ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਵੇ ਸਰਕਾਰ : ਗਿੱਲ
ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ
Publish Date: Sat, 07 Feb 2026 05:25 PM (IST)
Updated Date: Sun, 08 Feb 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ। ਮੀਟਿੰਗ ਦੌਰਾਨ ਕੁੱਝ ਮੁੱਦਿਆਂ ’ਤੇ ਚਰਚਾ ਕੀਤੀ ਗਈ ਕਿ ਪੰਜਾਬ ਸਰਕਾਰ ਨੇ ਨੌਕਰੀਆਂ ਦੇਣ ਦਾ ਐਵੇਂ ਢਿੰਡੋਰਾ ਹੀ ਪਿੱਟਿਆ ਹੈ। ਨੌਜਵਾਨ ਅਤੇ ਪੜ੍ਹਿਆ ਲਿਖਿਆ ਤਬਕਾ ਡਿਗਰੀਆਂ ਲੈ ਕੇ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈ ਜ਼ਿਆਦਾਤਰ ਨੌਜਵਾਨ ਆਪਣਾ ਸਾਰਾ ਕੁੱਝ ਦਾਅ ’ਤੇ ਲਗਾ ਕੇ ਵਿਦੇਸ਼ਾਂ ਨੂੰ ਕੂਚ ਕਰ ਰਹੇ ਹਨ। ਉਨ੍ਹਾਂ ਕਿਹਾ ਵਿਦੇਸ਼ਾਂ ਦੇ ਹਾਲਾਤ ਵੀ ਨੌਜਵਾਨਾਂ ਲਈ ਸਾਜ਼ਗਾਰ ਨਹੀਂ ਰਹੇ, ਹਾਲਾਤ ਮਾੜੇ ਹਨ। ਇਸੇ ਤਰ੍ਹਾਂ ਮਾਲ ਵਿਭਾਗ ਦੇ ਪਟਵਾਰ ਖਾਨਿਆਂ ਵਿਚ ਪ੍ਰਾਈਵੇਟ ਕਰਿੰਦਿਆਂ ਦਾ ਪੂਰਾ ਗਲਬਾ ਹੈ। ਪ੍ਰਾਈਵੇਟ ਕਰਿੰਦਿਆਂ ਨੇ ਪਟਵਾਰ ਦੇ ਸਰਕਲਾਂ ਅਤੇ ਸ਼ਹਿਰੀ ਹਲਕਿਆਂ ਲਈ ਪਟਵਾਰ ਪਾਸ ਪਟਵਾਰੀ ਰੱਖੇ ਹੋਏ ਹਨ। ਪ੍ਰਾਈਵੇਟ ਕਰਿੰਦੇ ਹੀ ਪਟਵਾਰੀਆਂ ਦੀਆਂ ਬਦਲੀਆਂ ਆਪਣੇ ਮੰਨ ਪਸੰਦ ਹਲਕਿਆਂ ’ਤੇ ਖੁਦ ਕਰਵਾਉਂਦੇ ਹਨ। ਉਨ੍ਹਾਂ ਦੱਸਿਆ ਕਿ ਪਟਵਾਰ ਹਲਕਿਆਂ ਵਿਚ ਪਟਵਾਰੀ ਪਬਲਿਕ ਨੂੰ ਨਹੀਂ ਲੱਭਦੇ ਨਾ ਹੀ ਉਨ੍ਹਾਂ ਦੇ ਜ਼ਰੂਰੀ ਕੰਮ ਸਮੇਂ ਸਿਰ ਹੋ ਰਹੇ ਹਨ। ਇਸ ਮੌਕੇ ਹੋਰਨਾਂ ਜਥੇਬੰਦੀ ਦੇ ਆਗੂ ਹਾਜ਼ਰ ਸਨ।