ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ/ਰਾਸ਼ਟਰੀ ਬਜਰੰਗ ਦਲ ਦੀ ਹੋਈ ਮੀਟਿੰਗ
ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ/ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ/ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ/
Publish Date: Wed, 11 Feb 2026 06:28 PM (IST)
Updated Date: Wed, 11 Feb 2026 06:29 PM (IST)

ਮਨਪ੍ਰੀਤ ਸਿੰਘ ਮੱਲੇਆਣਾ 0 ਪੰਜਾਬੀ ਜਾਗਰਣ ਮੋਗਾ : ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ/ਰਾਸ਼ਟਰੀ ਬਜਰੰਗ ਦਲ ਦੀ ਮੀਟਿੰਗ ਮੋਗਾ ਵਿਚ ਹੋਈ। ਮੀਟਿੰਗ ’ਚ ਪ੍ਰਧਾਨ ਮਹੇਸ਼ ਗਰਗ, ਜਨਰਲ ਸਕੱਤਰ ਰਾਜੇਸ਼ ਸ਼ਰਮਾ ਰਾਜੂ, ਉਪ ਪ੍ਰਧਾਨ ਦੀਪਕ ਸ਼ਰਮਾ, ਰਾਜ ਅਰੋੜਾ, ਸਕੱਤਰ ਮਨੋਜ ਸੈਨ, ਸੰਯੁਕਤ ਸਕੱਤਰ ਨਿਤਿਨ ਸ਼ਰਮਾ, ਮੀਡੀਆ ਇੰਚਾਰਜ ਆਸ਼ੂ ਸਿੰਗਲਾ, ਮੈਂਬਰ ਮਨੀ, ਮਨੋਜ ਵਰਮਾ, ਸੌਰਭ ਨਾਰੰਗ, ਬਲਰਾਜ ਸ਼ਰਮਾ, ਮੰਗਤ ਸ਼ਰਮਾ, ਦੀਪਕ ਬਾਂਸਲ, ਨਰੇਸ਼ ਕੁਮਾਰ, ਮਨੋਜ ਸੈਨ, ਰਾਜਕੁਮਾਰ, ਦੇਵ ਕੁਮਾਰ ਅਤੇ ਸੌਰਭ ਸ਼ਰਮਾ ਆਦਿ ਮੈਂਬਰ ਸ਼ਾਮਿਲ ਹੋਏ। ਇਸ ਮੌਕੇ ਪ੍ਰਧਾਨ ਮਹੇਸ਼ ਗਰਗ, ਜਨਰਲ ਸਕੱਤਰ ਰਾਜੇਸ਼ ਸ਼ਰਮਾ ਰਾਜੂ ਨੇ ਸਾਰਿਆਂ ਨੂੰ ਏਕਤਾ ਵਿਚ ਚੱਲਣ ਦਾ ਸੰਦੇਸ਼ ਦਿੱਤਾ ਅਤੇ ਧਾਰਮਿਕ ਅਤੇ ਸਮਾਜਿਕ ਕੰਮਾਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਉਹ ਸ਼ਹਿਰ ਵਿਚ ਸਮਾਜ ਸੇਵਾ ਪ੍ਰੋਜੈਕਟਾਂ ਵਿਚ ਸਰਗਰਮੀ ਨਾਲ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ/ਰਾਸ਼ਟਰੀ ਬਜਰੰਗ ਦਲ ਦੇ ਰਾਸ਼ਟਰੀ ਸੰਸਥਾਪਕ ਡਾ. ਪ੍ਰਵੀਨ ਕੁਮਾਰ ਤੋਗੜੀਆ, ਰਾਸ਼ਟਰੀ ਬਜਰੰਗ ਦਲ ਦੇ ਰਾਸ਼ਟਰੀ ਪ੍ਰਧਾਨ ਮਨੋਜ ਕੁਮਾਰ, ਰਜਨੀ ਠੁਕਰਾਲ ਰਾਸ਼ਟਰੀ ਪ੍ਰਧਾਨ ਓਜਸਵਿਨੀ, ਰਾਮਾਨੰਦ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦੇ ਨਿਰਦੇਸ਼ਾਂ ’ਤੇ ਰਾਸ਼ਟਰੀ ਬਜਰੰਗ ਦਲ ਰਾਜ ਸੰਗਠਨ ਜਨਰਲ ਸਕੱਤਰ ਪੰਜਾਬ, ਹਰਿਆਣਾ, ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ/ਰਾਸ਼ਟਰੀ ਬਜਰੰਗ ਦਲ ਲੰਬੇ ਸਮੇਂ ਤੋਂ ਧਾਰਮਿਕ ਅਤੇ ਸਮਾਜਿਕ ਸੇਵਾ ਦੇ ਕੰਮਾਂ ਵਿਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਨ੍ਹਾ ਸਮਾਜ ਸੇਵਾ ਦੇ ਕੰਮਾਂ ਵਿਚ ਹੋਰ ਤੇਜ਼ੀ ਲਿਆਂਦੀ ਜਾਵੇਗੀ। ਇਸ ਮੌਕੇ ਸਾਰਿਆਂ ਨੇ ਸਰਬਸੰਮਤੀ ਨਾਲ ਸੰਕਲਪ ਲਿਆ ਕਿ ਉਹ ਸਮਾਜ ਲਈ ਲਗਾਤਾਰ ਯਤਨਸ਼ੀਲ ਰਹਿਣਗੇ।