ਮਿੱਡਾ ਅਤੇ ਸੌਰਭ ਗੋਇਲ ਨੂੰ ਸੱਦਾ ਪੱਤਰ ਭੇਂਟ ਕੀਤੇ। ਇਸ ਮੌਕੇ ਪ੍ਰਧਾਨ ਸਾਹਿਲ ਵਰਮਾ ਅਤੇ ਹੋਰ ਮੈਂਬਰਾਂ ਨੇ ਐਲਾਨ ਕੀਤਾ ਕਿ ਭਗਵਾਨ ਸ਼ਿਵ ਨੂੰ ਸਮਰਪਿਤ ਸੰਕੀਰਤਨ 15 ਫ਼ਰਵਰੀ ਨੂੰ ਸ਼ਾਮ 6 ਵਜੇ ਤੋਂ ਭਗਵਾਨ ਦੀ ਇੱਛਾ ਤੱਕ ਰਾਮਗੰਜ ਗਲੀ ਨੰਬਰ 4 ਵਿਖੇ ਕਰਵਾਇਆ ਜਾਵੇਗਾ। ਭਜਨ ਗਾਇਕ ਤਰੁਣ ਗਿੱਲ ਭਗਵਾਨ ਸ਼ਿਵ ਦੀ ਉਸਤਤ ਦੇ ਭਜਨ ਗਾਉਣਗੇ। ਸੰਕੀਰਤਨ ਲਈ ਭਗਵਾਨ ਸ਼ਿਵ ਦਾ ਦਰਬਾਰ ਸਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮਹਾਸ਼ਿਵਰਾਤਰੀ ਤੇ ਪਵਿੱਤਰ ਸ਼ਿਵਲਿੰਗ ’ਤੇ ਪਾਣੀ, ਦੁੱਧ, ਦਹੀਂ, ਸ਼ਹਿਦ, ਘਿਓ ਅਤੇ ਗੰਗਾ ਜਲ ਦੀ ਵਰਖਾ ਕੀਤੀ ਜਾਂਦੀ ਹੈ। ਉਨ੍ਹਾਂ ਸ਼ਿਵਰਾਤਰੀ ਮਹਾਉੱਤਸਵ ਸਮਾਗਮ ਵਿਚ ਸਭ ਨੂੰ ਵੱਧਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।