ਮਾਨ ਸਰਕਾਰ ਲੋਕਾਂ ਦੀ ਸਿਹਤ ਪ੍ਰਤੀ ਚਿੰਤਤ : ਰਾਮੂੰਵਾਲਾ
ਪਿੰਡ ਰਾਮੂੰਵਾਲਾ ਨਵਾਂ ਵਿਖੇ ਸਰਪੰਚ
Publish Date: Thu, 05 Feb 2026 03:59 PM (IST)
Updated Date: Fri, 06 Feb 2026 04:02 AM (IST)
ਕਾਕਾ ਰਾਮੂੰਵਾਲਾ ਪੰਜਾਬੀ ਜਾਗਰਣ, ਚੜਿੱਕ : ਪਿੰਡ ਰਾਮੂੰਵਾਲਾ ਨਵਾਂ ਵਿਖੇ ਸਰਪੰਚ ਗੁਰਵਿੰਦਰ ਸਿੰਘ ਤੇ ਸਮੂਹ ਗ੍ਰਾਮ ਪੰਚਾਇਤ ਮੈਂਬਰਾਂ ਦੀ ਅਗਵਾਈ ਹੇਠ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਵਾਲੇ ਕਾਰਡ ਬਣਾਉਣ ਲਈ ਸਿਹਤ ਵਿਭਾਗ ਦੇ ਸਹਿਯੋਗ ਨਾਲ ਲਗਾਇਆ ਤਿੰਨ ਦਿਨਾਂ ਵਿਸੇਸ਼ ਕੈਂਪ ਜਾਰੀ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਢੁੱਡੀਕੇ ਡਾ. ਨਿਸ਼ਾ ਬਾਂਸਲ ਨੇ ਵੀ ਪਹੁੰਚ ਕੇ ਕੈਂਪ ਦਾ ਜਾਇਜ਼ਾ ਲਿਆ। ਇਸ ਮੌਕੇ ਨੇ ਕਿਹਾ ਕਿ ਅਗਰ ਕੋਈ ਸਮੱਸਿਆ ਆਉਂਦੀ ਹੈ ਤਾਂ ਜਰੂਰ ਸਿਹਤ ਵਿਭਾਗ ਦੇ ਧਿਆਨ ਚ ਲਿਆਂਦੀ ਜਾਵੇ। ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਦੀ ਸਿਹਤ ਪ੍ਰਤੀ ਚਿੰਤਤ ਹੈ ਕਿਉਂ ਕਿ ਇਲਾਜ ਬਹੁਤ ਮਹਿੰਗਾ ਹੋ ਚੁੱਕਾ ਹੈ ਇਸ ਲਈ ਹਰ ਪ੍ਰੀਵਾਰ ਲਈ ਇਹ 10 ਲੱਖ ਤੱਕ ਦੇ ਇਲਾਜ ਵਾਲੀ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ । ਇਸ ਮੌਕੇ ਗੁਰਵਿੰਦਰ ਸਿੰਘ ਸਰਪੰਚ, ਸਿਹਤ ਵਿਭਾਗ ਤੋਂ ਤੀਰਥਪਾਲ ਸਿੰਘ ਮਪਹਵ (ਮ), ਡਾ. ਸਿਮਰਪਾਲ ਸਿੰਘ ਢੁੱਡੀਕੇ, ਆਸ਼ਾ ਵਰਕਰਾਂ ਕੁਲਵਿੰਦਰ ਕੌਰ ਤੇ ਅਰਵਿੰਦਰ ਕੌਰ, ਗੁਰਮੀਤ ਸਿੰਘ ਕਾਕਾ ਨੰਬਰਦਾਰ, ਮੋਹਣ ਸਿੰਘ ਗਿੱਲ ਮੈਂਬਰ ਪੰਚਾਇਤ, ਦਲਜੀਤ ਸਿੰਘ ਸੀਐੱਸਸੀ ਸੈਂਟਰ, ਲੈਫਟੀਨੈਂਟ ਇਕਬਾਲ ਸਿੰਘ ਮੈਂਬਰ ਪੰਚਾਇਤ, ਜਗਦੀਪ ਸਿੰਘ ਪੱਪੂ, ਬੇਅੰਤ ਸਿੰਘ ਸਾਬਕਾ ਪੰਚ ਆਦਿ ਹਾਜ਼ਰ ਸਨ।