- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਜੀਪੀ ਪੰਜਾਬ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਏ ਗਏ ਅਪ੍ਰੇਸ਼ਨ ਪ੍ਰਹਾਰ ਤਹਿਤ ਸ੍ਰੀਮਤੀ ਨੀਲਾਂਬਰੀ ਜਗਦਲੇ ਵਿਜੇ ਆਈਪੀਐੱਸਆਈ ਫ਼ਰੀਦਕੋਟ ਰੇਂਜ, ਅਜੈ ਗਾਂਧੀ ਐੱਸਐੱਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਬਾਲ ਕ੍ਰਿਸ਼ਨ ਸਿੰਗਲਾ,ਐੱਸਪੀ ਆਈ ਮੋਗਾ, ਸੁੱਖਅਮ੍ਰਿਤ ਸਿੰਘ ਡੀਐੱਸਪੀ ਡੀ ਮੋਗਾ ਦੀ ਸੁਪਰਵੀਜ਼ਨ ਹੇਠ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦ ਸੀਆਈਏ ਸਟਾਫ਼ ਮੋਗਾ ਦੀ ਪੁਲਿਸ ਪਾਰਟੀ ਵੱਲੋਂ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੇ 5 ਪਿਸਟਲ, 6 ਮੈਗਜ਼ੀਨ ਅਤੇ 6 ਜ਼਼ਿੰਦਾ ਰੋਂਦ ਬਰਾਮਦ ਕੀਤੇ।

ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ : ਡੀਜੀਪੀ ਪੰਜਾਬ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਏ ਗਏ ਅਪ੍ਰੇਸ਼ਨ ਪ੍ਰਹਾਰ ਤਹਿਤ ਸ੍ਰੀਮਤੀ ਨੀਲਾਂਬਰੀ ਜਗਦਲੇ ਵਿਜੇ ਆਈਪੀਐੱਸਆਈ ਫ਼ਰੀਦਕੋਟ ਰੇਂਜ, ਅਜੈ ਗਾਂਧੀ ਐੱਸਐੱਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਬਾਲ ਕ੍ਰਿਸ਼ਨ ਸਿੰਗਲਾ,ਐੱਸਪੀ ਆਈ ਮੋਗਾ, ਸੁੱਖਅਮ੍ਰਿਤ ਸਿੰਘ ਡੀਐੱਸਪੀ ਡੀ ਮੋਗਾ ਦੀ ਸੁਪਰਵੀਜ਼ਨ ਹੇਠ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦ ਸੀਆਈਏ ਸਟਾਫ਼ ਮੋਗਾ ਦੀ ਪੁਲਿਸ ਪਾਰਟੀ ਵੱਲੋਂ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੇ 5 ਪਿਸਟਲ, 6 ਮੈਗਜ਼ੀਨ ਅਤੇ 6 ਜ਼਼ਿੰਦਾ ਰੋਂਦ ਬਰਾਮਦ ਕੀਤੇ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਮੋਗਾ ਅਜੈ ਗਾਂਧੀ ਨੇ ਦੱਸਿਆ ਕਿ ਸੀਆਈਏ ਸਟਾਫ਼ ਮੋਗਾ ਪੁਲਿਸ ’ਚ ਤਾਇਨਾਤ ਸਹਾਇਕ ਥਾਣੇਦਾਰ ਲਵਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਕੋਟਕਪੁਰਾ ਬਾਈਪਾਸ ਮੋਗਾ ਫ਼ਲਾਈਓਵਰ ਹੇਠਾਂ ਮੌਜੂਦ ਸੀ ਤਾਂ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਲਖਵਿੰਦਰ ਸਿੰਘ ਵਾਸੀ ਰੱਤੋਕੇ ਥਾਣਾ ਖੇਮਕਰਨ ਜ਼ਿਲ੍ਹਾ ਤਰਨਤਾਰਨ ਅਤੇ ਨਿਸ਼ਾਨ ਸਿੰਘ ਵਾਸੀ ਲਾਹੋਕੇ ਥਾਣਾ ਸਿਟੀ ਪੱਟੀ ਜ਼ਿਲ੍ਹਾ ਤਰਨਤਾਰਨ ਜਿਨ੍ਰਾਂ ਪਾਸ ਨਜਾਇਜ਼ ਅਸਲੇ ਹਨ। ਜੋ ਅੱਜ ਨਜਾਇਜ਼ ਅਸਲੇ ਲੈਕੇ ਮੋਗਾ ਸ਼ਹਿਰ ਆਏ ਹੋਏ ਹਨ ਅਤੇ ਇਸ ਸਮੇਂ ਮੇਨ ਹਾਈਵੇ ਮੋਗਾ ਤੋਂ ਜਲੰਧਰ ਜਾਂਦੀ ਸੜ੍ਹਕ ਦੇ ਨੇੜੇ ਪੈਂਦੀ ਇਕ ਕਲੋਨੀ ਦੇ ਪਾਸ ਕਿਸੇ ਦੀ ਉਡੀਕ ਕਰ ਰਹੇ ਹਨ। ਇਤਲਾਹ ਠੋਸ ਅਤੇ ਭਰੋਸੇਯੋਗ ਹੋਣ ਕਰਕੇ ਸਹਾਇਕ ਥਾਣੇਦਾਰ ਲਵਜੀਤ ਸਿੰਘ ਵੱਲੋਂ ਇਨ੍ਹਾਂ ਖ਼ਿਲਾਫ਼ ਰੁੱਕਾ ਲਿਖਕੇ ਮੁਕੱਦਮਾ ਨੰਬਰ 51 ਮਿਤੀ 26.02.2026 ਅ/ਧ 25-54-59 ਅਸਲਾ ਐਕਟ ਥਾਣਾ ਸਿਟੀ ਮੋਗਾ ਦਰਜ ਰਜਿਸਟਰ ਕਰਵਾਇਆ ਗਿਆ ਅਤੇ ਸਹਾਇਕ ਥਾਣੇਦਾਰ ਲਵਜੀਤ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਮੁਖ਼ਬਰ ਵੱਲੋ ਦੱਸੀ ਜਗ੍ਹਾ ਪਰ ਰੇਡ ਕਰਕੇ ਅਰੋਪੀਆਂ ਲਖਵਿੰਦਰ ਸਿੰਘ ਅਤੇ ਨਿਸ਼ਾਨ ਸਿੰਘ ਉਕਤਾਨ ਨੂੰ ਕਾਬੂ ਕਰਕੇ ਅਰੋਪੀ ਲਖਵਿੰਦਰ ਸਿੰਘ ਦੀ ਖੱਬੀ ਡੱਥ ਵਿਚੋਂ ਇਕ ਗਲੋਕ ਪਿਸਟਲ 9 ਐੱਮਐੱਮ ਸਮੇਤ ਮੈਗਜ਼ੀਨ ਅਤੇ ਇਸ ਦੇ ਪਹਿਨੀ ਪੈਂਟ ਦੀ ਖੱਬੀ ਜੇਬ ਵਿਚੋਂ ਇਕ ਮੈਗਜ਼ੀਨ ਗਲੋਕ ਜਿਸ ਵਿਚ ਇਕ ਰੌਂਦ 9 ਐੱਮਐੱਮ ਜ਼ਿੰਦਾ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਦੇ ਮੋਢਿਆਂ ’ਤੇ ਪਾਈ ਹੋਈ ਕਿੱਟ ਬੈਗ ’ਚੋਂ ਇਕ ਦੇਸੀ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ ਚਾਰ ਰੋਂਦ ਜ਼ਿੰਦਾ 32 ਬੋਰ ਅਤੇ ਦੇ ਪਿਸਟਲ 30 ਬੋਰ ਸਮੇਤ ਮੈਗਜ਼ੀਨ ਬਰਾਮਦ ਕੀਤੇ ਅਤੇ ਅਰੋਪੀ ਨਿਸ਼ਾਨ ਸਿੰਘ ਦੇ ਖੱਬੀ ਡੱਬ ਵਿਚੋਂ ਇਕ ਦੇਸੀ ਪਿਸਟਲ 30 ਬੋਰ ਸਮੇਤ ਮੈਗਜ਼ੀਨ ਸਮੇਤ ਇਕ ਰੋਂਦ ਜ਼ਿੰਦਾ 30 ਬੋਰ ਬਰਾਮਦ ਕਰਕੇ ਉਕਤ ਅਰੋਪੀਆਂ ਨੂੰ ਮੁਕੱਦਮੇ ਵਿਚ ਗ੍ਰਿਫ਼ਤਾਰ ਕੀਤਾ ਗਿਆ।
ਇਸ ਤੋਂ ਇਲਾਵਾ ਅਰੋਪੀ ਲਖਵਿੰਦਰ ਸਿੰਘ ਪਾਸੋਂ ਬਰਾਮਦ ਮੋਬਾਇਲ ਫ਼ੋਨ ਨੂੰ ਕਬਜ਼ੇ ਵਿਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਅਤੇ ਇਹ ਗੱਲ ਸਾਹਮਣੇ ਆਈ ਕਿ ਅਰੋਪੀ ਲਖਵਿੰਦਰ ਸਿੰਘ ਜੋ ਪਾਕਿਸਤਾਨ ਨਾਲ ਸਬੰਧਤ ਕਿਸੇ ਸਮੱਗਲਰ ਦੇ ਸੰਪਰਕ ਵਿਚ ਸੀ ਅਤੇ ਉਕਤ ਬਰਾਮਦ ਪਿਸਟਲ ਇਸ ਵੱਲੋਂ ਪਾਕਿਸਤਾਨ ਤੋਂ ਮੰਗਵਾਏ ਸਨ। ਅਰੋਪੀ ਲਖਵਿੰਦਰ ਸਿੰਘ ਅਤੇ ਨਿਸ਼ਾਨ ਸਿੰਘ ਉਕਤ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰੀਮਾਂਡ ਹਾਸਿਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਸੋਂ ਬਰਾਮਦ ਨਜਾਇਜ਼ ਅਸਲਿਆਂ ਸਬੰਧੀ ਅਤੇ ਉਨ੍ਹਾਂ ਵੱਲੋਂ ਕਿਹੜੀਆਂ ਕਿਹੜੀਆਂ ਵਾਰਦਾਤਾਂ ਕਰਨੀਆਂ ਸਨ, ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।