- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬ੍ਰਹਮਲੀਨ ਸਵਾਮੀ ਵੇਦਾਂਤਾਨੰਦ ਜੀ

ਨਿੱਜੀ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਬ੍ਰਹਮਲੀਨ ਸਵਾਮੀ ਵੇਦਾਂਤਾਨੰਦ ਜੀ ਮਹਾਰਾਜ ਦੀ ਪਾਵਨ ਤਪੋਸਥਲੀ ਅਤੇ ਬ੍ਰਹਮਲੀਨ ਸਵਾਮੀ ਸਹਜ ਪ੍ਰਕਾਸ਼ ਜੀ ਮਹਾਰਾਜ ਦੀ ਕਰਮਭੂਮੀ ਸ਼੍ਰੀ ਗੀਤਾ ਭਵਨ ਮੋਗਾ ਵਿਚ ਗੀਤਾ ਭਵਨ ਟਰੱਸਟ ਸੁਸਾਇਟੀ ਦੇ ਤੱਤਵਾਧਾਨ ਹੇਠ ਪੁਰਸ਼ੋਤਮ ਮਾਸ ਦੇ ਪਾਵਨ ਅਵਸਰ ’ਤੇ ਕਰਵਾਏ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਦੇ ਦੂਜੇ ਦਿਨ ਸ਼ਰਧਾ, ਭਗਤੀ ਅਤੇ ਆਧਿਆਤਮਿਕ ਚੇਤਨਾ ਦਾ ਅਦਭੁਤ ਦਰਸ਼ਨ ਹੋਇਆ। ਕਥਾ ਸਥਲ ’ਤੇ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਪਹੁੰਚ ਕੇ ਕਥਾ ਅੰਮ੍ਰਿਤ ਦਾ ਰਸਪਾਨ ਕੀਤਾ ਅਤੇ ਭਗਵਾਨ ਸ਼੍ਰੀਹਰੀ ਦੇ ਭਜਨਾਂ ਅਤੇ ਸੰਕੀਰਤਨ ਵਿਚ ਭਾਗ ਲੈ ਕੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਕਾਰਜਕ੍ਰਮ ਦੀ ਸ਼ੁਰੂਆਤ ਗੀਤਾ ਭਵਨ ਟਰੱਸਟ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ, ਮਹਾਮੰਤਰੀ ਅੰਸ਼ੁਲ ਸ਼੍ਰੀਕੁੰਜ, ਜੁਆਇੰਟ ਸਕੱਤਰ ਸੁਰਿੰਦਰ ਗੋਇਲ, ਸੀਨੀਅਰ ਉੱਪ ਪ੍ਰਧਾਨ ਰਵਿੰਦਰ ਸੂਦ, ਉੱਪ ਪ੍ਰਧਾਨ ਭਰਤ ਅਗਰਵਾਲ ਅਤੇ ਕੈਸ਼ੀਅਰ ਯੋਗੇਸ਼ ਗਰਗ ਵੱਲੋਂ ਸ਼੍ਰੀਮਦ ਭਾਗਵਤ ਮਹਾਪੁਰਾਣ ਦੇ ਪੂਜਨ ਅਤੇ ਦੀਪ ਪ੍ਰਜਵਲਨ ਨਾਲ ਕੀਤੀ ਗਈ। ਇਸ ਮੌਕੇ ਆਚਾਰਿਆ ਪੰਡਤ ਸਤਿਨਾਰਾਇਣ ਅਤੇ ਪੰਡਿਤ ਰਾਮ ਨੇ ਵੇਦਿਕ ਮੰਤਰੋਚਾਰਣ ਦੇ ਮੱਧ ਵਿਧੀਵਤ ਪੂਜਾ-ਅਰਚਨਾ ਸੰਪੰਨ ਕਰਵਾਈ। ਇਸ ਮੌਕੇ ਗੀਤਾ ਭਵਨ ਟਰੱਸਟ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ ਨੇ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੁਰਸ਼ੋਤਮ ਮਾਸ ਭਗਵਾਨ ਸ਼੍ਰੀਹਰੀ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਕਰਨ ਦਾ ਦੁਰਲੱਭ ਮੌਕਾ ਹੈ। ਇਹ ਮਾਸ ਸਾਨੂੰ ਆਪਣੇ ਜੀਵਨ ਨੂੰ ਧਰਮ, ਭਗਤੀ, ਸੇਵਾ ਅਤੇ ਸਤਸੰਗ ਨਾਲ ਜੋੜਨ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਗੀਤਾ ਭਵਨ ਕੇਵਲ ਇਕ ਧਾਰਮਿਕ ਸਥਾਨ ਨਹੀਂ, ਸਗੋਂ ਸਨਾਤਨ ਸਭਿਆਚਾਰ, ਆਧਿਆਤਮਿਕ ਮੁੱਲਾਂ ਅਤੇ ਸਮਾਜਿਕ ਸੇਵਾ ਦਾ ਮਜ਼ਬੂਤ ਕੇਂਦਰ ਹੈ, ਜੋ ਸਾਲਾਂ ਤੋਂ ਸਮਾਜ ਵਿਚ ਧਾਰਮਿਕ ਜਾਗਰੂਕਤਾ ਅਤੇ ਨੈਤਿਕ ਸੰਸਕਾਰਾਂ ਦੀ ਜੋਤ ਜਗਾ ਰਿਹਾ ਹੈ। ਕਥਾ ਵਿਆਸ ਆਚਾਰਿਆ ਪੰਡਤ ਸਤਿਨਾਰਾਇਣ ਨੇ ਆਪਣੇ ਪ੍ਰੇਰਣਾਦਾਇਕ ਪ੍ਰਵਚਨਾਂ ਵਿਚ ਕਿਹਾ ਕਿ ਸ਼੍ਰੀਮਦ ਭਾਗਵਤ ਕਥਾ ਕੇਵਲ ਇਕ ਧਾਰਮਿਕ ਆਯੋਜਨ ਨਹੀਂ, ਸਗੋਂ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਵਾਲਾ ਦਿਵਿਆ ਸੇਤੂ ਹੈ। ਉਨ੍ਹਾਂ ਕਿਹਾ ਕਿ ਜਿਸ ਸਥਾਨ ’ਤੇ ਸ਼ਰਧਾ, ਭਗਤੀ ਅਤੇ ਵਿਧੀ-ਵਿਧਾਨ ਨਾਲ ਸ਼੍ਰੀਮਦ ਭਾਗਵਤ ਕਥਾ ਦਾ ਆਯੋਜਨ ਹੁੰਦਾ ਹੈ, ਉਹ ਸਥਾਨ ਖੁਦ ਗੰਗਾ ਜੀ ਵਰਗਾ ਪਵਿੱਤਰ ਅਤੇ ਪੁੰਨਦਾਇਕ ਬਣ ਜਾਂਦਾ ਹੈ। ਕਥਾ ਦੌਰਾਨ ਸ਼ਰਧਾਲੂ ਭਗਵਾਨ ਸ਼੍ਰੀਕ੍ਰਿਸ਼ਨ ਦੀਆਂ ਬਾਲ ਲੀਲਾਵਾਂ ਅਤੇ ਦਿਵਿਆ ਪ੍ਰਸੰਗਾਂ ਦਾ ਰਸਪਾਨ ਕਰਦੇ ਹੋਏ ਭਾਵ-ਵਿਭੋਰ ਹੋ ਗਏ। ਸਾਰਾ ਕਥਾ ਪੰਡਾਲ ਜੈਕਾਰਿਆਂ ਨਾਲ ਗੂੰਜ ਉਠਿਆ। ਗੀਤਾ ਭਵਨ ਟਰੱਸਟ ਸੁਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਗੀਤਾ ਭਵਨ ਸਮੇਂ-ਸਮੇਂ ’ਤੇ ਧਾਰਮਿਕ, ਆਧਿਆਤਮਿਕ, ਸਮਾਜਿਕ ਅਤੇ ਲੋਕ-ਭਲਾਈ ਸੰਬੰਧੀ ਕਾਰਜਕ੍ਰਮ ਆਯੋਜਿਤ ਕਰਕੇ ਸਮਾਜ ਨੂੰ ਸਕਾਰਾਤਮਕ ਦਿਸ਼ਾ ਪ੍ਰਦਾਨ ਕਰਦਾ ਆ ਰਿਹਾ ਹੈ। ਅੰਤ ਵਿਚ ਗੀਤਾ ਭਵਨ ਟਰੱਸਟ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ, ਮਹਾਮੰਤਰੀ ਅੰਸ਼ੁਲ ਸ਼੍ਰੀਕੁੰਜ, ਜੁਆਇੰਟ ਸਕੱਤਰ ਸੁਰਿੰਦਰ ਗੋਇਲ, ਸੀਨੀਅਰ ਉੱਪ ਪ੍ਰਧਾਨ ਰਵਿੰਦਰ ਸੂਦ, ਉੱਪ ਪ੍ਰਧਾਨ ਭਰਤ ਅਗਰਵਾਲ ਅਤੇ ਕੈਸ਼ੀਅਰ ਯੋਗੇਸ਼ ਗਰਗ ਨੇ ਸਮੂਹ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਪੁਰਸ਼ੋਤਮ ਮਾਸ ਦੇ ਇਸ ਦਿਵਿਆ ਅਵਸਰ ’ਤੇ ਹਰ ਰੋਜ਼ ਸ਼ਾਮ 4 ਵਜੇ ਤੋਂ 7 ਵਜੇ ਤੱਕ ਹੋਣ ਵਾਲੀ ਸ਼੍ਰੀਮਦ ਭਾਗਵਤ ਕਥਾ ਵਿਚ ਆਪਣੇ ਪਰਿਵਾਰ ਸਮੇਤ ਹਾਜ਼ਰੀ ਭਰ ਕੇ ਭਗਵਾਨ ਸ਼੍ਰੀਹਰੀ ਦੀ ਕਿਰਪਾ ਪ੍ਰਾਪਤ ਕਰਨ ਅਤੇ ਆਪਣੇ ਜੀਵਨ ਨੂੰ ਧਰਮ, ਭਗਤੀ ਅਤੇ ਸਤਸੰਗ ਦੇ ਪ੍ਰਕਾਸ਼ ਨਾਲ ਰੌਸ਼ਨ ਕਰਨ।