ਸੜਕਾ ਲਈ 8.24 ਕਰੋੜ ਰੁਪਏ ਦੀ ਗ੍ਰਾਂਟ ਮਨਜ਼ੂਰ : ਡਾ. ਅਰੋੜਾ
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ
Publish Date: Sun, 18 Jan 2026 03:26 PM (IST)
Updated Date: Mon, 19 Jan 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਮੋਗਾ ਹਲਕੇ ਵਿਚ ਲੋਕ ਨਿਰਮਾਣ ਵਿਭਾਗ ਪੀਡਬਲਯੂਡੀ. ਅਧੀਨ ਪੇਂਡੂ ਸੜਕਾਂ ਦੀ ਮਜ਼ਬੂਤੀ ਅਤੇ ਵਿਕਾਸ ਲਈ 8.24 ਕਰੋੜ ਰੁਪਏ ਦੀ ਗਰਾਂਟ ਨੂੰ ਮਨਜ਼ੂਰੀ ਦਿੱਤੀ ਹੈ। ਇਹ ਜਾਣਕਾਰੀ ਦਿੰਦੇ ਹੋਏ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਗਰਾਂਟ ਜਾਰੀ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦਾ ਦਿਲੋਂ ਧੰਨਵਾਦ ਕੀਤਾ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਇਸ ਗਰਾਂਟ ਦੇ ਜਾਰੀ ਹੋਣ ਨਾਲ ਇਲਾਕੇ ਦੇ ਪੇਂਡੂ ਵਿਕਾਸ ਨੂੰ ਇਕ ਨਵੀਂ ਦਿਸ਼ਾ ਮਿਲੇਗੀ ਅਤੇ ਲੋਕਾਂ ਨੂੰ ਆਵਾਜਾਈ ਪ੍ਰਬੰਧਨ ਵਿਚ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਪਿੰਡ ਚੜਿੱਕ ਤੋਂ ਕੋਠੇ ਉੱਗੋਕੇ ਸੜ੍ਹਕ ਲਈ 31.45 ਲੱਖ ਰੁਪਏ, ਪਿੰਡ ਚੜਿੱਕ ਤੋਂ ਕੋਠੇ ਉੱਗੋਕੇ ਸੜ੍ਹਕ ਲਈ 31.45 ਲੱਖ ਰੁਪਏ, ਚੁੱਪਕੀਤੀ ਤੋਂ ਕੋਠੇਪੱਤੀਮੁਹੱਬਤ ਸੜਕ ਲਈ 47.25 ਲੱਖ, ਰੁਪਏ,. ਬਸਤੀ ਨਿਦਾਵਾਲਾ ਲਿੰਕ ਰੋਡ ਤੋਂ ਭਾਈ ਸੇਵਾ ਸਿੰਘ ਤਰਮਾਲਾ ਕਲੌਨੀ ਸੜ੍ਹਕ ਲਈ 11.35 ਲੱਖ ਰੁਪਏ। ਮੋਗਾ ਕੋਟਕਪੂਰਾ ਰੋਡ ਤੋਂ ਡੇਰਾ ਬਾਬਾ ਮੱਲਣ ਸ਼ਾਹ ਤੋਂ ਮੋਗਾ ਫਿਰੋਜ਼ਪੁਰ ਸੜ੍ਹਕ ਲਈ 107 ਲੱਖ ਰੁਪਏ, ਫ਼ਿਰਨੀ ਡਰੋਲੀਭਾਈ ਤੋਂ ਗੁਰਦੁਆਰਾ ਬਾਬਾ ਗੁਰੂਦਿੱਤਾ ਜੀ ਸੜ੍ਹਕ ਲਈ 18.75 ਲੱਖ ਰੁ. ਐਲਐਫ਼ਬੀ ਲਈ 117.90 ਲੱਖ ਮਹੇਸ਼ਰੀ, ਦੌਲਤਪੁਰਾ ਨੀਂਵਾਂ, ਦੌਲਤਪੁਰਾ ਉੱਚਾ, ਲੋਗੋਂਦੇਵਾ ਰੋਡ, ਪਿੰਡ ਘੱਲਕਲਾਂ ਤੋਂ ਸਾਫ਼ੂਵਾਲਾ ਸੜ੍ਹਕ ਲਈ 69.80 ਲੱਖ ਰੁਪਏ ਐਲਐਫ਼ਬੀ ਲਈ 11.35 ਲੱਖ ਰੋਡ ਡਰੋਲੀ ਭਾਈ, ਕੋਰੇਵਾਲਾ, ਵੱਡਾਘਰ, ਛੋਟਾਘਰ ਤੋਂ ਬਾਘਾਪੁਰਾਣਾ, ਮੁੱਦਕੀ ਰੋਡ ਲਈ 324.78 ਲੱਖ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਐਲਐਫਬੀ. ਰੋਡ ਦਾਰਾਪੁਰ ਤੋਂ ਝੰਡੇਆਣਾ ਤੋਂ ਮਾਹਲਾ ਖ਼ੁਰਦ ਰੋਡ ਲਈ 50.30 ਲੱਖ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮਾਣਯੋਗ ਪੰਜਾਬ ਸਰਕਾਰ ਪਿੰਡ ਦੇ ਸਰਵਪੱਖੀ ਵਿਕਾਸ ਕਾਰਜ ਕਰਵਾ ਰਹੀ ਹੈ ਜਿਸ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਮੋਗਾ ਸ਼ਹਿਰ ਅਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਜਾਵੇ ਜਿਸਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ।