ਪੁਲਿਸ ਨੇ ਗੁੰਮ ਹੋਇਆ ਮੋਬਾਈਲ ਮਾਲਕ ਹਵਾਲੇ ਕੀਤਾ
ਪੰਜਾਬ ਪੁਲਿਸ ਆਪਣੇਏਐੱਸਆਈ ਮਹਿੰਦਰ ਸਿੰਘ ਚਮਕੌਰ ਸਿੰਘ ਨੂੰ ਮੋਬਾਇਲ ਫ਼ੋਨ ਦਿੰਦੇ ਹੋਏ।
Publish Date: Wed, 04 Feb 2026 05:25 PM (IST)
Updated Date: Thu, 05 Feb 2026 04:05 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਪੰਜਾਬ ਪੁਲਿਸ ਆਪਣੇ ਫ਼ਰਜ਼ਾਂ ਦੀ ਪਾਲਣਾ ਦੇ ਨਾਲਨਾਲ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦੀ ਹੋਈ ਹਰ ਰੋਜ਼ ਨਵੀਆਂ ਮਿਸਾਲਾਂ ਕਾਇਮ ਕਰ ਰਹੀ ਹੈ। ਇਸੇ ਕੜੀ ਤਹਿਤ ਟਰੈਫ਼ਿਕ ਸਟਾਫ਼ ਮੋਗਾ ਵਿਚ ਤਾਇਨਾਤ ਏਐੱਸਆਈ ਮਹਿੰਦਰ ਸਿੰਘ ਵੱਲੋਂ ਇਮਾਨਦਾਰੀ, ਨਿਸ਼ਕਾਮ ਸੇਵਾ ਅਤੇ ਮਨੁੱਖਤਾ ਦੀ ਬੇਹੱਦ ਸ਼ਲਾਘਾਯੋਗ ਮਿਸਾਲ ਪੇਸ਼ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਮੋਗਾ ਦੇ ਰਹਿਣ ਵਾਲੇ ਚਮਕੌਰ ਸਿੰਘ ਦਾ ਮੋਬਾਇਲ ਫ਼ੋਨ ਅਣਜਾਣੇ ਵਿਚ ਕਿਤੇ ਗੁੰਮ ਹੋ ਗਿਆ ਸੀ। ਗੁੰਮ ਹੋਏ ਮੋਬਾਇਲ ਦੀ ਬਰਾਮਦਗੀ ਦੌਰਾਨ ਏਐੱਸਆਈ ਮਹਿੰਦਰ ਸਿੰਘ ਨੂੰ ਇਹ ਫ਼ੋਨ ਡਿਊਟੀ ਸਮੇਂ ਮਿਲਿਆ। ਉਨ੍ਹਾਂ ਨੇ ਆਪਣੀ ਇਮਾਨਦਾਰੀ ਦਿਖਾਉਂਦੇ ਹੋਇਆਂ ਮੋਬਾਇਲ ਫ਼ੋਨ ਨੂੰ ਆਪਣੇ ਕੋਲ ਰੱਖਣ ਦੀ ਬਜਾਏ ਉਸ ਦੇ ਅਸਲੀ ਮਾਲਕ ਦੀ ਪਛਾਣ ਕਰਕੇ ਪੂਰੀ ਤਸਦੀਕ ਉਪਰੰਤ ਮੋਬਾਇਲ ਚਮਕੌਰ ਸਿੰਘ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਆਪਣਾ ਗੁੰਮ ਹੋਇਆ ਮੋਬਾਇਲ ਫ਼ੋਨ ਵਾਪਿਸ ਮਿਲਣ ’ਤੇ ਚਮਕੌਰ ਸਿੰਘ ਨੇ ਖੁਸ਼ੀ ਜਤਾਉਂਦਿਆਂ ਹੋਇਆਂ ਪੰਜਾਬ ਪੁਲਿਸ ਅਤੇ ਖ਼ਾਸ ਤੌਰ ’ਤੇ ਏਐੱਸਆਈ ਮਹਿੰਦਰ ਸਿੰਘ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਇਮਾਨਦਾਰ ਪੁਲਿਸ ਮੁਲਾਜ਼ਮਾਂ ਕਰਕੇ ਹੀ ਆਮ ਲੋਕਾਂ ਦਾ ਪੁਲਿਸ ’ਤੇ ਭਰੋਸਾ ਦਿਨੋਂਦਿਨ ਵਧ ਰਿਹਾ ਹੈ। ਇਸ ਮੌਕੇ ਏਐੱਸਆਈ ਗੁਰਿੰਦਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਹਮੇਸ਼ਾ ਲੋਕਾਂ ਦੀ ਸੇਵਾ, ਸੁਰੱਖਿਆ ਅਤੇ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਆਖਿਆ ਕਿ ਪੁਲਿਸ ਵਿਭਾਗ ਵਿਚ ਤਾਇਨਾਤ ਮੁਲਾਜ਼ਮ ਕਾਨੂੰਨ ਦੀ ਰੱਖਿਆ ਦੇ ਨਾਲਨਾਲ ਸਮਾਜਿਕ ਮੁੱਲਾਂ ਨੂੰ ਵੀ ਉੱਚਾ ਰੱਖਦੇ ਹਨ ਅਤੇ ਭਵਿੱਖ ਵਿਚ ਵੀ ਅਜਿਹੀਆਂ ਇਮਾਨਦਾਰ ਕਾਰਵਾਈਆਂ ਜਾਰੀ ਰਹਿਣਗੀਆਂ। ਸ਼ਹਿਰ ਵਾਸੀਆਂ ਅਤੇ ਸਮਾਜਿਕ ਵਰਗਾਂ ਵੱਲੋਂ ਪੰਜਾਬ ਪੁਲਿਸ ਦੇ ਇਸ ਇਮਾਨਦਾਰ ਮੁਲਾਜ਼ਮ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਅਤੇ ਇਸ ਕਦਮ ਨੂੰ ਨੌਜਵਾਨ ਪੀੜ੍ਹੀ ਲਈ ਪ੍ਰੇਰਣਾਦਾਇਕ ਦੱਸਿਆ ਜਾ ਰਿਹਾ ਹੈ।