ਸਮੱਸਿਆ ਦੇ ਹੱਲ ਲਈ ਲੋਕਾਂ ਵੱਲੋਂ ਵਿਧਾਇਕ ਦਾ ਧੰਨਵਾਦ
ਮੋਗਾ ਸ਼ਹਿਰ ਦੇ ਵਾਰਡ ਨੰਬਰ 31 ਪ੍ਰੀਤ
Publish Date: Sat, 10 Jan 2026 03:43 PM (IST)
Updated Date: Sun, 11 Jan 2026 04:00 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਮੋਗਾ ਸ਼ਹਿਰ ਦੇ ਵਾਰਡ ਨੰਬਰ 31 ਪ੍ਰੀਤ ਨਗਰ ਗਲੀ ਨੰਬਰ 16 ਵਿਚ ਇਕ ਬਿਜਲੀ ਦੇ ਖੰਭੇ ਤੋਂ ਲੰਬੇ ਸਮੇਂ ਤੋਂ ਪਾਣੀ ਲੀਕ ਹੋ ਰਿਹਾ ਸੀ, ਜਿਸ ਕਾਰਨ ਪਾਣੀ ਸੜਕ ਤੇ ਇਕੱਠਾ ਹੋ ਗਿਆ ਸੀ ਅਤੇ ਪੀਣ ਵਾਲੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਿਹਾ ਸੀ। ਇਸਨੂੰ ਅੱਜ ਠੀਕ ਕੀਤਾ ਗਿਆ ਜਿਸਦੇ ਨਤੀਜੇ ਵਜੋਂ ਉਨ੍ਹਾਂ ਦੇ ਘਰਾਂ ਵਿਚ ਸਾਫ਼ ਪੀਣ ਵਾਲਾ ਪਾਣੀ ਆ ਗਿਆ। ਸਥਾਨਕ ਵਸਨੀਕ ਕਾਫ਼ੀ ਸਮੇਂ ਤੋਂ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਸਨ ਅਤੇ ਉਨ੍ਹਾਂ ਨੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਇਸ ਮੁੱਦੇ ਬਾਰੇ ਸੂਚਿਤ ਕੀਤਾ। ਵਿਧਾਇਕ ਨੇ ਤੁਰੰਤ ਨਗਰ ਨਿਗਮ ਅਤੇ ਪਾਵਰ ਵਰਕਸ ਦੇ ਅਧਿਕਾਰੀਆਂ ਨੂੰ ਇਸ ਮੁੱਦੇ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਨਤੀਜੇ ਵਜੋਂ ਵਾਰਡ ਨਿਵਾਸੀਆਂ ਨੇ ਡਾ. ਅਮਨਦੀਪ ਕੌਰ ਅਰੋੜਾ, ਆਪ ਆਗੂ ਸੰਨੀ ਧਾਲੀਵਾਲ, ਵਾਰਡ ਇੰਚਾਰਜ ਵਰਿੰਦਰ ਸਿੰਘ ਟੋਨੀ ਅਤੇ ਬਲਾਕ ਪ੍ਰਧਾਨ ਵਿਜਿੰਦਰ ਵਿਪਨ ਦਾ ਧੰਨਵਾਦ ਕੀਤਾ।