- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਿੰਨ ਗੁਰੂ ਸਾਹਿਬਾਨਾਂ ਦੀ ਚਰਨਛੋਹ

ਹਰਦੀਪ ਧੰਮੀ ਨੰਗਲ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ : ਤਿੰਨ ਗੁਰੂ ਸਾਹਿਬਾਨਾਂ ਦੀ ਚਰਨਛੋਹ ਪ੍ਰਾਪਤ ਧਰਤੀ ਸ਼੍ਰੀ ਤਖਤੂਪੁਰਾ ਸਾਹਿਬ ਵਿਖੇ ਹਰ ਸਾਲ ਦੀ ਇਸ ਵਾਰ ਵੀ ਭਾਰਤੀ ਕਮਿਊਨਿਸਟ ਪਾਰਟੀ ਦੀ ਦੋ ਰੋਜ਼ਾ ਕਾਨਫਰੰਸ ਦਾ ਅੱਜ ਪਹਿਲਾ ਦਿਨ ਸੀ ਕਾਨਫਰੰਸ ਦੀ ਪ੍ਰਧਾਨਗੀ ਨਰੇਗਾ ਆਗੂ ਮਹਿੰਦਰ ਸਿੰਘ ਧੂੜਕੋਟ ਅਤੇ ਸੂਬੇਦਾਰ ਜੋਗਿੰਦਰ ਸਿੰਘ ਨੇ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਕੰਟਰੋਲ ਕਮਿਸ਼ਨ ਪੰਜਾਬ ਦੇ ਮੈਂਬਰ ਕਾਮਰੇਡ ਜਗਜੀਤ, ਜ਼ਿਲ੍ਹਾ ਕੌਂਸਲ ਦੇ ਮੈਂਬਰ ਸੁਖਦੇਵ ਭੋਲਾ ਨੇ ਕਿਹਾ ਕਿ ਪੰਜਾਬ ਉੱਪਰ ਇਕ ਸਮਾਂ ਸੀ ਜਦੋਂ ਦੀਵਾ ਬਲਦੇ ਤੇ ਹਮਲੇ ਹੁੰਦੇ ਤੇ ਭਾਰਤੀ ਕਮਿਊਨਿਸਟ ਪਾਰਟੀ ਉਦੋਂ ਵੀ ਇਹ ਕਾਨਫਰੰਸ ਕਰਦੀ ਰਹੀ ਹੈ ਅਤੇ ਅੱਜ ਜਦੋਂ ਰਾਜ ਕਰਦੀਆਂ ਸਰਕਾਰਾਂ ਵੱਲੋਂ ਪੂਰੇ ਦੇਸ਼ ਨੂੰ ਕਾਰਪੋਰੇਟਾਂ ਦੀ ਭੇਂਟ ਕੀਤਾ ਜਾ ਰਿਹਾ ਹੈ ਤਾਂ ਇਸ ਤਰਾਂ ਦੀਆਂ ਸਟੇਜਾਂ ਕਰਨੀਆਂ ਕਮਿਉਨਿਸਟਾਂ ਦਾ ਮੁੱਢਲਾ ਫਰਜ਼ ਹੈ। ਭਾਵੇ ਇਸ ਇਤਿਹਾਸਕ ਦਿਨ ਤੇ ਅੱਜ ਬਾਕੀਆਂ ਰਾਜੀਨੀਤਕ ਪਾਰਟੀਆਂ ਵੀ ਡਰਾਮੇ ਕਰਦੀਆਂ ਨਜ਼ਰ ਆ ਰਹੀਆਂ ਹਨ ਪਰ ਭਾਵੇਂ ਪੰਜਾਬ ਦੇ ਮੁੰਦੇ ਹੋਣ ਭਾਵੇਂ ਕੇਂਦਰ ਦੇ ਹਮਲੇ ਹੋਣ ਇਹ ਅੱਜ ਦਿਨ ਬ ਦਿਨ ਜਾਗੀਆਂ ਪਾਰਟੀਆਂ ਕਦੇ ਉਨ੍ਹਾਂ ਦੇ ਵਿਰੋਧ ਵਿਚ ਬੋਲ ਕੇ ਨਹੀਂ ਰਾਜੀ । ਭਾਵੇਂ ਬਿਜ਼ਲੀ ਬਿੱਲ 2025 ਹੋਵੇ, ਬੀਜ ਸੋਧ ਬਿੱਲ 2025 , ਕਮਿਊਨਿਸਟਾਂ ਦੀ ਭਾਗੀਦਾਰੀ ਨਾਲ ਬਣਿਆ ਨਰੇਗਾ ਜਿਸ ਦਾ ਨਾਮ ਬਦਲ ਕੇ ਆਵਦੇ ਵੱਡਿਆਂ ਦੇ ਨਾਮ ਉੱਪਰ ਵੀ ਕਰਲਿਆ ਸੀ ਪਰ ਜਦੋਂ ਨਰੇਗਾ ਉੱਪਰ ਕੇਂਦਰ ਨੇ ਡਾਕੇ ਮਾਰੇ ਹਨ। ਇਨ੍ਹਾਂ ਧਿਰਾਂ ਤੋਂ ਵਿਰੋਧ ਤੱਕ ਵੀ ਨਹੀਂ ਦਰਜ ਕਰਵਾਇਆ ਗਿਆ ਅਤੇ ਰੈਲੀਆਂ ਕਰਕੇ ਡਰਾਮੇ ਕਰ ਰਹੇ ਹਨ। ਅੱਜ ਪੰਜਾਬ ਵਿਚ ਰਾਜ ਕਰਨ ਵਾਲ਼ੀ ਧਿਰ ਵੱਲੋਂ ਚੋਣਾਂ ਦੌਰਾਨ ਕੀਤੇ ਵਾਧਿਆ ਵਿਚੋਂ ਇਕ ਵੀ ਪੂਰਾ ਨਹੀਂ ਕੀਤਾ ਜਾ ਰਿਹਾ ਸਗੋਂ ਹੱਕ ਮੰਗਦਿਆਂ ਲੋਕਾਂ ਨੂੰ ਕੁੱਟਿਆ ਅਤੇ ਜੇਲ੍ਹਾਂ ਅੰਦਰ ਡੱਕਿਆ ਜਾ ਰਿਹਾ ਹੈ। ਸਰਕਾਰੀ ਅਦਾਰਿਆਂ ਨੂੰ ਬਚਾਓਣ ਦੇ ਵਜਾਏ ਅਸਾਮੀਆਂ ਖ਼ਾਲੀ ਕਰਕੇ ਲੋਕਾਂ ਨੂੰ ਹੋਰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ। ਇਹ ਆਮ ਲੋਕਾਂ ਦੇ ਨਾਮ ’ਤੇ ਬਣੀ ਸਰਕਾਰ ਜਿਸ ਨੇ ਮਸ਼ਹੂਰੀ ਕਰਨ ਦੀ ਕਸਰ ਕੱਢ ਦਿੱਤੀ ਹੁਣ ਤੱਕ ਦੀ ਸਭ ਤੋਂ ਵੱਧ ਕਰਜ਼ਾ ਚੱਕਣ ਵੱਲੋਂ ਸਰਕਾਰ ਬਣੀ ਹੈ। ਨਰੇਗਾ ਆਗੂ ਮਹਿੰਦਰ ਸਿੰਘ ਧੂੜਕੋਟ ਤੇ ਨੇ ਬੋਲਦਿਆਂ ਕਿਹਾ ਕਿ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਝੰਡੇ ਹੇਠ 2008 ਵਿਚ ਨਰੇਗਾ ਪਿੰਡਾਂ ਵਿਚ ਲਾਗੂ ਕਰਵਾਇਆ ਗਿਆ। ਰਾਜ ਕਰਦੀਆਂ ਕਿਸ਼ੇ ਵੀ ਸਰਕਾਰਾਂ ਨੇ ਅੱਜ ਤੱਕ ਨਾ ਤਾਂ 100 ਦਿਨ ਪੂਰਾ ਕੰਮ ਦਿੱਤਾ ਅਤੇ ਨਾ ਹੀ ਕਿਸੇ ਮਜ਼ਦੂਰ ਨੂੰ ਅੱਜ ਤੱਕ ਭੱਤਾ ਦਿੱਤਾ ਪਰ ਅੱਜ ਜਦੋਂ ਕੇਦਰ ਦੀ ਸਰਕਾਰ ਨਰੇਗਾ ਨੂੰ ਖ਼ਤਮ ਕਰਨ ਵੱਲ ਚਲੀ ਗਈ ਤਾਂ ਪਹਿਲਾਂ ਰਾਜ ਕਰ ਚੁੱਕੀਆਂ ਸਰਕਾਰਾਂ ਇਕੱਠ ਕਰਕੇ ਡਰਾਮੇ ਕਰਨ ਦਾ ਕੰਮ ਕਰ ਰਹੀਆਂ ਹਨ ਕਿਹਾ ਕਿ ਅਸੀਂ ਯੂਨੀਅਨ ਵੱਲੋਂ ਲੋਕਾਂ ਨੂੰ ਸੱਦਾ ਦਿੰਦੇ ਹਾਂ ਕਿ ਇਨ੍ਹਾਂ ਲੋਟੂ ਧਿਰਾਂ ਨੇ ਤੁਹਾਡਾ ਕੁੱਝ ਨਹੀਂ ਸਵਾਰਨਾ ਸਾਨੂੰ ਲੋਕ ਹਿੱਤਾਂ ਦੀ ਰਾਖੀ ਲਈ ਲਾਲ ਝੰਡੇ ਹੇਠ ਇਕੱਠੇ ਹੋਣਾ ਚਾਹੀਦਾ ਹੈ। ਨੌਜਵਾਨ ਆਗੂ ਬੋਹੜ ਬੁੱਟਰ ਅਤੇ ਗੁਰਦਿੱਤ ਦੀਨਾ ਨੇ ਆਪਣੀ ਗੱਲ ਕਰਦਿਆਂ ਕਿਹਾ ਕਿ ਮੇਲੇ ਵਿਚ ਘਟੀ ਰੌਣਕ ਇਹ ਦੱਸਦੀ ਹੈ ਕਿ ਲੋਕਾਂ ਦੀ ਆਰਥਿਕ ਹਾਲਤ ਦਿਨਬਦਿਨ ਕਮਜ਼ੋਰ ਹੋ ਰਹੀ ਹੈ ਜਿੱਥੇ ਸਰਕਾਰਾਂ ਵੱਲੋਂ ਜਵਾਨੀ ਨੂੰ ਪਹਿਲਾਂ ਹੀ ਕੰਮ ਤੋਂ ਬਾਹਰ ਰੱਖਿਆ ਗਿਆ ਹੈ ਹੁਣ ਨਰੇਗਾ ਉੱਪਰ ਹਮਲੇ ਰਹੀ ਹੋਰ ਵੀ ਲੋਕਾਂ ਨੂੰ ਬੇਰੁਜ਼ਗਾਰੀ ਵੱਲ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਅਸੀਂ ਮੰਗ ਕਰਦੇ ਹਾਂ ਕਿ ਦੇਸ਼ ਦੀ ਪਾਰਲੀਮੈਂਟ ਵਿਚ ਇਕ ਕਾਨੂੰਨ ਪਾਸ ਕਰੋ ਜਿਸ ਵਿਚ ਹਰ ਇਕ ਨੂੰ ਉਸਦੀ ਯੋਗਤਾ ਮੁਤਾਬਿਕ ਕੰਮ ਮਿਲਣ ਦੀ ਗਰੰਟੀ ਹੋਵੇ। ਇਸ ਤੋਂ ਇਲਾਵਾ ਕਾਮਰੇਡ ਸਿਕੰਦਰ ਮਧੇਕੇ, ਸਤਵੰਤ ਖੋਟੇ, ਨਵਜੋਤ ਕੌਰ ਆਦਿ ਨੇ ਸੰਬੋਧਨ ਕੀਤਾ। ਇਪਟਾ ਮੋਗਾ, ਹਰਭਜਨ ਬਿਲਾਸਪੁਰ, ਲੁਹਾਰਾ ਕਵੀਸ਼ਰੀ ਜੱਥਾ, ਰੁਪਿੰਦਰ ਕੌਰ ਸਿੱਧੂ ਤੇ ਰਾਮ ਸਿੰਘ ਨੇ ਇਨਕਲਾਬੀ ਗੀਤ , ਕਵਿਤਾਵਾਂ ਪੇਸ਼ ਕੀਤੀਆਂ। ਅੰਤ ਵਿਚ ਸੂਬੇਦਾਰ ਜੋਗਿੰਦਰ ਸਿੰਘ ਵੱਲੋਂ ਅੱਜ ਦੀਆਂ ਹਾਲਤਾਂ ਤੇ ਆਪਣੀ ਗੱਲ ਕਰਦਿਆਂ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ ਗਿਆ।