- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਲਾ, ਸਾਹਿਤ ਅਤੇ ਸੱਭਿਆਚਾਰ ਦੇ

ਭੋਲਾ ਸ਼ਰਮਾ ਪੰਜਾਬੀ ਜਾਗਰਣ ਜੈਤੋ: ਕਲਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ-ਪ੍ਰਸਾਰ ਲਈ ਵਚਨਬੱਧ ਦੇਸ਼ ਦੀ ਪ੍ਰਮੁੱਖ ਸੰਸਥਾ ਇੰਡਕ ਆਰਟਸ ਵੈੱਲਫੇਅਰ ਕੌਂਸਲ ਵੱਲੋਂ ਸਥਾਨਕ ਸਿਟੀ ਹੋਟਲ ਵਿਖੇ ਜ਼ਿਲ੍ਹਾ ਪੱਧਰੀ ਕਵਿਤਾ ਉਤਸਵ ਅਤੇ ਸਨਮਾਨ ਸਮਾਰੋਹ ਸੰਸਥਾ ਦੇ ਡਾਇਰੈਕਟਰ ਪ੍ਰੋਫ਼ੈਸਰ ਬਾਈ ਭੋਲਾ ਯਮਲਾ ਦੇ ਯੋਗ ਦਿਸ਼ਾ ਨਿਰਦੇਸ਼ ਹੇਠ ਅਤੇ ਇਕਬਾਲ ਸਿੰਘ ਸਹੋਤਾ (ਕੌਮੀ ਪ੍ਰਧਾਨ ਸਾਹਿਤ ਤੇ ਭਾਸ਼ਾ ਸੈੱਲ), ਮਾਸਟਰ ਅਜੈਬ ਸਿੰਘ ਰੁਪਾਣਾ, ਜਸਵੀਰ ਸ਼ਰਮਾ ਦੱਦਾਹੂਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ। ਇਸ ਸਮਾਰੋਹ ਦੌਰਾਨ ਕਲਾ ਅਤੇ ਸਾਹਿਤ ਨਾਲ ਜੁੜੇ ਕਈ ਪ੍ਰਸਿੱਧ ਚਿਹਰੇ ਇਕੱਠੇ ਹੋਏ ਅਤੇ ਸੱਭਿਆਚਾਰਕ ਰੰਗਾਂ ਨਾਲ ਭਰਪੂਰ ਮਾਹੌਲ ਬਣਿਆ ਅਤੇ ਇਹ ਜ਼ਿਲ੍ਹਾ ਪੱਧਰੀ ਸਮਾਗਮ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਸਟੇਟ ਐਡਵਾਈਜਰੀ ਬੋਰਡ ਦੇ ਮੈਂਬਰ ਅਤੇ ਸਾਬਕਾ ਡੀਟੀਓ ਗੁਰਚਰਨ ਸਿੰਘ ਸੰਧੂ ਨੇ ਬਤੌਰ ਮੁੱਖ ਮਹਿਮਾਨ ਅਤੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਖੋਖਰ ਸਰਪੰਚ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿਚ ਉੱਘੇ ਸਮਾਜ ਸੇਵੀ ਬੂਟਾ ਰਾਮ ਕਮਰਾ, ਉੱਘੇ ਸਾਹਿਤਕਾਰ ਇਕਬਾਲ ਸਿੰਘ ਘਾਰੂ, ਮਨਜਿੰਦਰ ਸਿੰਘ ਗੋਲੀ, ਪ੍ਰਿੰਸੀਪਲ ਡਾ. ਜਗਜੀਤ ਕੌਰ ਅਤੇ ਸੰਸਥਾ ਦੇ ਮੈਂਬਰ ਡਾਇਰੈਕਟਰ ਭਿੰਦਰਜੀਤ ਕੌਰ ਰੁਪਾਣਾ ਤੇ ਜਨਰਲ ਸਕੱਤਰ ਰਿਦਮਜੀਤ ਵਿਸ਼ੇਸ਼ ਤੌਰ ’ਤੇ ਬਿਰਾਜਮਾਨ ਰਹੇ। ਸਮਾਰੋਹ ਦੌਰਾਨ ਸੰਸਥਾ ਦੇ ਵਿਸਥਾਰ ਦੇ ਤਹਿਤ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਨਵੀਂ ਟੀਮ ਦਾ ਐਲਾਨ ਕਰਦਿਆਂ ਅਜੈਬ ਸਿੰਘ ਰੁਪਾਣਾ, ਜਸਵੀਰ ਸ਼ਰਮਾ ਦੱਦਾਹੂਰ, ਸਾਹਿਲ ਕੁਮਾਰ ਹੈਪੀ, ਚਮਕੌਰ ਸਿੰਘ ਥਾਂਦੇਵਾਲਾ, ਉਪਕਾਰ ਸਿੰਘ, ਹਰਪਿੰਦਰ ਸਿੰਘ ਮੋਹੀ, ਅਮਨ ਰੋਜਰ, ਸ਼੍ਰੀਮਤੀ ਹਰਪਿੰਦਰ ਰਾਣਾ, ਚਰਨਜੀਤ ਸਿੰਘ, ਸੁਖਦੇਵ ਸਿੰਘ ਬੁੱਟਰ ਨੂੰ ਵੱਖ-ਵੱਖ ਅਹੁਦਿਆਂ ‘ਤੇ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਤੋਂ ਇਲਾਵਾ ਸਰੀਰ ਦਾਨੀ ਅਜੀਤ ਸਿੰਘ, ਬਲਕਾਰ ਸਿੰਘ ਉਰਫ ਗੋਗੀ ਕਾਤਲ, ਸੁਖਵਿੰਦਰ ਕੌਰ, ਜਸਮਿੰਦਰ ਸਿੰਘ ਹੁੰਦਲ, ਜੰਗ ਸਿੰਘ ਦਰਦੀ, ਅਮਰਜੀਤ ਕੌਰ ਨੀਰ, ਖੁਸ਼ਕਰਨਪ੍ਰੀਤ ਸਿੰਘ, ਗੁਰਜੰਟ ਸਿੰਘ, ਪੰਮਾ ਖੋਖਰ, ਜਸਪ੍ਰੀਤ ਕੌਰ ਗੁਰਨਾ, ਜਗਜੀਤ ਸਿੰਘ, ਜਸਵਿੰਦਰ ਸਿੰਘ, ਸ਼ੀਤਲ ਮਰਜਾਣਾ, ਬਲਕਰਨ ਸਿੰਘ ਨੂੰ ਮੈਂਬਰ ਵਜੋਂ ਸ਼ਾਮਿਲ ਕਰਦੇ ਹੋਏ ਉਨ੍ਹਾਂ ਨੂੰ ਨਿਯੁਕਤੀ ਪੱਤਰ ਅਤੇ ਸਨਮਾਨ ਪੱਤਰ ਪ੍ਰਦਾਨ ਕੀਤੇ ਗਏ। ਇਸ ਮੌਕੇ ਮੁੱਖ ਮਹਿਮਾਨ ਗੁਰਚਰਨ ਸਿੰਘ ਸੰਧੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਲਾ ਅਤੇ ਸਾਹਿਤ ਸਮਾਜ ਦਾ ਦਰਪਣ ਹੁੰਦੇ ਹਨ ਅਤੇ ਇਸ ਤਰ੍ਹਾਂ ਦੇ ਉਤਸਵ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਸੰਸਥਾ ਦੇ ਯਤਨਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਪਲੇਟਫਾਰਮ ਕਲਾਕਾਰਾਂ ਲਈ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹ ਰਿਹਾ ਹੈ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਪ੍ਰੋਫ਼ੈਸਰ ਬਾਈ ਭੋਲਾ ਯਮਲਾ ਨੇ ਕਿਹਾ ਕਿ ਇੰਡਕ ਆਰਟਸ ਵੈਲਫੇਅਰ ਕੌਂਸਲ ਦਾ ਮਕਸਦ ਦੇਸ਼ ਭਰ ਵਿੱਚ ਕਲਾ, ਸਾਹਿਤ ਅਤੇ ਸੱਭਿਆਚਾਰ ਨੂੰ ਮਜ਼ਬੂਤ ਕਰਨਾ ਅਤੇ ਨਵੇਂ ਟੈਲੰਟ ਨੂੰ ਮੰਚ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਸੰਸਥਾ ਆਉਣ ਵਾਲੇ ਸਮੇਂ ਵਿਚ ਹੋਰ ਵੱਡੇ ਪੱਧਰ ’ਤੇ ਇਸ ਤਰ੍ਹਾਂ ਦੇ ਸਮਾਰੋਹ ਕਰਵਾ ਕੇ ਸਮਾਜ ਵਿੱਚ ਸੱਭਿਆਚਾਰਕ ਜਾਗਰੂਕਤਾ ਨੂੰ ਹੋਰ ਮਜ਼ਬੂਤ ਕਰੇਗੀ। ਇਸ ਮੌਕੇ ਚੇਅਰਮੈਨ ਬਾਈ ਭੋਲਾ ਯਮਲਾ ਨੇ