ਦੌਲੇਵਾਲਾ ਮਾਇਰ ’ਚ ਬਾਲ ਦਿਵਸ ਮਨਾਇਆ
ਦੌਲੇਵਾਲਾ ਮਾਇਰ ਅੰਤਰਰਾਸ਼ਟਰੀ ਬਾਲ ਦਿਵਸ ਮਨਾਇਆਬਾਲ ਦਿਵਸ ਮਨਾਉਂਦੀਆਂ ਹੋਈਆਂ ਬੱਚੀਆਂ ਅਧਿਆਪਕਾਂ ਸਮੇਤ।
Publish Date: Sun, 25 Jan 2026 03:28 PM (IST)
Updated Date: Mon, 26 Jan 2026 04:01 AM (IST)

ਗੁਰਦੇਵ ਮਨੇਸ ਪੰਜਾਬੀ ਜਾਗਰਣ, ਕੋਟਈਸੇਖਾਂ : ਦੌਲੇਵਾਲਾ ਮਾਇਰ ਵਿਚ ਨੰਨ੍ਹੀ ਕਲੀ ਪ੍ਰੋਜੈਕਟ ਦੇ ਤਹਿਤ ਅੰਤਰਰਾਸ਼ਟਰੀ ਬਾਲ ਦਿਵਸ ਮਨਾਇਆ ਗਿਆ। ਸਮਾਗਮ ਦਾ ਮੁੱਖ ਉਦੇਸ਼ ਕੁੜੀਆਂ ਦੀ ਸਿੱਖਿਆ, ਸਵੈ-ਸਨਮਾਨ ਅਤੇ ਸਸ਼ਕਤੀਕਰਨ ਬਾਰੇ ਜਾਗਰੂਕਤਾ ਫ਼ੈਲਾਉਣਾ ਸੀ। ਇਸ ਮੌਕੇ ਸਮਾਗਮ ਦੀ ਅਗਵਾਈ ਕੁਲਵਿੰਦਰ ਮੈਡਮ ਵੱਲੋਂ ਕੀਤੀ ਗਈ। ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਵੱਖਵੱਖ ਸਾਂਸਕ੍ਰਿਤਿਕ ਅਤੇ ਰਚਨਾਤਮਿਕ ਗਤਿਵਿਧੀਆਂ ਵਿਚ ਉਤਸ਼ਾਹ ਨਾਲ ਭਾਗ ਲਿਆ ਗਿਆ। ਸਮਾਗਮ ਦੌਰਾਨ ਨਾਚ ਪ੍ਰਸਤੁਤੀ ਰਾਹੀਂ ਖੁਸ਼ੀ ਅਤੇ ਆਤਮਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਇਲਾਵਾ ਵਿਦਿਆਰਥਣਾਂ ਵੱਲੋਂ ਨਾਰੀ ਸ਼ਕਤੀ ਗੀਤ ਪੇਸ਼ ਕੀਤਾ ਗਿਆ। ਬੱਚੀਆਂ ਵੱਲੋਂ ਚਾਰਟ ਮੇਕਿੰਗ ਅਤੇ ਡਰਾਇੰਗ ਗਤਿਵਿਧੀਆਂ ਰਾਹੀਂ ਬਾਲ ਸਿੱਖਿਆ, ਸਮਾਨਤਾ ਅਤੇ ਅਧਿਕਾਰਾਂ ਸਬੰਧੀ ਆਪਣੇ ਵਿਚਾਰ ਰੰਗਾਂ ਅਤੇ ਸਲੋਗਨਾਂ ਰਾਹੀਂ ਦਰਸਾਏ ਗਏ। ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਸਕੂਲ ਇੰਚਾਰਜ ਰਮਨਦੀਪ ਕੌਰ, ਪਰਮਜੀਤ ਕੌਰ, ਹਰਪ੍ਰੀਤ ਕੌਰ, ਸਿਮਰਜੀਤ ਕੌਰ, ਮਾਸਟਰ ਬੀਰਿੰਦਰ ਸਿੰਘ ਅਤੇ ਪੂਨਮ ਹਾਂਡਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਕੁਲਵਿੰਦਰ ਮੈਡਮ ਨੇ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਅਤੇ ਸਮਾਜ ਵਿਚ ਬਾਲੜੀਆਂ ਦੀ ਸਿੱਖਿਆ ਅਤੇ ਸਸ਼ਕਤੀਕਰਨ ਪ੍ਰਤੀ ਸੋਚ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਨੰਨ੍ਹੀ ਕਲੀ ਪ੍ਰੋਜੈਕਟ ਵਰਗੀਆਂ ਸਕੀਮਾਂ ਇਕ ਬਰਾਬਰੀ ਅਤੇ ਉੱਜਵਲ ਭਵਿੱਖ ਦੀ ਨੀਂਹ ਰੱਖਦੀਆਂ ਹਨ। ਸਮਾਗਮ ਦਾ ਸਮਾਪਨ ਸਕਾਰਾਤਮਿਕ ਸੰਦੇਸ਼ ਨਾਲ ਹੋਇਆ ਅਤੇ ਵਿਦਿਆਰਥਣਾਂ ਨੂੰ ਆਪਣੇ ਅਧਿਕਾਰਾਂ ਅਤੇ ਸਿੱਖਿਆ ਪ੍ਰਤੀ ਹੋਰ ਜਾਗਰੂਕ ਹੋਣ ਲਈ ਪ੍ਰੇਰਿਤ ਕੀਤਾ ਗਿਆ।