ਆਰਕੇਐੱਸ ਸਕੂਲ ’ਚ ਹਾਊਸ ਕਲੋਜ਼ਿੰਗ ਸੈਰੇਮਨੀ ਕਰਵਾਈ
ਆਰਕੇਐੱਸ ਸੀਨੀਅਰ ਸੈਕੰਡਰੀਹਾਊਸ ਕਲੋਜ਼ਿੰਗ ਸੈਰੇਮਨੀ ਮੌਕੇ ਸੰਬੋਧਨ ਕਰਦੇ ਹੋਏ ਅਧਿਆਪਕ ਤੇ ਹਾਜ਼ਰ ਵਿਦਿਆਰਥੀ।
Publish Date: Thu, 12 Feb 2026 04:06 PM (IST)
Updated Date: Fri, 13 Feb 2026 04:00 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਆਰਕੇਐੱਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਹਾਊਸ ਕਲੋਜ਼ਿੰਗ ਸੈਰੇਮਨੀ ਕਰਵਾਈ ਗਈ। ਸਕੂਲ ਵਿਚ ਚਾਰ ਹਾਊਸ ਅਗਨੀ, ਨਾਗ, ਪ੍ਰਿਥਵੀ ਅਤੇ ਤ੍ਰਿਸ਼ੂਲ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰ ਕੇ ਉਨ੍ਹਾਂ ਦੇ ਸਰਵ ਪੱਖੀ ਵਿਕਾਸ ਲਈ ਕੰਮ ਕਰ ਰਹੇ ਹਨ। ਉਨ੍ਹਾਂ ਦੁਆਰਾ ਸਮੇਂ ਸਮੇਂ ’ਤੇ ਇੰਟਰ ਹਾਊਸ ਮੁਕਾਬਲੇ ਜਿਵੇਂ ਖੇਡ ਮੁਕਾਬਲਾ, ਰੰਗੋਲੀ ਮੁਕਾਬਲਾ, ਫੈਂਸੀ ਡਰੈੱਸ ਮੁਕਾਬਲਾ, ਗਣਿਤ ਕੁਵਿਜ਼ ਮੁਕਾਬਲਾ, ਰਾਖੀ ਮੇਕਿੰਗ ਮੁਕਾਬਲਾ, ਪੋਸਟਰ ਮੇਕਿੰਗ ਮੁਕਾਬਲਾ ਆਦਿ ਕਰਵਾਏ ਜਾਂਦੇ ਹਨ। ਇਨ੍ਹਾਂ ਸਾਰੇ ਮੁਕਾਬਲਿਆਂ ਵਿਚ ਪ੍ਰਿਥਵੀ ਹਾਊਸ ਜਿੱਤਿਆ। ਅੱਜ ਪ੍ਰਾਰਥਨਾ ਸਭਾ ਵਿਚ ਪ੍ਰਿਥਵੀ ਹਾਊਸ ਦੀ ਮੁੱਖ ਅਧਿਆਪਿਕਾ ਕਿਰਨਾ ਦੇਵੀ, ਸਹਾਇਕ ਅਧਿਆਪਿਕਾ ਕੰਵਲਪ੍ਰੀਤ ਕੌਰ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਹਾਊਸ ਦੇ ਹੈੱਡ ਬੁਆਏ ਮਨਮੀਤ ਸਿੰਘ ਗਿਆਰਵੀਂ ਜਮਾਤ ਅਤੇ ਹੈੱਡ ਗਰਲ ਤਪੱਸਿਆ ਗਿਆਰਵੀਂ ਜਮਾਤ, ਵਾਇਸ ਹੈੱਡ ਬੁਆਏ ਸਹਿਜਦੀਪ ਸਿੰਘ ਅੱਠਵੀਂ ਜਮਾਤ ਅਤੇ ਵਾਇਸ ਹੈੱਡ ਗਰਲ ਵੰਸ਼ਦੀਪ ਕੌਰ ਅੱਠਵੀਂ ਜਮਾਤ ਨੂੰ ਹਾਊਸ ਦੀ ਬਿਹਤਰ ਢੰਗ ਨਾਲ ਅਗਵਾਈ ਕਰਨ ’ਤੇ ਉਨ੍ਹਾਂ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਿੱਤਣ ਵਾਲੇ ਹਾਊਸ ਦੇ ਵਲੰਟੀਅਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਹ ਸਾਰੇ ਮੁਕਾਬਲੇ ਹਾਊਸ ਇੰਚਾਰਜ ਅਧਿਆਪਿਕਾ ਅਰੁਣਾ ਚੌਹਾਨ ਅਤੇ ਰਜਨੀ ਬਾਲਾ ਦੀ ਦੇਖ ਰੇਖ ਵਿਚ ਕਰਵਾਏ ਗਏ। ਇਸ ਪ੍ਰੋਗਰਾਮ ਵਿਚ ਮੰਚ ਸੰਚਾਲਨ ਦੀ ਭੂਮਿਕਾ ਅਧਿਆਪਿਕਾ ਮਹਿਕ ਨੇ ਬਖ਼ੂਬੀ ਨਿਭਾਈ। ਤ੍ਰਿਸ਼ੂਲ ਹਾਊਸ ਦੀ ਮੁੱਖ ਅਧਿਆਪਿਕਾ ਸ਼ਿਵਾਨੀ ਵਿਜ ਨੇ ਕੋਸ਼ਿਸ਼ ਕਰਨ ਵਾਲਿਆਂ ਦੀ ਹਾਰ ਨਹੀਂ ਹੁੰਦੀ ਕਵਿਤਾ ਪੇਸ਼ ਕੀਤੀ। ਇਸ ਮੌਕੇ ’ਤੇ ਸਕੂਲ ਪ੍ਰਿੰਸੀਪਲ ਰਜਨੀ ਅਰੋੜਾ ਨੇ ਜਿੱਤਣ ਵਾਲੇ ਹਾਊਸ ਦੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਸੀਂ ਭਵਿੱਖ ਵਿਚ ਵੀ ਇਸੇ ਤਰ੍ਹਾਂ ਹੀ ਵਿਦਿਆਰਥੀਆਂ ਤੋਂ ਬਿਹਤਰ ਪ੍ਰਦਰਸ਼ਨ ਦੀ ਆਸ ਕਰਦੇ ਹਾਂ ਕਿਉਂਕਿ ਹਾਊਸ ਦਾ ਮੈਂਬਰ ਹੋਣ ਨਾਲ ਵਿਦਿਆਰਥੀਆਂ ਵਿਚ ਲੀਡਰਸ਼ਿੱਪ ਕਰਨ ਦੀ, ਇਕਾਗਰਤਾ, ਅਨੁਸ਼ਾਸਨ, ਆਤਮਵਿਸ਼ਵਾਸ ਆਦਿ ਦੀਆਂ ਭਾਵਨਾਵਾਂ ਪੈਦਾ ਹੁੰਦੀਆਂ ਹਨ।