ਅੱਖਾਂ ਦੇ ਚੈਕਅੱਪ ਕੈਂਪ ਲਈ ਸੱਦਾ ਪੱਤਰ ਜਾਰੀ ਕੀਤਾ
ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇ
Publish Date: Sun, 15 Mar 2026 05:02 PM (IST)
Updated Date: Mon, 16 Mar 2026 04:07 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਵਿਚ, 26 ਮਾਰਚ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਗੁਰਦੁਆਰਾ ਮਾਈ ਜਾਨਕੀ ਵਾਰਡ ਨੰਬਰ 15, ਗੁਰੂ ਅਰਜੁਨ ਦੇਵ ਨਗਰ, ਮੋਗਾ ਵਿਖੇ ਇਕ ਵਿਸ਼ਾਲ ਅੱਖਾਂ ਦਾ ਆਪ੍ਰੇਸ਼ਨ ਅਤੇ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ। ਇਹ ਉਪਰਾਲਾ ਗੁਰਮੁਖ ਸੇਵਾ ਭਲਾਈ ਸੰਸਥਾ ਮੋਗਾ ਦੁਆਰਾ ਰਜਿਸਟਰਡ ਮਾਨਵ ਸੇਵਾ ਵੈੱਲਫੇਅਰ ਕਲੱਬ ਸਿਟੀ ਮੋਗਾ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਸਮਾਗਮ ਲਈ ਸੱਦਾ ਪੱਤਰ ਜਾਰੀ ਕਰਦੇ ਹੋਏ ਸਾਬਕਾ ਕੌਂਸਲਰ ਦਵਿੰਦਰ ਸਿੰਘ ਤਿਵਾੜੀ ਅਤੇ ਕੌਂਸਲਰ ਪ੍ਰਵੀਨ ਕੁਮਾਰੀ ਤਿਵਾੜੀ ਨੇ ਐਲਾਨ ਕੀਤਾ ਕਿ ਕੈਂਪ ਦਾ ਉਦਘਾਟਨ ਸੰਤ ਬਾਬਾ ਗੁਰਦੀਪ ਸਿੰਘ ਚਾਂਦਪੁਰਾ ਕਰਨਗੇ। ਕੈਂਪ ਦੀ ਸ਼ੋਭਾ ਇਲਾਕੇ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੀ ਮੌਜੂਦਗੀ ਵਿਚ ਹੋਵੇਗੀ, ਜੋ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਕੈਂਪ ਦੌਰਾਨ ਸ਼ੰਕਰਾ ਆਈ ਫਾਊਂਡੇਸ਼ਨ, ਮੁੱਲਾਂਪੁਰ ਲੁਧਿਆਣਾ ਦੇ ਮਾਹਰ ਡਾਕਟਰਾਂ ਦੁਆਰਾ ਅੱਖਾਂ ਦੇ ਆਪ੍ਰੇਸ਼ਨ ਕੀਤੇ ਜਾਣਗੇ। ਉਨ੍ਹਾਂ ਕੈਂਪ ’ਚ ਆਉਣ ਦੀ ਯੋਜਨਾ ਬਣਾ ਰਹੇ ਮਰੀਜ਼ਾਂ ਨੂੰ ਆਪਣੇ ਆਧਾਰ ਕਾਰਡ ਦੀ ਕਾਪੀ ਆਪਣੇ ਨਾਲ ਲਿਆਉਣ ਦੀ ਅਪੀਲ ਕੀਤੀ। ਇਸ ਮੌਕੇ ’ਤੇ ਮਾਨਵ ਸੇਵਾ ਵੈੱਲਫੇਅਰ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਤਿਵਾੜੀ ਸਮੇਤ ਕਲੱਬ ਦੇ ਮੈਂਬਰ, ਨਾਇਬ ਸਿੰਘ, ਬਲਵਿੰਦਰ ਕੁਮਾਰ ਕੌੜਾ, ਪ੍ਰੇਮ ਕੁਮਾਰ, ਹਰਜਿੰਦਰ ਸਿੰਘ, ਕ੍ਰਿਸ਼ਨ ਕੁਮਾਰ, ਰਾਜੇਂਦਰ ਕੁਮਾਰ, ਅਜੈ ਕੁਮਾਰ ਸ਼ਰਮਾ, ਵਜਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਹਰੀ ਰਾਮ, ਅਸ਼ੋਕ ਕੁਮਾਰ, ਗੋਲਡੀ ਅਤੇ ਹੋਰ ਮੌਜੂਦ ਸਨ।