ਹਰੀ ਓਮ ਇਲੈਕਟ੍ਰੋਹੋਮਿਓਪੈਥਿਕ ਸੈਂਟਰ ਦਾ ਕੀਤਾ ਉਦਘਾਟਨ
ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ
Publish Date: Mon, 09 Mar 2026 04:10 PM (IST)
Updated Date: Tue, 10 Mar 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਇਲੈਕਟ੍ਰੋਹੋਮਿਓਪੈਥੀ ਦੇ ਨਵੇਂ ਨਵੇਂ ਸੈਂਟਰ ਬਣ ਰਹੇ ਹਨ ਇਸੇ ਕੜੀ ਵਿਚ ਡਾ. ਕਰਮਜੀਤ ਸਿੰਘ ਬੌਡੇ ਮੋਗਾ ਦੇ ਨਵੇਂ ਕਲੀਨਿਕ ਹਰੀ ਓਮ ਇਲੈਕਟ੍ਰੋਹੋਮਿਓਪੈਥਿਕ ਸੈਂਟਰ’ ਦਾ ਉਦਘਾਟਨ ਬਰਨਾਲਾ ਵਿਖੇ ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਦੇ ਚੇਅਰਮੈਨ ਡਾ. ਜਗਤਾਰ ਸਿੰਘ ਸ਼ੇਖੋ, ਕੋਰ ਕਮੇਟੀ ਮੈਂਬਰ ਡਾ. ਜਗਜੀਤ ਸਿੰਘ ਗਿੱਲ, ਡਾ. ਜਗਮੋਹਣ ਸਿੰਘ ਧੂੜਕੋਟ, ਡਾ. ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ, ਡਾ. ਜਸਵਿੰਦਰ ਸਿੰਘ ਸਮਾਧ ਭਾਈ, ਡਾ. ਸ਼ਿੰਦਰ ਸਿੰਘ ਕਲੇਰ, ਜਨ. ਸਕੱਤਰ ਡਾ. ਪਰਮਿੰਦਰ ਪਾਠਕੁ ਰਾਏਕੋਟ, ਸਹਾਇਕ ਸਕੱਤਰ ਡਾ. ਜਸਵੀਰ ਸ਼ਰਮਾ ਭਗਤਾ, ਪ੍ਰੈੱਸ ਸਕੱਤਰ ਡਾ. ਅਵਤਾਰ ਸਿੰਘ ਦੇਵਗਨ ਦੀ ਰਹਿਨੁਮਾਈ ਹੇਠ ਕੀਤਾ ਗਿਆ। ਇਸ ਸਮੇਂ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਚੇਅਰਮੈਨ ਡਾ. ਜਗਤਾਰ ਸਿੰਘ ਸ਼ੇਖੋ ਨੇ ਕਿਹਾ ਕਿ ਕੁਦਰਤੀ ਪੌਦਿਆਂ ਦੇ ਅਰਕ ਤੋਂ ਤਿਆਰ ਦਵਾਈਆਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਇਹ ਪੂਰਾ ਤਰ੍ਹਾਂ ਸੁਰੱਖਿਅਤ ਹਨ। ਇਸ ਸਮੇਂ ਮੁਫ਼ਤ ਇਲਕਟ੍ਰੋਹੋਮਿਓਪੈਥਿਕ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ ਜਿਸ ਵਿਚ ਲਗਪਗ 104 ਮਰੀਜਾਂ ਦੀ ਜਾਂਚ ਕਰਕੇ ਮੁਫ਼ਤ ਦਵਾਈ ਦਿੱਤੀ ਗਈ। ਇਸ ਕੈਂਪ ਦੌਰਾਨ ਗਠੀਆ, ਸਰਵਾਈਕਲ, ਬੱਚੇਦਾਨੀਆਂ ਦੀਆਂ ਰਸੌਲੀਆਂ, ਗੁਰਦੇ ਦੀਆਂ ਪੱਥਰੀਆਂ, ਬਵਾਸੀਰ, ਪੀਲੀਆ, ਫੈਟੀ ਲਿਵਰ, ਚਰਬੀ ਦੀਆਂ ਗੰਢਾ ਆਦਿ ਦੀ ਦਵਾਈ ਦਿੱਤੀ ਗਈ। ਇਸ ਸਮੇ ਡਾ. ਲਖਵਿੰਦਰ ਸਿੰਘ, ਡਾ. ਕ੍ਰਿਸ਼ਨ ਸਿੰਘ, ਡਾ. ਮੋਹਨ ਸਿੰਘ, ਡਾ. ਚਮਕੌਰ ਸਿੰਘ, ਡਾ. ਸਤਾਰ ਮਹੁੰਮਦ, ਡਾ. ਲਵਪ੍ਰੀਤ ਸਿੰਘ, ਡਾ. ਸਰਬਜਿੰਦਰ ਸਿੰਘ, ਡਾ. ਗੁਰਮੀਤ ਸਿੰਘ, ਡਾ. ਸੁਖਦੇਵ ਸਿੰਘ ਆਦਿ ਹਾਜ਼ਰ ਸਨ।