ਗਰੀਨ ਵੈਲੀ ਸਕੂਲ ਦਾ ਨਿਖਿਲ ਰਿਹਾ ਜ਼ਿਲ੍ਹਾ ਟਾਪਰ
ਗਰੀਨ ਵੈਲੀ ਕੌਨਵੈਂਟ ਸਕੂਲ ਨਿਹਾਲ
Publish Date: Thu, 16 Apr 2026 04:26 PM (IST)
Updated Date: Fri, 17 Apr 2026 04:03 AM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ : ਗਰੀਨ ਵੈਲੀ ਕੌਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਦੇ ਸੀਬੀਐੱਸਈ ਬੋਰਡ ਦਸਵੀਂ ਜਮਾਤ ਸੈਸ਼ਨ 2025-26 ਦਾ ਨਤੀਜਾ ਸੀਬੀਐੱਸਈ ਦੁਆਰਾ ਘੋਸ਼ਿਤ ਕੀਤਾ ਗਿਆ ਹੈ। ਜਿਸ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਵਾਰ ਨਿਖਿਲ ਕੁਮਾਰ ਨੇ 99.2 ਫੀਸਦੀ ਅੰਕ ਹਾਸਲ ਕਰਕੇ ਜਿਲ੍ਹੇ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਸਕੂਲ ਦੇ 24 ਵਿਦਿਆਰਥੀਆਂ ਨੇ 90 ਫੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ। ਇਨ੍ਹਾਂ ਉੱਚ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿਚ ਸਹਿਜ ਮਿੱਤਲ 98.4 ਫੀਸਦੀ, ਤੁਮਜੋਤ ਕੌਰ 98.2 ਫੀਸਦੀ, ਪ੍ਰਭਜੋਤ ਕੌਰ 97.6 ਫੀਸਦੀ, ਨਵਜੋਤ ਕੌਰ 97.4 ਫੀਸਦੀ, ਬਲਦੀਪ ਸਿੰਘ 97.4 ਫੀਸਦੀ ਅਤੇ ਹੋਰ ਬਹੁਤ ਵਿਦਿਆਰਥੀ ਸ਼ਾਮਲ ਹਨ। ਇਸ ਮੌਕੇ ਸਕੂਲ ਦੇ ਚੇਅਰਮੈਨ ਜਤਿੰਦਰ ਗਰਗ, ਮੈਨੇਜਰ ਅਨੀਤਾ ਗਰਗ ਪ੍ਰਬੰਧਕ ਕ੍ਰਿਸ਼ਨ ਗਰਗ, ਪ੍ਰਿੰਸੀਪਲ ਨੀਤੂ ਕਪੂਰ, ਕੋਆਰਡੀਨੇਟਰ ਰਾਜਦੀਪ ਸਿੰਘ, ਪੂਨਮ ਗੋਇਲ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਕਿਹਾ ਇਹ ਸ਼ਾਨਦਾਰ ਨਤੀਜੇ ਵਿਦਿਆਰਥੀਆਂ ਦੀ ਕੜੀ ਮਿਹਨਤ ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦਾ ਪ੍ਰਤੀਕ ਹਨ। ਅਸੀਂ ਵਿਦਿਆਰਥੀਆਂ ਨੂੰ ਅੱਗੇ ਵੀ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣ ਤੇ ਅਗਾਹ ਵਧੂ ਟੀਚੇ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੇ ਰਹਾਂਗੇ।