ਅਗਰਵਾਲ ਸਮਾਜ ਸਭਾ ਨੇ ਕੀਤਾ ਵਿਚਾਰ ਵਟਾਂਦਰਾ
ਅਗਰਵਾਲ ਸਮਾਜ ਸਭਾ ਵੱਲੋਂ ਇਕ
Publish Date: Fri, 06 Mar 2026 04:21 PM (IST)
Updated Date: Sat, 07 Mar 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਅਗਰਵਾਲ ਸਮਾਜ ਸਭਾ ਵੱਲੋਂ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ, ਜਿੱਥੇ ਅਗਰਵਾਲ ਸਮਾਜ ਦੇ ਬੱਚਿਆਂ ਨੂੰ ਵਿਆਹ ਕਰਵਾਉਣ ਵਿਚ ਆ ਰਹੀਆਂ ਮੁਸ਼ਕਲਾਂ ’ਤੇ ਚਰਚਾ ਕੀਤੀ ਗਈ। ਇਸ ਮੁਸ਼ਕਲ ਨੂੰ ਦੇਖਦੇ ਹੋਏ ਅਗਰਵਾਲ ਮੈਂਬਰਾਂ ਨੂੰ ਭਾਈਚਾਰੇ ਦੇ ਮੈਂਬਰਾਂ ਦੀ ਸਹਾਇਤਾ ਕਰਨ ਲਈ ਨਿਯੁਕਤ ਕੀਤਾ ਗਿਆ ਹੈ। ਮੀਟਿੰਗ ਵਿਚ ਮਹਾਰਾਜਾ ਅਗਰਸੇਨ ਜੀ ਦੀ ਤਸਵੀਰ ’ਤੇ ਵੀ ਚਰਚਾ ਕੀਤੀ ਗਈ। ਇਹ ਕਿਹਾ ਗਿਆ ਕਿ ਅਗਰਵਾਲ ਸਮਾਜ ਦੇ ਹਰ ਇਕ ਮੈਂਬਰ ਦੇ ਪਰਿਵਾਰ ਕੋਲ ਮਹਾਰਾਜਾ ਅਗਰਸੇਨ ਜੀ ਦੀ ਤਸਵੀਰ ਹੋਣੀ ਲਾਜ਼ਮੀ ਹੈ। ਜੇਕਰ ਕਿਸੇ ਅਗਰਵਾਲ ਪਰਿਵਾਰ ਕੋਲ ਮਹਾਰਾਜਾ ਅਗਰਸੇਨ ਜੀ ਦੀ ਤਸਵੀਰ ਨਹੀਂ ਹੈ ਤਾਂ ਉਹ ਅਗਰਵਾਲ ਸਮਾਜ ਦੇ ਕਿਸੇ ਮੈਂਬਰ ਨਾਲ ਸੰਪਰਕ ਕਰ ਸਕਦੇ ਹਨ। ਅਗਰਵਾਲ ਸਮਾਜ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਬੱਚਿਆਂ ਨੂੰ ਮਹਾਰਾਜਾ ਅਗਰਸੇਨ ਜੀ ਬਾਰੇ ਸਿਖਾਉਣ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਪ੍ਰੇਰਿਤ ਕਰਨ। ਹੋਲੀ ਦੇ ਸ਼ੁਭ ਮੌਕੇ ’ਤੇ ਅਗਰਵਾਲ ਸਮਾਜ ਸਭਾ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੀ ਹੈ। ਭਗਵਾਨ ਸ਼੍ਰੀ ਰਾਮ ਦਾ ਆਸ਼ੀਰਵਾਦ ਉਨ੍ਹਾਂ ’ਤੇ ਹਮੇਸ਼ਾ ਬਣਿਆ ਰਹੇ।