ਸ਼ਿਆਮ ਮੰਦਰ ਮੋਗਾ ਵਿਖੇ ਹੋਲੀ ਦਾ ਤਿਉਹਾਰ ਮਨਾਇਆ
ਸ਼ਿਆਮ ਸੇਵਾ ਸੁਸਾਇਟੀ ਨੇ ਜਲੰਧਰ
Publish Date: Thu, 05 Mar 2026 04:20 PM (IST)
Updated Date: Fri, 06 Mar 2026 04:03 AM (IST)
ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ: ਸ਼ਿਆਮ ਸੇਵਾ ਸੁਸਾਇਟੀ ਨੇ ਜਲੰਧਰ ਕਲੋਨੀ ਦੇ ਸ਼ਿਆਮ ਪ੍ਰਭੂ ਖਾਟੂ ਵਾਲੇ ਜੀ ਮੰਦਰ ਵਿਖੇ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ। ਸਭ ਤੋਂ ਪਹਿਲਾਂ ਸ਼ਿਆਮ ਸੇਵਾ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਚੇਅਰਮੈਨ ਅਜੇ ਗਰਗ, ਸਕੱਤਰ ਭਾਰਤ ਭੂਸ਼ਨ ਗਰਗ, ਪ੍ਰਧਾਨ ਵਿਨੋਦ ਪੋਪਲੀ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਵਿੱਤ ਸਕੱਤਰ ਚੰਦਰਮੋਹਨ ਸਹਿਗਲ, ਭੂਪੇਸ਼ ਸ਼ਰਮਾ, ਰਾਜੇਸ਼ ਸਿੰਗਲਾ, ਸੰਜੀਵ ਗਰਗ ਟੀਟੂ, ਰਾਜੇਸ਼ ਸਿੰਗਲਾ, ਸੁਦਾਮਾ ਪੁਰੀ, ਗਗਨ ਅਰਗੌੜਾ, ਰਾਮਪਾਲ ਅਰੋੜਾ, ਰਾਮਪਾਲ ਅਰੋੜਾ, ਡਾ. ਗਰਗ, ਸੋਨੂੰ ਜੈਸਵਾਲ, ਰਾਜੇਸ਼ ਸ਼ਰਮਾ ਰਾਜੂ, ਰਮਨੀਸ਼ ਗਰਗ, ਵਿੱਕੀ ਮਿੱਤਲ, ਅਸ਼ੋਕ ਕਾਲੜਾ, ਕਪਿਲ ਕਪੂਰ, ਕਪਿਲ ਖੰਨਾ, ਰਾਮਪਾਲ ਮਹਿੰਦੀਰੱਤਾ, ਯੋਗੇਸ਼ ਸ਼ਰਮਾ, ਰਾਜੀਵ ਉੱਪਲ, ਵੰਸ਼ ਸ਼ਰਮਾ, ਸ਼ੁਭਮ ਗਰਗ, ਨਰੇਸ਼ ਬਾਂਸਲ, ਪਰੁਸ਼ ਗਰਗ, ਪ੍ਰਿੰਸ ਗਾਬਾ, ਜੌਨੀ ਸ਼ਰਮਾ, ਇੰਦਰਾ ਮੋਹਨ ਸ਼ਹਿਣਾ ਦੇ ਦਰਬਾਰ ਵਿਚ ਪ੍ਰਕਾਸ਼ ਪੁਰਬ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਨੇ ਖਾਟੂ ਨਰੇਸ਼ ਕੀ ਜੈ, ਲਖ ਦਾਤਾਰ ਕੀ ਜੈ, ਤਿਨ ਬਾਨ ਧਰੀ ਕੀ ਜੈ ਦੇ ਨਾਅਰੇ ਲਾਏ। ਇਸ ਮੌਕੇ ਸਾਰਿਆਂ ਨੇ ਇਕ ਦੂਜੇ ਨੂੰ ਗੁਲਾਲ ਦੀ ਵਰਖ਼ਾ ਕੀਤੀ ਅਤੇ ਇਕ ਦੂਜੇ ਨੂੰ ਹੋਲੀ ਦੀ ਵਧਾਈ ਦਿੱਤੀ। ਇਸ ਦੌਰਾਨ ਸ਼ਿਆਮ ਬਾਬਾ ਦੀ ਆਰਤੀ ਕੀਤੀ ਗਈ ਅਤੇ ਸਾਰਿਆਂ ਨੂੰ ਪ੍ਰਸ਼ਾਦ ਵੰਡਿਆ ਗਿਆ।