ਸਤਿੰਦਰਪਾਲ ਬਿੱਟੂ ਦੀ ਯਾਦ ’ਚ ਮੈਡੀਕਲ ਕੈਂਪ ਲਾਇਆ
ਅਚਾਨਕ 5 ਵਰ੍ਹੇ ਪਹਿਲਾਂ ਜਹਾਨ
Publish Date: Wed, 25 Feb 2026 04:09 PM (IST)
Updated Date: Thu, 26 Feb 2026 04:01 AM (IST)

ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਮੋਗਾ: ਅਚਾਨਕ 5 ਵਰ੍ਹੇ ਪਹਿਲਾਂ ਜਹਾਨ ਤੋਂ ਰੁਖ਼ਸਤ ਹੋਣ ਵਾਲੇ ਸਤਿੰਦਰਪਾਲ ਸਿੰਘ ਬਿੱਟੂ ਦੀ 5ਵੀਂ ਬਰਸੀ ਪਰਿਵਾਰ ਵੱਲੋਂ ਲੋਕ ਸੇਵਾ ਨੂੰ ਸਰਮਪਿਤ ਕਰਨ ਦਾ ਨਿਵੇਕਲਾ ਅਤੇ ਸ਼ਲਾਘਾਯੋਗ ਉਪਰਾਲਾ ਕਰਦਿਆਂ ਉਨ੍ਹਾਂ ਦੀ ਯਾਦ ’ਚ ਗੋਲਡਨ ਟਰੈਵਲਜ਼ ਦੇ ਐੱਮਡੀ ਸੁਭਾਸ਼ ਪਲਤਾ ਅਤੇ ਉਨ੍ਹਾਂ ਦੇ ਸਪੁੱਤਰ ਸੰਨੀ ਢੰਡ ਦੀ ਅਗਵਾਈ ਹੇਠ ਅੱਖਾਂ ਦੀਆਂ ਬਿਮਾਰੀਆਂ ਦਾ ਜਾਂਚ ਕੈਂਪ ਸ਼ੰਕਰਾ ਆਈ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸਾਬਕਾ ਚੇਅਰਮੈਨ ਵਿਨੋਦ ਬਾਂਸਲ ਮੁੱਲਾਂਪੁਰ ਅਤੇ ਕੈਂਬਰਿਜ ਸਕੂਲ ਦੇ ਡਾਇਰੈਕਟਰ ਦਵਿੰਦਰਪਾਲ ਸਿੰਘ ਰਿੰਪੀ ਵੱਲੋਂ ਕੀਤਾ ਗਿਆ ਅਤੇ ਐੱਮਡੀ ਸੁਭਾਸ਼ ਪਲਤਾ ਅਤੇ ਉਨ੍ਹਾਂ ਦੇ ਸਪੁੱਤਰ ਸੰਨੀ ਢੰਡ ਵੱਲੋਂ ਉਨ੍ਹਾਂ ਦਾ ਬੁੱਕਾ ਭੇਟ ਕਰਕੇ ਸਵਾਗਤ ਕੀਤਾ ਗਿਆ। ਕੈਂਪ ਵਿਚ ਐਡਵੋਕੇਟ ਪਰਮਪਾਲ ਸਿੰਘ ਤਖ਼ਤੂਪੁਰਾ, ਅਮਿਤ ਪਲਤਾ, ਸੰਨੀ ਢੱਡ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਗੋਲਡਨ ਐਜੂਕੇਸ਼ਨ ਦੇ ਡਾਇਰੈਕਟਰ ਅਮਿਤ ਪਲਤਾ ਨੇ ਦੱਸਿਆ ਕਿ ਡਾਕਟਰਾਂ ਦੀ ਟੀਮ ਵੱਲੋਂ 360 ਮਰੀਜ਼ਾਂ ਦੀ ਜਾਂਚ ਕਰਦਿਆਂ ਦਵਾਈਆਂ ਵੀ ਮੁਫ਼ਤ ਵੰਡੀਆਂ ਗਈਆਂ ਅਤੇ ਜਿਨ੍ਹਾਂ ਵਿਚੋਂ 40 ਮਰੀਜ਼ਾਂ ਦੇ ਲੈਨਜ਼ ਪਾਏ ਜਾਣਗੇ। ਇਸ ਮੌਕੇ ਪਰਿਵਾਰ ਵੱਲੋਂ ਲਗਾਏ ਗਏ ਮੁਫ਼ਤ ਜਾਂਚ ਕੈਂਪ ਦੀ ਹਾਜ਼ਰਾਂ ਵੱਲੋਂ ਸ਼ਲਾਘਾ ਕੀਤੀ ਗਈ। ਇਸ ਮੌਕੇ ਐਡਵੋਕੇਟ ਰਮੇਸ਼ ਗਰੋਵਰ, ਹੈਰੀ ਕਵਾਤਰਾ, ਬੂਟਾ ਧਰਮਕੋਟ, ਮੋਨੂੰ ਸ਼ਰਮਾ, ਆਬੂ ਹਾਂਡਾ, ਮੋਹਨ ਪਲਤਾ, ਰਵਿੰਦਰ ਸੀਏ, ਜਤਿੰਦਰ ਢੰਡ, ਹਰੀਸ਼ ਪੱਬੀ, ਸੁਖਚੈਨ ਸਿੰਘ, ਲੱਕੀ ਗਿੱਲ, ਰੋਹਿਤ ਤਾਜ਼ ਹੋਟਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਮਾਜਿਕ ਆਗੂ ਹਾਜ਼ਰ ਸਨ। ਅੰਤ ਵਿਚ ਡਾਇਰੈਕਟਰ ਸੁਭਾਸ਼ ਪਲਤਾ ਨੇ ਸਹਿਯੋਗ ਦੇਣ ਵਾਲੀਆਂ ਸਮਾਜਿਕ ਸੰਸਥਾਵਾਂ ਅਤੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।