ਸੁਸਾਇਟੀ ਨੇ ਸ਼ੂਗਰ ਦੀ ਜਾਂਚ ਲਈ ਕੈਂਪ ਲਗਾਇਆ
ਸ਼ੂਗਰ ਅਵੇਅਰਨੈੱਸਗੀਤਾ ਭਵਨ ਚੌਕ ਮੋਗਾ ਵਿਖੇ ਕੈਂਪ ਦੌਰਾਨ ਜਾਂਚ ਕਰਦਾ ਹੋਇਆ ਲੈਬ ਟੈਕਨੀਸ਼ੀਅਨ।
Publish Date: Sun, 01 Feb 2026 05:17 PM (IST)
Updated Date: Mon, 02 Feb 2026 04:08 AM (IST)
ਸਵਰਨ ਗੁਲਾਟੀ ਪੰਜਾਬੀ ਜਾਗਰਣ, ਮੋਗਾ : ਸ਼ੂਗਰ ਅਵੇਅਰਨੈੱਸ ਸੁਸਾਇਟੀ ਵੱਲੋਂ ਗੀਤਾ ਭਵਨ ਚੌਂਕ ਵਿਖੇ ਮੁਫ਼ਤ ਸ਼ੂਗਰ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਦੇ ਪ੍ਰੋਜੈਕਟ ਇੰਚਾਰਜ ਦੀਪਕ ਸਿੰਗਲਾ ਨੇ ਦੱਸਿਆ ਕਿ ਲਾਲ ਪਾਥ ਲੈਬ ਟੈਕਨੀਸ਼ੀਅਨਾਂ ਨੇ 33 ਲੋਕਾਂ ਦਾ ਮੁਫ਼ਤ ਸ਼ੂਗਰ ਚੈੱਕਅਪ ਕੀਤਾ ਅਤੇ ਸ਼ੂਗਰ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੁਸਾਇਟੀ ਦੇ ਰਾਜਿੰਦਰ ਛਾਬੜਾ, ਪ੍ਰਦੀਪ ਮੰਗਲਾ ਅਤੇ ਗੌਰਵ ਕੁਮਾਰ ਜੈਨ ਨੇ ਦੱਸਿਆ ਕਿ ਸੰਸਥਾ ਹਰ ਐਤਵਾਰ ਰੇਲਵੇ ਸਟੇਸ਼ਨ, ਨੇਚਰ ਪਾਰਕ, ਬੱਸ ਸਟੈਂਡ ਅਤੇ ਗੀਤਾ ਭਵਨ ਚੌਂਕ ਵਿਖੇ ਇਹ ਕੈਂਪ ਲਗਾਉਂਦੀ ਹੈ। ਮੋਗਾ ਵਾਸੀਆਂ ਨੂੰ ਇਨ੍ਹਾਂ ਕੈਂਪਾਂ ਦਾ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਹਮੇਸ਼ਾ ਸਮਾਜਸੇਵਾ ਦੇ ਕੰਮਾਂ ਵਿਚ ਲੱਗੀ ਰਹਿੰਦੀ ਹੈ ਅਤੇ ਅੱਗੇ ਵੀ ਸਮਾਜਸੇਵਾ ਕੰਮ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਸੁਸਾਇਟੀ ਦਾ ਮੁੱਖ ਉਦੇਸ਼ ਮਨੁੱਖਤਾ ਦੀ ਭਲਾਈ ਲਈ ਕੰਮ ਕਰਨਾ ਹੈ ਅਤੇ ਸੁਸਾਇਟੀ ਵੱਲੋਂ ਅਜਿਹੇ ਮੁਫ਼ਤ ਚੈੱਕਅਪ ਕੈਂਪ ਲਗਾਏ ਜਾਂਦੇ ਰਹਿਣਗੇ। ਇਸ ਮੌਕੇ ਪ੍ਰਦੀਪ ਮੰਗਲਾ, ਬਲਦੇਵ ਬਾਂਸਲ, ਐਪਲਜੀਤ ਸਿੰਗਲ, ਪ੍ਰਵੀਨ ਗਰਗ ਬੌਬੀ, ਗੌਰਵ ਕੁਮਾਰ ਜੈਨ ਅਤੇ ਦੀਪਕ ਸਿੰਗਲਾ ਆਦਿ ਮੈਂਬਰ ਮੌਜੂਦ ਸਨ।