ਸੇਵਾਮੁਕਤ ਹੋਏ ਸੁਪਰਡੈਂਟ ਪੰਕਜ ਛਾਬੜਾ ਦਾ ਕੀਤਾ ਸਨਮਾਨ
ਪ੍ਰਮੁੱਖ ਵਿੱਦਿਅਕ ਸੰਸਥਾ
Publish Date: Sun, 01 Feb 2026 05:23 PM (IST)
Updated Date: Mon, 02 Feb 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਪ੍ਰਮੁੱਖ ਵਿੱਦਿਅਕ ਸੰਸਥਾ ਡੀਐੱਮ ਕਾਲਜ ਆਫ਼ ਐਜੂਕੇਸ਼ਨ ਤੋਂ 28 ਸਾਲ ਬਤੌਰ ਸੁਪਰਡੈਂਟ ਵਜੋਂ ਸ਼ਾਨਦਾਰ ਅਤੇ ਬੇਦਾਗ ਸੇਵਾਵਾਂ ਨਿਭਾਉਣ ਉਪਰੰਤ ਸੇਵਾਮੁਕਤ ਹੋਏ ਪੰਕਜ ਛਾਬੜਾ ਨੂੰ ਡੀਐੱਮਕਾਲਜ ਪ੍ਰਬੰਧਕ ਕਮੇਟੀ ਦੇ ਲਾਈਵ ਮੈਂਬਰ ਐਡਵੋਕੇਟ ਵਿਜੇ ਧੀਰ ਅਤੇ ਸਾਬਕਾ ਪ੍ਰਿੰਸੀਪਲ ਡਾ. ਐੱਮਐੱਲ ਜੈਦਕਾ ਨੇ ਅੱਜ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਜਾ ਕੇ ਪੰਕਜ ਛਾਬੜਾ ਅਤੇ ਉਨ੍ਹਾਂ ਦੀ ਪਤਨੀ ਹਿੰਦੀ ਅਧਿਆਪਕਾ ਲਲਿਤਾ ਰਾਣੀ ਨੂੰ ਸ਼ਾਲ ਭੇਟ ਕੀਤਾ। ਇਸ ਮੌਕੇ ਸਾਬਕਾ ਪ੍ਰਿੰਸੀਪਲ ਡਾ. ਐੱਮਐੱਲ. ਜੈਦਕਾ ਦੀ ਪਤਨੀ ਸੁਸ਼ਮਾ ਜੈਦਕਾ ਵੀ ਮੌਜੂਦ ਸਨ। ਇਸ ਸਮੇਂ ਡੀਐੱਮ ਕਾਲਜ ਆਫ਼ ਐਜੂਕੇਸ਼ਨ ਦੇ ਨਾਨਟੀਚਿੰਗ ਸਟਾਫ਼ ਮੈਂਬਰ ਸਿਮਰਨ ਸਿੰਘ, ਅਤੁਲ ਕੁਮਾਰ, ਚੰਚਲ ਚੌਹਾਨ, ਰਾਮ ਰਾਜ, ਹੇਮਰਾਜ, ਪਵਨ ਕੁਮਾਰ ਸ਼ਾਮਿਲ ਸਨ। ਇਸ ਮੌਕੇ ਐਡਵੋਕੇਟ ਵਿਜੇ ਧੀਰ ਅਤੇ ਡਾ. ਐੱਮਐੱਲ ਜੈਦਕਾ ਨੇ ਕਿਹਾ ਕਿ ਸੁਪਰਡੈਂਟ ਪੰਕਜ ਛਾਬੜਾ ਦਾ ਕਾਰਜਕਾਲ ਬਹੁਤ ਵਧੀਆ ਰਿਹਾ ਹੈ। ਉਨ੍ਹਾਂ ਕਿਹਾ ਕਿ ਛਾਬੜਾ ਨੇ ਹਮੇਸ਼ਾ ਜਿੱਥੇ ਸਟਾਫ਼ ਨਾਲ ਨਿਮਰਤਾ ਰੱਖੀ, ਉੱਥੇ ਹੀ ਵਿਦਿਆਰਥੀਆਂ ਨਾਲ ਵੀ ਉਨ੍ਹਾਂ ਨੇ ਹਮੇਸ਼ਾ ਨਿਮਰਤਾ ਨਾਲ ਗੱਲ ਕੀਤੀ। ਐਡਵੋਕੇਟ ਵਿਜੇ ਧੀਰ ਦੀ ਪ੍ਰਸ਼ੰਸਾ ਕਰਦੇ ਹੋਏ ਪੰਕਜ ਛਾਬੜਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕੋਈ ਮੈਨੇਜਮੈਂਟ ਮੈਂਬਰ ਕਿਸੇ ਸੇਵਾਮੁਕਤ ਕਰਮਚਾਰੀ ਦੇ ਨਿਵਾਸ ’ਤੇ ਉਨ੍ਹਾਂ ਦਾ ਸਨਮਾਨ ਕਰਨ ਲਈ ਗਿਆ ਹੈ। ਪੰਕਜ ਛਾਬੜਾ ਨੇ ਇਹ ਵੀ ਕਿਹਾ ਕਿ ਡੀਐਮ ਕਾਲਜ ਆਫ਼ ਐਜੂਕੇਸ਼ਨ ਦੇ ਕਾਰਜਕਾਰੀ ਪ੍ਰਿੰਸੀਪਲ ਵਜੋਂ ਡਾ.ਐੱਮਐੱਲ. ਜੈਦਕਾ ਦਾ ਕਾਰਜਕਾਲ ਯਾਦਗਾਰੀ ਰਿਹਾ ਹੈ।