ਅੱਖਾਂ ਦੀ ਜਾਂਚ ਤੇ ਸਰਜਰੀ ਕੈਂਪ ਲਗਾਇਆ
ਸਮਾਜ ਸੇਵਾ ਨੂੰ ਸਮਰਪਿਤ ਮਾਨਵ ਸੇਵਾ
Publish Date: Fri, 27 Mar 2026 04:12 PM (IST)
Updated Date: Sat, 28 Mar 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ : ਸਮਾਜ ਸੇਵਾ ਨੂੰ ਸਮਰਪਿਤ ਮਾਨਵ ਸੇਵਾ ਭਲਾਈ ਕਲੱਬ ਵੱਲੋਂ ਜਾਨਕੀ ਗਿੱਲ ਰੋਡ ’ਤੇ ਸਥਿਤ ਗੁਰਦੁਆਰੇ ਵਿਖੇ ਮੁਫ਼ਤ ਅੱਖਾਂ ਦੀ ਜਾਂਚ ਅਤੇ ਸਰਜਰੀ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਚੰਦਪੁਰਾਣਾ ਦੇ ਸੰਤ ਬਾਬਾ ਗੁਰਦੀਪ ਸਿੰਘ ਨੇ ਕੀਤਾ। ਸਥਾਨਕ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਇਸ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਤੋਂ ਵੱਡੀ ਕੋਈ ਸੇਵਾ ਨਹੀਂ ਹੈ। ਉਨ੍ਹਾਂ ਨੇ ਗੁਰਮੁਖ ਸੇਵਾ ਭਲਾਈ ਸੰਸਥਾ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਸਮਾਜ ਸੇਵਾ ਦੇ ਉਪਰਾਲਿਆਂ ਲਈ ਮਾਨਵ ਸੇਵਾ ਭਲਾਈ ਕਲੱਬ ਦੀ ਸ਼ਲਾਘਾ ਕੀਤੀ। ਕੈਂਪ ਦੌਰਾਨ ਲਗਭਗ 400 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ 34 ਮਰੀਜ਼ਾਂ ਨੂੰ ਅੱਖਾਂ ਦੇ ਆਪਰੇਸ਼ਨ ਲਈ ਚੁਣਿਆ ਗਿਆ। ਕੈਂਪ ਵਿਚ ਸ਼ਾਮਲ ਮਰੀਜ਼ਾਂ ਦੀ ਸ਼ੰਕਰ ਆਈ ਫਾਊਂਡੇਸ਼ਨ, ਮੁੱਲਾਂਪੁਰ (ਲੁਧਿਆਣਾ) ਤੋਂ ਡਾ. ਮੰਨਤ ਦੀ ਅਗਵਾਈ ਵਾਲੀ ਇਕ ਮੈਡੀਕਲ ਟੀਮ ਦੁਆਰਾ ਜਾਂਚ ਕੀਤੀ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਤਿਵਾੜੀ, ਨਗਰ ਨਿਗਮ ਦੇ ਮੇਅਰ ਪ੍ਰਵੀਨ ਕੁਮਾਰ ਸ਼ਰਮਾ, ਜ਼ਿਲ੍ਹਾ ਯੂਥ ਪ੍ਰਧਾਨ ਮਨਜੀਤ ਸਿੰਘ, ਰਾਕੇਸ਼ ਸਿਤਾਰਾ, ਪ੍ਰੇਮਚੰਦ ਚੱਕੀ ਵਾਲਾ, ਕੌਂਸਲਰ ਪ੍ਰਵੀਨ ਕੁਮਾਰੀ, ਜਸਵਿੰਦਰ ਸਿੰਘ ਬਿੱਟੂ, ਸੇਵਾਦਾਰ ਹਰਭਜਨ ਸਿੰਘ, ਗੁਰਨਾਮ ਸਿੰਘ ਲਵਲੀ, ਸੰਜੀਵ ਨਰੂਲਾ, ਬਜਿੰਦਰ ਸਿੰਘ, ਬਲਜੀਤ ਸਿੰਘ, ਬਲਜੀਤ ਸਿੰਘ, ਬਲਜੀਤ ਸਿੰਘ, ਰਾਜਪਾਲ ਸਿੰਘ ਆਦਿ ਹਾਜ਼ਰ ਸਨ। ਸ਼ਿਵਜੀਤ ਸਿੰਘ, ਮਹਿਲ ਸਿੰਘ, ਇੰਦਰਜੀਤ ਸਿੰਘ, ਬਲਜਿੰਦਰ ਸਿੰਘ, ਹਰਪ੍ਰੀਤ ਸਿੰਘ ਖੀਵਾ, ਰੋਸ਼ਨ ਲਾਲ ਚਾਵਲਾ, ਜਸਵਿੰਦਰ ਸਿੰਘ, ਕੌਂਸਲਰ ਵਿਜੇ ਭੂਸ਼ਨ, ਪਿੰਟੂ ਗਿੱਲ, ਰਾਕੇਸ਼ ਮਿੱਡਾ, ਦੀਪੂ ਮਹਿਤਾ, ਗੁਰਚਰਨ ਸਿੰਘ, ਪਵਨ ਸੇਤੀਆ, ਗ੍ਰੰਥੀ ਰਣਵੀਰ ਸਿੰਘ, ਕਰਨ ਆਦਿ ਹਾਜ਼ਰ ਸਨ। ਕੈਂਪ ਵਿਚ ਆਏ ਹੋਏ ਮੁੱਖ ਮਹਿਮਾਨਾਂ ਨੂੰ ਕਲੱਬ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਅਤੇ ਸਨਮਾਨ ਚਿੰਨ੍ਹ ਵਜੋਂ ਬੂਟੇ ਭੇਟ ਕੀਤੇ ਗਏ।