ਹੋਲੀ ਹਾਰਟ ਸਕੂਲ ਮੋਗਾ ਵਿਖੇ ਗ੍ਰੈਜੂਏਸ਼ਨ ਡੇਅ ਮਨਾਇਆ
ਸਥਾਨਕ ਹੋਲੀ ਹਾਰਟ ਸਕੂਲ ਵਿਖੇ
Publish Date: Fri, 20 Mar 2026 03:18 PM (IST)
Updated Date: Sat, 21 Mar 2026 04:01 AM (IST)
ਪੱਤਰ ਪ੍ਰੇਕਰ ਪੰਜਾਬੀ ਜਾਗਰਣ, ਮੋਗਾ: ਸਥਾਨਕ ਹੋਲੀ ਹਾਰਟ ਸਕੂਲ ਵਿਖੇ ਕਿੰਡਰਗਾਰਟਨ ਸੈਕਸ਼ਨ ਦੇ ਨੰਨ੍ਹੇ-ਮੁੰਨੇ ਬੱਚਿਆਂ ਲਈ ਗ੍ਰੈਜੂਏਸ਼ਨ ਡੇਅ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਹ ਸਮਾਗਮ ਚੇਅਰਮੈਨ ਸੁਭਾਸ਼ ਪਲਤਾ, ਪ੍ਰਿੰਸੀਪਲ ਸ਼ਿਵਾਨੀ ਅਰੋੜਾ ਅਤੇ ਮੈਨੇਜਮੈਂਟ ਟੀਮ ਦੇ ਮੈਂਬਰ ਸ਼੍ਰੇਆ ਪਲਤਾ ਦੀ ਯੋਗ ਅਗਵਾਈ ਹੇਠ ਸੰਪੰਨ ਹੋਇਆ। ਸਮਾਗਮ ਨੂੰ ਸਫ਼ਲ ਬਣਾਉਣ ਲਈ ਸਕੂਲ ਦੇ ਅਧਿਆਪਕਾਂ ਵੱਲੋਂ ਬਹੁਤ ਜ਼ਿਆਦਾ ਮਿਹਨਤ ਅਤੇ ਯਤਨ ਕੀਤੇ ਗਏ। ਅਧਿਆਪਕਾਂ ਨੇ ਬੱਚਿਆਂ ਨੂੰ ਸੁੰਦਰ ਪੇਸ਼ਕਾਰੀਆਂ ਲਈ ਤਿਆਰ ਕਰਨ ਅਤੇ ਪ੍ਰੋਗਰਾਮ ਦੀ ਹਰ ਬਾਰੀਕੀ ਨੂੰ ਸੰਵਾਰਨ ਵਿਚ ਦਿਨ-ਰਾਤ ਇਕ ਕਰ ਦਿੱਤਾ। ਸਮਾਗਮ ਦੇ ਅੰਤ ਵਿਚ ਚੇਅਰਮੈਨ ਸੁਭਾਸ਼ ਪਲਤਾ ਅਤੇ ਪ੍ਰਿੰਸੀਪਲ ਸ਼ਿਵਾਨੀ ਅਰੋੜਾ ਨੇ ਅਧਿਆਪਕਾਂ ਦੀ ਇਸ ਬੇਮਿਸਾਲ ਮਿਹਨਤ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੌਰਾਨ ਕੈਪਸ ਵਿਚ ਸਜੇ ਹੋਏ ਛੋਟੇ ਬੱਚੇ ਬਹੁਤ ਹੀ ਖੂਬਸੂਰਤ ਲੱਗ ਰਹੇ ਸਨ। ਇਸ ਮੌਕੇ ਹਾਜ਼ਰ ਮਾਪਿਆਂ ਨੇ ਆਪਣੇ ਬੱਚਿਆਂ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਜ਼ਾਹਿਰ ਕੀਤੀ। ਇਸ ਮੌਕੇ ਮੈਨੇਜਮੈਂਟ ਟੀਮ ਵੱਲੋਂ ਬੱਚਿਆਂ ਨੂੰ ਡਿਗਰੀਆਂ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।