- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜ ਦੀ ਪ੍ਰਮੁੱਖ ਵਿਦਿਅਕ ਸੰਸਥਾ

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਰਾਜ ਦੀ ਪ੍ਰਮੁੱਖ ਵਿਦਿਅਕ ਸੰਸਥਾ ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਦੇ ਚੇਅਰਮੈਨ ਪ੍ਰਵੀਨ ਗਰਗ ਦੀ ਮਾਤਾ ਸਵਰਗੀ ਮਾਤਾ ਰਾਜਕੁਮਾਰ ਦੀ ਪਤਨੀ ਸੰਤੋਸ਼ ਗੁਪਤਾ, ਡਾ. ਸੈਫੂਦੀਨ ਕਿਚਲੂ ਪਬਲਿਕ ਸਕੂਲ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ, ਅਮਰ ਕਾਟਨ ਰਾਈਸ ਮਿੱਲਜ਼ ਦੇ ਐੱਮਡੀ ਯੋਗੇਸ਼ ਗਰਗ ਅਤੇ ਬੀਆਰਐਸ ਡੈਂਟਲ ਕਾਲਜ ਦੇ ਚੇਅਰਮੈਨ ਅਨੂਪ ਗਰਗ ਦੀ ਆਤਮਾ ਦੀ ਸ਼ਾਂਤੀ ਲਈ ਸ਼੍ਰੀ ਗਰੁੜ ਪੁਰਾਣ ਦਾ ਪਾਠ ਅਤੇ ਰਸਮੀ ਰਗੜੀ ਤੇ ਸ਼ਰਧਾਂਜਲੀ ਸਮਾਰੋਹ ਮੋਗਾ ਵਿਖੇ ਕੀਤਾ ਗਿਆ। ਸਭ ਤੋਂ ਪਹਿਲਾਂ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਪੰਡਿਤ ਸਤਿਆ ਨਾਰਾਇਣ ਸ਼ਰਮਾ, ਪੰਡਿਤ ਪਵਨ ਪੱਪੂ, ਪੰਡਿਤ ਰਾਮ ਚੰਦਰ ਸ਼ਰਮਾ, ਸਵਾਮੀ ਨੀਰਜਾ ਨੰਦ ਜੀ ਮਹਾਰਾਜ ਵੱਲੋਂ ਸ਼੍ਰੀ ਗਰੁੜ ਪੁਰਾਣ ਦੇ ਪਾਠਾਂ ਦੇ ਭੋਗ ਪਾਏ ਗਏ। ਇਸ ਦੌਰਾਨ ਸਵ. ਸੰਤੋਸ਼ ਗੁਪਤਾ ਦੇ ਪੁੱਤਰਾਂ, ਪ੍ਰਵੀਨ ਗਰਗ, ਯੋਗੇਸ਼ ਗਰਗ, ਐਡਵੋਕੇਟ ਸੁਨੀਲ ਗਰਗ ਨੂੰ ਵਿਦਵਾਨਾਂ ਵੱਲੋਂ ਪਗੜੀ ਬੰਣਨ ਦੇ ਨਾਲ-ਨਾਲ ਗਰਗ ਪਰਿਵਾਰ ਦੇ ਪੋਤਰਿਆਂ ਇੰਜੀਨੀਅਰ ਜਨੇਸ਼ ਗਰਗ, ਰਾਹੁਲ ਗਰਗ, ਐਡਵੋਕੇਟ ਵਰਧਨ ਗਰਗ, ਐਡਵੋਕੇਟ ਗੌਰਵ ਗਰਗ, ਕਿਚਲੂ ਪਬਲਿਕ ਸਕੂਲ ਦੇ ਡਾਇਰੈਕਟਰ, ਟੀਐਲਐਫ ਸਕੂਲ ਦੇ ਡਾਇਰੈਕਟਰ ਸੁਨੀਤਾ ਗਰਗ, ਡਾ. ਮੁਸਕਾਨ ਗਰਗ ਨਾਲ ਸ਼ਹਿਰ ਵਾਸੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ’ਤੇ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਪੰਡਿਤ ਸਤਿਆਨਾਰਾਇਣ ਸ਼ਰਮਾ, ਪੰਡਿਤ ਪਵਨ ਪੱਪੂ, ਪੰਡਿਤ ਰਾਮ ਚੰਦਰ ਸ਼ਰਮਾ, ਸਵਾਮੀ ਨੀਰਜਾ ਨੰਦ ਜੀ ਮਹਾਰਾਜ ਨੇ ਕਿਹਾ ਕਿ ਇਸ ਦੁਨੀਆ ’ਤੇ ਆਉਣ ਵਾਲੇ ਕਿਸੇ ਵੀ ਜੀਵ ਨੂੰ ਇਕ ਨਾ ਇਕ ਦਿਨ ਪਰਮਾਤਮਾ ਕੋਲ ਜਾਣਾ ਹੀ ਪੈਂਦਾ ਹੈ। ਇਸ ਮੌਕੇ ਮੰਤਰੀ ਹਰਭਜਨ ਸਿੰਘ ਈਟੀਓ, ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਪਤੀ ਡਾ. ਰਾਕੇਸ਼ ਅਰੋੜਾ, ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਮੋਂਟੂ ਪਟੇਲ, ਫਾਰਮੇਸੀ ਕੌਂਸਲ ਆਫ਼ ਪੰਜਾਬ ਦੇ ਸੁਸ਼ੀਲ ਬਾਂਸਲ, ਗੀਤਾ ਭਵਨ ਟਰੱਸਟ ਦੇ ਜਨਰਲ ਸਕੱਤਰ ਅੰਸ਼ੁਲ ਸ਼੍ਰੀਕੁੰਜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜੋ ਲੋਕ ਆਪਣੇ ਜੀਵਨ ਦੌਰਾਨ ਚੰਗੇ ਕੰਮ ਕਰਦੇ ਹਨ ਅਤੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇ ਕੇ ਸਮਾਜ ਦੀ ਭਲਾਈ ਲਈ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ, ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਉਨ੍ਹਾਂ ਨੂੰ ਬਹੁਤ ਤੀਬਰਤਾ ਨਾਲ ਯਾਦ ਕੀਤਾ ਜਾਂਦਾ ਹੈ। ਇਸ ਮੌਕੇ ਡਾ. ਰਾਕੇਸ਼ ਅਰੋੜਾ, ਨਗਰ ਨਿਗਮ ਦੇ ਕਾਰਜਕਾਰੀ ਮੇਅਰ ਪ੍ਰਵੀਨ ਸ਼ਰਮਾ, ਡਿਪਟੀ ਮੇਅਰ ਅਸ਼ੋਕ ਧਮੀਜਾ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਡਾ. ਪਵਨ ਥਾਪਰ, ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਸੀਮੰਤ ਗਰਗ, ਵਧੀਕ ਸੈਸ਼ਨ ਜੱਜ ਬਿਸ਼ਨ ਸਵਰੂਪ ਮੋਗਾ, ਸੀਨੀਅਰ ਭਾਜਪਾ ਆਗੂ ਨਿਧੜਕ ਸਿੰਘ ਬਰਾੜ, ਗੀਤਾ ਭਵਨ ਦੇ ਸਵਾਮੀ ਵੇਦਾਂਤ ਪ੍ਰਕਾਸ਼ ਅਤੇ ਗੀਤਾ ਭਵਨ ਟਰੱਸਟ ਦੇ ਜਨਰਲ ਸਕੱਤਰ ਪਵਨ ਧਾਮ, ਅੰਸ਼ੁਲਸ਼੍ਰੀ ਕੁੰਜ, ਰਵਿੰਦਰ ਸੂਦ, ਡਾ. ਭਰਤ ਅਗਰਵਾਲ ਸੰਯੁਕਤ ਸਕੱਤਰ, ਸੁਰਿੰਦਰ ਗੋਇਲ, ਮਨਵਿੰਦਰ ਸੱਗੂ, ਕੇਐੱਨ ਗੁਪਤਾ, ਬੀਬੀਐਸ ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਦਵਿੰਦਰਪਾਲ ਸਿੰਘ ਰਿੰਪੀ ਚੇਅਰਮੈਨ ਕੈਂਬਰਿਜ ਸਕੂਲ ਮੋਗਾ, ਗ੍ਰੇਟ ਪੰਜਾਬ ਪ੍ਰਿੰਟਰਜ਼ ਦੇ ਐੱਮਡੀ ਨਵੀਨ ਸਿੰਗਲਾ, ਗੀਤਾ ਭਵਨ ਸਕੂਲ ਦੀ ਪ੍ਰਿੰਸੀਪਲ ਨੀਰੂ ਕਥੂਰੀਆ, ਪ੍ਰਿੰਸੀਪਲ ਰਜਨੀ ਅਰੋੜਾ, ਮਨਜੀਤ ਕਾਂਸਲ ਅਗਰਵਾਲ ਸਭਾ, ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਡਾ.ਜਗਜੀਤ ਸਿੰਘ ਧੂਰੀ, ਰਾਈਟਵੇਅ ਏਅਰਲਿੰਕ ਦੀ ਡਾਇਰੈਕਟਰ ਦੇਵ ਪ੍ਰਿਆ ਤਿਆਗੀ, ਕੈਂਬਰਿਜ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਐੱਸਐੱਫਸੀ ਸਕੂਲ ਦੇ ਚੇਅਰਮੈਨ ਅਭਿਸ਼ੇਕ ਜਿੰਦਲ ਅਤੇ ਸ਼ਹਿਰ ਵਾਸੀਆਂ ਨੇ ਮਾਤਾ ਸਵਰਗੀ ਸੰਤੋਸ਼ ਗੁਪਤਾ ਨੂੰ ਸ਼ਰਧਾਂਜਲੀ ਭੇਂਟ ਕੀਤੀ।