ਹੋਂਦ ਚਿੱਲੜ ਸਿੱਖ ਇਨਸਾਫ ਕਮੇਟੀ ਵੱਲੋਂ ਮੀਟਿੰਗ ਅੱਜ
ਹੋਂਦ ਚਿੱਲੜ ਸਿੱਖ ਇਨਸਾਫ ਕਮੇਟੀ ਵੱਲੋਂ
Publish Date: Fri, 09 Jan 2026 07:09 PM (IST)
Updated Date: Sat, 10 Jan 2026 04:06 AM (IST)

* ਹਰਿਆਣਾ ਸਰਕਾਰ ਨੇ ਪੀੜਤਾਂ ਨਾਲ ਕੀਤਾ ਹੈ ਕੋਝਾ ਮਜ਼ਾਕ : ਭਾਈ ਦਰਸ਼ਨ ਸਿੰਘ ਘੋਲੀਆ ਕੈਪਸ਼ਨ : ਹੋਂਦ ਚਿਲੜ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਨਾਲ ਹਨ ਪੀੜਿਤ ਪਰਿਵਾਰ। ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਹੋਂਦ ਚਿੱਲੜ ਸਿੱਖ ਇਨਸਾਫ ਕਮੇਟੀ ਵੱਲੋਂ ਹਰਿਆਣਾ ਦੇ 1984 ਪੀੜਤ ਪਰਿਵਾਰਾਂ ਦੀ ਮੀਟਿੰਗ 10 ਜਨਵਰੀ ਨੂੰ ਗੁਰਦੁਆਰਾ ਸਿੰਘ ਸਭਾ ਵਿਖੇ ਦੁਪਹਿਰ 3 ਵਜੇ ਪ੍ਰਧਾਨ ਭਾਈ ਦਰਸ਼ਨ ਘੋਲੀਆ ਦੀ ਅਗਵਾਈ ਹੇਠ ਹੋਵੇਗੀ। ਇਸ ਸਬੰਧੀ ਮੌਕੇ ਦੇ ਗਵਾਹ ਪੀੜਤ ਗੁਰਪ੍ਰੀਤ ਸਿੰਘ ਸਾਹਨੀ ਗੁੜਗਾਉਂ, ਰਾਮ ਸਿੰਘ ਪਟਿਆਲਾ, ਗੁਰਜੀਤ ਸਿੰਘ ਪੜੋਦੀ ਨੇ ਜਾਣਕਾਰੀ ਦਿਦਿਆਂ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਵੱਡੇ-ਵੱਡੇ ਇਸ਼ਤਿਹਾਰ ਲਗਾ ਕੇ ਪੀੜਤ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਸਬੰਧੀ ਕਿਹਾ ਪਰ 20 ਤੋਂ ਵੱਧ ਪ੍ਰਾਈਵੇਟ ਨੌਕਰੀਆਂ ਦੇ ਕੇ ਹਰਿਆਣਾ ਸਰਕਾਰ ਨੇ ਪੀੜਤਾਂ ਨਾਲ ਕੋਝਾ ਮਜ਼ਾਕ ਕੀਤਾ ਹੈ, ਜਿਸ ਕਰ ਕੇ ਪੀੜਤ ਪਰਿਵਾਰ ਇਕੱਠੇ ਹੋ ਕੇ ਨੌਕਰੀਆਂ ਦੇ ਨਿਯੁਕਤੀ ਪੱਤਰ ਉੱਚ ਤੇ ਸਿਵਲ ਪ੍ਰਸ਼ਾਸਨ ਅਧਿਕਾਰੀਆਂ ਨੂੰ ਵਾਪਸ ਕਰਨਗੇ। ਇਸ ਸਮੇਂ ਪ੍ਰਧਾਨ ਦਰਸ਼ਨ ਘੋਲੀਆਂ ਨੇ ਕਿਹਾ ਕਿ 1984 ਦੇ ਪੀੜਤ ਪਰਿਵਾਰਾਂ ਨੂੰ ਮੱਧ ਪ੍ਰਦੇਸ਼, ਯੂਪੀ, ਦਿੱਲੀ ਪੂਰਨ ਇਨਸਾਫ ਸਮੇਤ ਸਰਕਾਰੀ ਨੌਕਰੀਆਂ ਮਿਲ ਗਈਆਂ ਹਨ ਜੋ ਕਿ 50 ਹਜ਼ਾਰ ਤੋਂ ਉੱਪਰ ਤਨਖਾਹ ਸਮੇਤ ਪੂਰੇ ਜੋ ਬਣਦੇ ਸਰਕਾਰੀ ਨੌਕਰੀਆਂ ਦੇ ਲਾਭ ਦਿੱਤੇ ਹਨ ਪਰ ਹਰਿਆਣਾ ਦੀ ਨਾਇਬ ਸਿੰਘ ਸੈਣੀ ਸਰਕਾਰ ਨੇ ਪੀੜਤ ਪਰਿਵਾਰਾਂ ਨਾਲ ਬੇਇਨਸਾਫੀ ਕੀਤੀ ਹੈ ਉਹ ਸਰਕਾਰ ਖ਼ਿਲਾਫ਼ ਸੰਘਰਸ਼ ਦੀ ਰੂਪ-ਰੇਖਾ ਤਿਆਰ ਕਰਨਗੇ। ਹਾਈਕੋਰਟ ਦੇ ਸੀਨੀਅਰ ਵਕੀਲਾਂ ਰਾਹੀਂ ਕੇਂਦਰ ਦੀ ਸਰਕਾਰ ਵੱਲੋਂ 2006 ’ਚ ਸੰਸਦ ਭਵਨ ’ਚ 1984 ਦੇ ਪੀੜਤ ਪਰਿਵਾਰਾਂ ਲਈ ਪਾਸ ਕੀਤੇ ਪੈਕੇਜ ਨੂੰ ਹਾਈਕੋਰਟ ’ਚ ਰਿੱਟ ਦਾਇਰ ਕਰਨ ਲਈ ਪੀੜਤਾਂ ਦੇ ਦਸਤਖ਼ਤ ਕਰਵਾਉਣਗੇ। ਇਸ ਮੌਕੇ ਗੋਪਾਲ ਰਵਾੜੀ, ਦਰਸ਼ਨ ਸਿੰਘ ਹੇਲੀ, ਰੋਬਨ ਕੌਰ, ਸਰਬਜੀਤ ਕੌਰ, ਅੰਕਿਤ ਹਨੁਮਾਨਗੜ੍ਹ, ਹਰਦੀਪ ਸਿੰਘ ਅਤੇ ਕੁਲਤਾਰ ਸਿੰਘ ਕਾਲਿਆਂਵਾਲੀ ਆਦਿ ਹਾਜ਼ਰ ਸਨ।