ਕਿਉਰ ਹੈਲਥ ਇਲੈਕਟਰੋ ਹੋਮਿਓਪੈਥਿਕ ਸੈਂਟਰ ਦਾ ਉਦਘਾਟਨ
ਇਲੈਕਟਰੋ ਹੋਮਿਓਪੈਥਿਕ ਡਾਕਟਰਜ਼ਕਲੀਨਿਕ ਦੇ ਉਦਘਾਟਨ ਮੌਕੇ ਚੇਅਰਪਰਸਨ ਡਾ. ਸੰਜੀਵ ਸ਼ਰਮਾ, ਡਾ. ਸੁਰਿੰਦਰ ਠਾਕੁਰ, ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ ਤੇ ਹੋਰ।
Publish Date: Sun, 22 Mar 2026 03:26 PM (IST)
Updated Date: Mon, 23 Mar 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਇਲੈਕਟਰੋ ਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਸਹਾਇਕ ਖਜਾਨਚੀ ਡਾ. ਸਰਬਜੀਤ ਸਿੰਘ ਦੇ ਨਵੇਂ ਬਣੇ ਕਲੀਨਿਕ “ਕਿਉਰ ਹੈਲਥ ਇਲੈਕਟਰੋ ਹੋਮਿਓਪੈਥਿਕ ਐਂਡ ਸਪਾਈਨ ਕੇਅਰ ਸੈਂਟਰ” ਫਤਿਹਾਬਾਦ ਦਾ ਉਦਘਾਟਨ ਕੀਤਾ ਗਿਆ। ਇਸ ਕਲੀਨਿਕ ਦਾ ਉਦਘਾਟਨ ਰੈਬੀਸਨ ਇੰਡੀਆ ਦੇ ਚੇਅਰਪਰਸਨ ਡਾ. ਸੰਜੀਵ ਸ਼ਰਮਾ, ਹਿਮਾਚਲ ਪ੍ਰਦੇਸ਼ ਇਲੈਕਟ੍ਰੋਹੋਮਿਉਪੈਥਿਕ ਡਾਕਟਰ ਐਸੋਸੀਏਸ਼ਨ ਦੇ ਚੇਅਰਮੈਨ ਡਾ. ਸੁਰਿੰਦਰ ਠਾਕੁਰ ਅਤੇ ਪੰਜਾਬ ਐਸੋਸੀਏਸ਼ਨ ਦੇ ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ’ਤੇ ਐਸੋਸੀਏਸ਼ਨ ਦੀ ਸੀਨੀਅਰ ਲੀਡਰਸ਼ਿਪ ਜਿਸ ਵਿਚ ਕੋਰ ਕਮੇਟੀ ਮੈਂਬਰ ਡਾ. ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ, ਡਾ. ਜਗਮੋਹਣ ਸਿੰਘ ਧੂੜਕੋਟ, ਡਾ. ਜਗਜੀਤ ਸਿੰਘ ਗਿੱਲ, ਡਾ ਜਸਵਿੰਦਰ ਸਿੰਘ ਸਮਾਧ ਭਾਈ, ਡਾ. ਸ਼ਿੰਦਰ ਸਿੰਘ ਕਲੇਰ, ਸੂਬਾ ਪ੍ਰਧਾਨ ਡਾ. ਸੰਤੋਖ ਸਿੰਘ ਜ਼ੋਸਨ, ਜਨਰਲ ਸਕੱਤਰ ਡਾ. ਪ੍ਰਮਿੰਦਰ ਕੁਮਾਰ ਪਾਠਕ, ਪ੍ਰੈੱਸ ਸਕੱਤਰ ਡਾ. ਅਵਤਾਰ ਸਿੰਘ ਦੇਵਗਨ, ਮੀਤ ਪ੍ਰਧਾਨ ਡਾ. ਐੱਸਕੇ ਕਟਾਰੀਆ, ਆਫ਼ਿਸ ਸਕੱਤਰ ਡਾ. ਕਮਲਜੀਤ ਕੌਰ ਸੇਖੋਂ, ਸਹਾਇਕ ਸਕੱਤਰ ਡਾ. ਜਸਵੀਰ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕਲੀਨਿਕ ਦੇ ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੰਤੋਖ ਸਿੰਘ ਜੋਸਨ ਨੇ ਕਿਹਾ ਕਿ ਇਲੈਕਟਰੋਹੋਮਿਓਪੈਥੀ ਚਿਕਿਤਸਾ ਪ੍ਰਣਾਲੀ ਪੂਰੀ ਤਰ੍ਹਾਂ ਕੁਦਰਤੀ ਅਤੇ ਇਸ ਦਾ ਕੋਈ ਵੀ ਬੁਰਾ ਪ੍ਰਭਾਵ ਨਹੀਂ ਹੈ। ਇਹ ਦਵਾਈਆਂ ਰੋਗ ਦੇ ਲੱਛਣਾਂ ਦੀ ਬਜਾਏ ਰੋਗ ਨੂੰ ਜੜ੍ਹ ਤੋਂ ਖ਼ਤਮ ਕਰਨ ਵਿਚ ਸਹਾਈ ਹੁੰਦੀਆਂ ਹਨ, ਜਿਸ ਨਾਲ ਰੋਗੀਆਂ ਨੂੰ ਇਕ ਸਿਹਤਮੰਦ ਅਤੇ ਤੰਦਰੁਸਤ ਜੀਵਨ ਮਿਲਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਕਲੀਨਿਕ ਰਾਹੀਂ ਇਲਾਕੇ ਦੇ ਲੋਕਾਂ ਨੂੰ ਸਸਤਾ ਅਤੇ ਮਿਆਰੀ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਡਾ. ਸਰਬਜੀਤ ਸਿੰਘ ਨੇ ਸਮਾਗਮ ਵਿਚ ਪਹੁੰਚੇ ਐਸੋਸੀਏਸ਼ਨ ਦੇ ਅਹੁਦੇਦਾਰਾਂ, ਸਾਥੀ ਡਾਕਟਰਾਂ ਅਤੇ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸਪਨਾ ਸ਼ਰਮਾ, ਡਾ. ਸੁਸ਼ੀਲ ਕੁਮਾਰੀ, ਡਾ. ਉੱਤਮ ਚੰਦ, ਡਾ. ਰਵੀ ਕੁਮਾਰ, ਡਾ. ਜਸਪਾਲ ਸਿੰਘ ਵਿਰਕ, ਡਾ. ਸੰਜੀਵ ਜੁਨੇਜਾ, ਡਾ. ਤਿਰਲੋਕ ਸਿੰਘ, ਡਾ. ਮੁਕੇਸ਼ ਕੁਮਾਰ, ਡਾ. ਹਰਦੀਪ ਸਿੰਘ ਅਤੇ ਡਾ. ਸੁਰਜੀਤ ਸਿੰਘ ਆਦਿ ਵੀ ਹਾਜ਼ਰ ਸਨ।