ਮੈਰਿਜ ਪੈਲਸ ਦੇ ਬਾਹਰ ਉੱਡ ਰਹੀਆਂ ਨਿਯਮਾਂ ਦੀਆਂ ਧੱਜੀਆਂ
ਅਜੀਤਵਾਲ ਦੇ ਇਕ ਪੈਲੇਮੈਰਿਜ ਪੈਲਸ ਦੇ ਬਾਹਰ ਉੱਡ ਰਹੀਆਂ ਨਿਯਮਾਂ ਦੀਆਂ ਧੱਜੀਆਂ
Publish Date: Sat, 24 Jan 2026 04:44 PM (IST)
Updated Date: Sun, 25 Jan 2026 04:07 AM (IST)

ਅਵਤਾਰ ਸਿੰਘ ਪੰਜਾਬੀ ਜਾਗਰਣ, ਅਜੀਤਵਾਲ : ਅਜੀਤਵਾਲ ਦੇ ਇਕ ਪੈਲੇਸ ਦੇ ਬਾਹਰ ਨਾਜਾਇਜ਼ ਪਾਰਕਿੰਗ ਅੱਜ ਸਵੇਰ ਤੋਂ ਸ਼ਾਮ ਤੱਕ ਦੇਖਣ ਨੂੰ ਮਿਲੀ। ਵਿਆਹ ਸਮਾਗਮ ਦੌਰਾਨ ਅੱਜ ਪੈਲੇਸ ਦੇ ਬਾਹਰ ਮੁੱਖ ਮਾਰਗ ’ਤੇ ਸੜਕ ਦੇ ਦੋਨੋਂ ਪਾਸਿਆਂ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਖੜ੍ਹੀਆਂ ਦਿਖਾਈ ਦਿੱਤੀਆਂ। ਜਿਸ ਕਾਰਨ ਕਾਫ਼ੀ ਸਮਾਂ ਆਵਾਜਾਈ ਵਿਚ ਵੱਡੀ ਰੁਕਾਵਟ ਵੀ ਪੈਦਾ ਹੋਈ। ਜਦ ਕਿ ਸਮੇਂਸਮੇਂ ’ਤੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਨਜਾਇਜ਼ ਪਾਰਕਿੰਗ ਸਬੰਧੀ ਹੁਕਮ ਸਮੇਂਸਮੇਂ ’ਤੇ ਜਾਰੀ ਕੀਤੇ ਜਾਂਦੇ ਹਨ ਕਿ ਕੋਈ ਵੀ ਪੈਲੇਸ ਆਪਣੀਆਂ ਗੱਡੀਆਂ ਬਾਹਰ ਨਾ ਪਾਰਕ ਕਰਨ ਅਤੇ ਗੱਡੀਆਂ ਚਾਰ ਦੀਵਾਰੀ ਦੇ ਅੰਦਰ ਹੀ ਪਾਰਕ ਕਰਵਾਉਣ ਤਾਂ ਕਿ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਅਤੇ ਟਰੈਫਿਕ ਦੀ ਸਮੱਸਿਆਂ ਨਾ ਹੋਵੇ ਪਰ ਪੈਲੇਸ ਵਾਲੇ ਸਰਕਾਰ ਦੇ ਇਨ੍ਹਾਂ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਲਗਾਤਾਰ ਆਪਣੀਆਂ ਮਨਮਰਜ਼ੀਆਂ ਕਰਦੇ ਹਨ। ਇਨ੍ਹਾਂ ਨੂੰ ਸਿਰਫ ਆਪਣੇ ਕਾਰੋਬਾਰ ਤੋਂ ਬਿਨ੍ਹਾਂ ਇਨਸਾਨੀ ਜਾਨਾਂ ਦੀ ਕੋਈ ਵੀ ਪਰਵਾਹ ਨਹੀਂ ਹੈ।ਜਦ ਕਿ ਪੈਲੇਸ ਪ੍ਰਬੰਧਕਾਂ ਵੱਲੋਂ ਪਾਰਕਿੰਗ ਦੀ ਢੁੱਕਵੀਂ ਵਿਵਸਥਾ ਨਾ ਹੋਣ ਕਰਕੇ ਇਹ ਸਮੱਸਿਆ ਵਧ ਰਹੀ ਹੈ। ਜਿਸ ਕਰਕੇ ਪ੍ਰਸ਼ਾਸ਼ਨ ਨੂੰ ਵੀ ਇਨ੍ਹਾਂ ਪੈਲੇਸ ਮਾਲਕਾਂ ਦੇ ਵਿਰੁੱਧ ਸਖ਼ਤ ਕਰਵਾਈ ਕਰਨੀ ਚਾਹੀਦੀ ਹੈ ਤਾਂ ਜੋਂ ਇਹ ਪੈਲੇਸ ਮਾਲਕ ਹੁਕਮਾਂ ਦੀ ਉਲੰਘਣਾ ਨਾ ਕਰਨ ਕਾਨੂੰਨ ਅਨੁਸਾਰ ਹੀ ਗੱਡੀਆਂ ਦੀ ਪਾਰਕਿੰਗ ਕਰਵਾਉਣ। ਜਦ ਕਿ ਪੈਲੇਸ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਪਾਰਕਿੰਗ ਲਈ ਵੱਖਰਾ ਪ੍ਰਬੰਧ ਕਰਨ ਤਾਂ ਜੋਂ ਕੋਈ ਵੀ ਵਿਅਕਤੀ ਸੜਕ ’ਤੇ ਗੱਡੀਆਂ ਪਾਰਕ ਨਾ ਕਰੇ ਅਤੇ ਸਮਾਗਮਾਂ ਦੌਰਾਨ ਸੁਰੱਖਿਆ ਗਾਰਡ ਤਾਇਨਾਤ ਕਰਨ ਤਾਂ ਜੋ ਸੜਕ ਉੱਤੇ ਭੀੜ ਅਤੇ ਟ੍ਰੈਫਿਕ ਜਾਮ ਤੋਂ ਬਚਿਆ ਜਾ ਸਕੇ। ਜਦ ਇਸ ਸਬੰਧੀ ਪੈਲੇਸ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਉਨ੍ਹਾਂ ਵੱਲੋਂ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੱਤਾ ਗਿਆ। ਪਰ ਉਸ ਤੋਂ ਬਾਅਦ ਇਸ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਜਾਣੂੰ ਜਰੂਰ ਕਰਵਾ ਦਿੱਤਾ ਗਿਆ।