- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਮੌਕੇ ਯੂਨੀਅਨ ਦੇ ਸੂਬਾ, ਜ਼ਿਲ੍ਹਾ

ਭਾਕਿਯੂ ਲੱਖੋਵਾਲ ਨੇ ਸਮੱਸਿਆ ਦੇ ਤੁਰੰਤ ਹੱਲ ਦੀ ਕੀਤੀ ਮੰਗ
ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਜ਼ਿਲ੍ਹਾ ਪੱਧਰੀ ਮਹੀਨਾਵਾਰ ਮੀਟਿੰਗ ਪੰਜ ਮੈਂਬਰੀ ਅਨੁਸ਼ਾਸਨੀ ਕਮੇਟੀ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਸੂਬਾ, ਜ਼ਿਲ੍ਹਾ ਅਤੇ ਬਲਾਕ ਪੱਧਰੀ ਆਗੂਆਂ ਦੀ ਵੱਡੀ ਗਿਣਤੀ ਵਿਚ ਸਕੱਤਰ ਬਲਕਰਨ ਸਿੰਘ ਢਿੱਲੋਂ , ਸੂਬਾ ਮੀਤ ਪ੍ਰਧਾਨ ਮੋਹਨ ਸਿੰਘ ਜੀਂਦੜਾਂ, ਸੂਰਤ ਸਿੰਘ ਕਾਦਰਵਾਲਾ, ਮੰਦਰਜੀਤ ਸਿੰਘ ਮਨਾਵਾਂ, ਗੁਰਜੰਟ ਸਿੰਘ ਗਗੜਾ ਨੰਬਰਦਾਰ, ਸਾਹਿਬ ਸਿੰਘ ਬੋਗੇਵਾਲਾ, ਹਰਨੇਕ ਸਿੰਘ ਫਤਿਹਗੜ੍ਹ ਸਮੇਤ ਕਈ ਸੀਨੀਅਰ ਆਗੂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਦੌਰਾਨ ਆਗੂਆਂ ਨੇ ਜ਼ਿਲ੍ਹੇ ਵਿਚ ਆਵਾਰਾ ਪਸ਼ੂਆਂ, ਕੁੱਤਿਆਂ ਅਤੇ ਜੰਗਲੀ ਸੂਰਾਂ ਦੀ ਵਧ ਰਹੀ ਗਿਣਤੀ ’ਤੇ ਗਹਿਰੀ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਖ਼ਾਸ ਕਰਕੇ ਠੰਢ ਦੇ ਮੌਸਮ ਦੌਰਾਨ ਇਹ ਆਵਾਰਾ ਪਸ਼ੂ ਅਤੇ ਕੁੱਤੇ ਵੱਡੀ ਗਿਣਤੀ ਵਿਚ ਸੜਕਾਂ ’ਤੇ ਆ ਜਾਂਦੇ ਹਨ ਜਿਸ ਨਾਲ ਅਕਸਰ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ। ਇਨ੍ਹਾਂ ਹਾਦਸਿਆਂ ਵਿਚ ਕਈ ਬੇਗੁਨਾਹ ਲੋਕ ਆਪਣੀਆਂ ਕੀਮਤੀ ਜਾਨਾਂ ਗੁਆ ਬੈਠੇ ਹਨ, ਜਦਕਿ ਅਨੇਕਾਂ ਜ਼ਖ਼ਮੀ ਹੋ ਰਹੇ ਹਨ। ਬੀਕੇਯੂ ਲੱਖੋਵਾਲ ਦੇ ਆਗੂਆਂ ਨੇ ਕਿਹਾ ਕਿ ਇਹ ਸਮੱਸਿਆ ਸਿਰਫ਼ ਟ੍ਰੈਫਿਕ ਜਾਂ ਸੁਰੱਖਿਆ ਨਾਲ ਹੀ ਨਹੀਂ ਸਗੋਂ ਕਿਸਾਨਾਂ ਅਤੇ ਆਮ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਸਿੱਧੇ ਤੌਰ ’ਤੇ ਜੁੜੀ ਹੋਈ ਹੈ। ਜੰਗਲੀ ਸੂਰ ਖੇਤਾਂ ਵਿਚ ਫਸਲਾਂ ਦਾ ਭਾਰੀ ਨੁਕਸਾਨ ਕਰ ਰਹੇ ਹਨ ਜਦਕਿ ਆਵਾਰਾ ਪਸ਼ੂ ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ’ਤੇ ਪਾਣੀ ਫੇਰ ਰਹੇ ਹਨ। ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੰਜਾਬ ਦੇ ਲੋਕ ਜੋ ਗਊ ਸੈਸ ਦੇ ਰੂਪ ਵਿੱਚ ਸਰਕਾਰ ਨੂੰ ਟੈਕਸ ਦੇ ਰਹੇ ਹਨ, ਉਸ ਦੀ ਰਕਮ ਦਾ ਸਹੀ ਅਤੇ ਪਾਰਦਰਸ਼ੀ ਇਸਤੇਮਾਲ ਕੀਤਾ ਜਾਵੇ। ਇਸ ਰਕਮ ਨਾਲ ਗਊਸ਼ਾਲਾਵਾਂ, ਸ਼ੈਲਟਰ ਹੋਮ, ਅਵਾਰਾ ਕੁੱਤਿਆਂ ਦੀ ਨਸਬੰਦੀ ਅਤੇ ਜੰਗਲੀ ਸੂਰਾਂ ਦੀ ਰੋਕਥਾਮ ਲਈ ਵਿਸ਼ੇਸ਼ ਯੋਜਨਾਵਾਂ ਲਾਗੂ ਕੀਤੀਆਂ ਜਾਣ। ਯੂਨੀਅਨ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਇਸ ਗੰਭੀਰ ਸਮੱਸਿਆ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।ਇਸ ਮੌਕੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਡਰੋਲੀ, ਜ਼ਿਲ੍ਹਾ ਮੀਤ ਪ੍ਰਧਾਨ ਜਗਸੀਰ ਸਿੰਘ ਜੱਗੀ, ਬਲਾਕ ਪ੍ਰਧਾਨ ਪਿਛੌਰਾ ਸਿੰਘ ਮੁੰਡੀ ਜਮਾਲ, ਜਗਮੋਹਣ ਸਿੰਘ ਮੋਗਾ, ਮੀਤ ਪ੍ਰਧਾਨ ਮੋਦਨ ਸਿੰਘ ਨਿਧਾਵਾਲਾ, ਹਰਦੀਪ ਸਿੰਘ ਮਨਾਵਾਂ, ਸੁਖਵਿੰਦਰ ਸਿੰਘ ਮਾਣੂਕੇ, ਲਖਵਿੰਦਰ ਸਿੰਘ ਰੌਲੀ, ਬਲਦੇਵ ਸਿੰਘ ਗਿੱਲ, ਪ੍ਰੇਮ ਲਾਲ ਪੁਰੀ ਦੌਲਤਪੁਰਾ, ਜਗਰਾਜ ਸਿੰਘ, ਸਵਿੰਦਰ ਸਿੰਘ, ਰਣਦੀਪ ਸਿੰਘ, ਇਕੱਤਰ ਸਿੰਘ ਕਿਲੀ ਚਾਲ, ਅਵਤਾਰ ਸਿੰਘ ਗਲੋਟੀ, ਮੇਜਰ ਸਿੰਘ ਡਰੋਲੀ, ਸੁਰਿੰਦਰ ਸਿੰਘ ਸੰਧੂਆਣਾ, ਬਲਦੇਵ ਸਿੰਘ ਮੋਗਾ, ਅਮਰਦੀਪ ਸਿੰਘ, ਜਸਵਿੰਦਰ ਸਿੰਘ ਚੁਗਾਵਾਂ, ਗੁਰਚਰਨ ਸਿੰਘ ਚੁਗਾਵਾਂ, ਜਸਵੀਰ ਸਿੰਘ ਚੁਗਾਵਾਂ, ਮਲਕੀਤ ਸਿੰਘ ਚੁਗਾਵਾਂ, ਸੁਰਜੀਤ ਸਿੰਘ ਚੁਗਾਵਾਂ, ਸਾਬਕਾ ਸਰਪੰਚ ਲਖਵੀਰ ਸਿੰਘ ਸੰਧੂਆਣਾ, ਕੁਲਵੰਤ ਸਿੰਘ ਮੁੰਡੀ ਜਮਾਲ, ਮੇਜਰ ਸਿੰਘ ਸ਼ਾਹ ਵਾਲਾ, ਰਾਜਪਾਲ ਸਿੰਘ ਘੱਲ ਕਲਾਂ, ਪਾਲ ਸਿੰਘ ਤਤਾਰੀਏ ਵਾਲਾ, ਜਗਰੂਪ ਸਿੰਘ, ਹਰਬੰਸ ਸਿੰਘ, ਜੁਗਰਾਜ ਸਿੰਘ, ਨਵਤੇਜ ਸਿੰਘ ਮੋਗਾ, ਸਿਮਰਜੀਤ ਸਿੰਘ ਮੋਗਾ ਅਤੇ ਦਫ਼ਤਰ ਇੰਚਾਰਜ ਪ੍ਰਕਾਸ਼ ਸਿੰਘ ਸਮੇਤ ਵੱਡੀ ਗਿਣਤੀ ਵਿਚ ਯੂਨੀਅਨ ਵਰਕਰ ਹਾਜ਼ਰ ਸਨ।