ਧਾਰਮਿਕ ਸਮਾਗਮ ਦਾ ਸੱਦਾ ਪੱਤਰ ਕੀਤਾ ਜਾਰੀ
ਸ਼ਿਆਮ ਸੇਵਾ ਸੋਸਾਇਟੀ ਵੱਲੋਂ ਸ਼ਹਿ
Publish Date: Thu, 29 Jan 2026 03:58 PM (IST)
Updated Date: Fri, 30 Jan 2026 04:02 AM (IST)

ਸਵਰਨ ਗੁਲਾਟੀ ਪੰਜਾਬੀ ਜਾਗਰਣ, ਮੋਗਾ : ਸ਼ਿਆਮ ਸੇਵਾ ਸੋਸਾਇਟੀ ਵੱਲੋਂ ਸ਼ਹਿਰ ਵਿਚ ਕੀਤੇ ਜਾ ਰਹੇ ਧਾਰਮਿਕ ਸਮਾਗਮ ਇਕ ਸ਼ਲਾਘਾਯੋਗ ਉਪਰਾਲਾ ਹਨ ਅਤੇ ਸਾਨੂੰ ਸਾਰਿਆਂ ਨੂੰ ਉਤਸ਼ਾਹ ਨਾਲ ਹਿੱਸਾ ਲੈਣਾ ਚਾਹੀਦਾ ਹੈ। ਇਹ ਵਿਚਾਰ ਸ਼੍ਰੀ ਲਾਲ ਦੁਆਰਾ ਮੰਦਿਰ ਦੇ ਚੇਅਰਮੈਨ ਰਾਜੇਂਦਰ ਵਧਵਾ ਅਤੇ ਕੁਲਦੀਪ ਵਧਵਾ ਨੇ 21 ਫਰਵਰੀ ਤੋਂ 1 ਮਾਰਚ ਤੱਕ ਮੋਗਾ ਦੀ ਜਲੰਧਰ ਕਲੋਨੀ ਵਿਚ ਸ਼ਿਆਮ ਮੰਦਿਰ ਵੱਲੋਂ ਆਯੋਜਿਤ ਕੀਤੇ ਜਾ ਰਹੇ 14ਵੇਂ ਫਾਲਗੁਨ ਮਹੋਤਸਵ ਲਈ ਸੱਦਾ ਪੱਤਰ ਜਾਰੀ ਕਰਦੇ ਹੋਏ ਪ੍ਰਗਟ ਕੀਤੇ। ਇਸ ਮੌਕੇ ਸ਼ਿਆਮ ਸੇਵਾ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਚੇਅਰਮੈਨ ਅਜੇ ਗਰਗ, ਸਕੱਤਰ ਮੀਤ ਪ੍ਰਧਾਨ ਤੇ ਸਾਬਕਾ ਕੌਂਸਲਰ ਭੂਸ਼ਨ ਗਰਗ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਪੂਜਾ ਇੰਚਾਰਜ ਚੰਦਰ ਮੋਹਨ ਸਹਿਗਲ, ਪ੍ਰਧਾਨ ਵਿਨੋਦ ਪੋਪਲੀ, ਭੁਪੇਸ਼ ਸ਼ਰਮਾ, ਸੰਜੀਵ ਕੁਮਾਰ ਟੀਟੂ, ਸੁਦਾਮਾ ਪੁਰੀ, ਜਗਜੀਵ ਧੀਰ, ਗਗਨ ਰਾਮ ਅਰਗੌੜਾ, ਗਗਨ ਰਾਮ ਅਰਪੜਾ, ਏ. ਕਪੂਰ, ਰਾਜੇਸ਼ ਸਿੰਗਲਾ, ਰਾਜੇਸ਼ ਕੁਮਾਰ ਰਾਜੂ, ਰਾਜੇਸ਼ ਗੋਇਲ, ਸੰਜੀਵ ਸਿੰਗਲਾ, ਰਵੀ ਸਿੰਗਲਾ, ਕਪਿਲ ਕੁਮਾਰ ਖੰਨਾ, ਡਾ: ਰਾਮ ਗੋਪਾਲ ਕੁਮਾਰ, ਰਾਜੇਸ਼ ਸਿੰਗਲਾ, ਜਗਦੀਸ਼ ਬੱਤਰਾ, ਵਿੱਕੀ ਮਿੱਤਲ, ਰਾਜੀਵ ਉੱਪਲ, ਪਰੁਸ਼ ਗਰਗ, ਰੋਸ਼ਨ ਕੁਮਾਰ, ਵੰਸ਼ ਸ਼ਰਮਾ, ਅਸ਼ੋਕ ਕਾਲੜਾ, ਨਰੇਸ਼ ਬਾਂਸਲ, ਵਿਜੇ ਸ਼ਰਮਾ, ਰਾਜੀਵ ਮਹਿਰਾ ਅਰੋੜਾ, ਵਿਜੇ ਸ਼ਰਮਾ, ਰਾਜੀਵ ਯੋਧਾ, ਰਾਮੇਸ਼ ਯੋਧਾ ਅਤੇ ਡਾ. ਵੰਸ਼ ਸ਼ਰਮਾ ਆਦਿ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਚੇਅਰਮੈਨ ਅਜੈ ਗਰਗ, ਸੰਸਥਾਪਕ ਕਮਲ ਸ਼ਰਮਾ, ਪ੍ਰਧਾਨ ਵਿਨੋਦ ਪੋਪਲੀ, ਸਕੱਤਰ ਸਾਬਕਾ ਕੌਂਸਲਰ ਭੂਸ਼ਨ ਗਰਗ ਰਾਜੂ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ ਅਤੇ ਸੰਜੀਵ ਗਰਗ ਟੀਟੂ ਨੇ ਦੱਸਿਆ ਕਿ ਸ਼ਿਆਮ ਬਾਬਾ ਜੀ ਦਾ 14ਵਾਂ ਫਾਲਗੁਨ ਮਹੋਤਸਵ ਸੁਸਾਇਟੀ ਵੱਲੋਂ 21 ਫਰਵਰੀ ਤੋਂ 1 ਮਾਰਚ ਤੱਕ ਜਲੰਧਰ ਕਲੋਨੀ ਸਥਿਤ ਸ਼ਿਆਮ ਮੰਦਰ ਵਿਖੇ ਸ਼ਾਮ 6 ਵਜੇ ਤੋਂ ਭਗਵਾਨ ਦੀ ਇੱਛਾ ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਫਾਲਗੁਨ ਮਹੋਤਸਵ ਵਿਚ ਸ਼ਿਆਮ ਬਾਬਾ ਦਾ ਦਰਬਾਰ, ਅਲੌਕਿਕ ਸਜਾਵਟ, ਛੱਪਣ ਭੋਗ ਖਿੱਚ ਦਾ ਕੇਂਦਰ ਹੋਣਗੇ। ਇਸ ਦੌਰਾਨ ਲੰਗਰ ਪ੍ਰਸ਼ਾਦ ਨਿਰੰਤਰ ਵੰਡਿਆ ਜਾਵੇਗਾ। ਇਸ ਮਹੋਤਸਵ ਵਿਚ ਵੱਖਵੱਖ ਭਜਨ ਗਾਇਕ ਸ਼ਿਆਮ ਬਾਬਾ ਦੇ ਗੁਣ ਗਾਉਣਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਫਾਲਗੁਨ ਮਹੋਤਸਵ ਵਿਚ ਪਹੁੰਚਣ ਅਤੇ ਸ਼ਿਆਮ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।