- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਰਨ ਫਾਊਂਡੇਸ਼ਨ ਵੱਲੋਂ ਇਨਾਲੀ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ : ਸ਼ਰਨ ਫਾਊਂਡੇਸ਼ਨ ਵੱਲੋਂ ਇਨਾਲੀ ਫਾਊਂਡੇਸ਼ਨ ਮਹਾਰਾਸ਼ਟਰ ਦੇ ਸਹਿਯੋਗ ਨਾਲ ਮੋਗਾ ਪੰਜਾਬ ਵਿਖੇ ਦਿਵਿਆਂਗ ਭਰਾ-ਭੈਣਾਂ ਲਈ ਆਯੋਜਿਤ ਮੁਫ਼ਤ ਇਲੈਕਟ੍ਰਾਨਿਕ ਕ੍ਰਿਤ੍ਰਿਮ ਹੱਥ ਲਗਾਉਣ ਦਾ ਸੇਵਾ ਕੈਂਪ ਸਫਲਤਾਪੂਰਵਕ ਸੰਪੰਨ ਹੋ ਗਿਆ। ਇਸ ਮਨੁੱਖਤਾ ਭਰੇ ਸੇਵਾ ਕਾਰਜ ਦੌਰਾਨ 60 ਤੋਂ ਵੱਧ ਦਿਵਿਆਂਗ ਵਿਅਕਤੀਆਂ ਨੇ ਆਧੁਨਿਕ ਤਕਨਾਲੋਜੀ ਨਾਲ ਤਿਆਰ ਕੀਤੇ ਕੰਮ ਕਰਨ ਯੋਗ ਇਲੈਕਟ੍ਰਾਨਿਕ ਕ੍ਰਿਤ੍ਰਿਮ ਹੱਥ ਪ੍ਰਾਪਤ ਕੀਤੇ। ਇਹ ਕੈਂਪ ਉਨ੍ਹਾਂ ਵਿਅਕਤੀਆਂ ਲਈ ਆਯੋਜਿਤ ਕੀਤਾ ਗਿਆ ਸੀ ਜਿਨ੍ਹਾਂ ਦੀ ਬਾਂਹ ਕੂਹਣੀ ਤੋਂ ਹੇਠਾਂ ਜਨਮ ਤੋਂ, ਹਾਦਸੇ ਜਾਂ ਕਿਸੇ ਹੋਰ ਕਾਰਨ ਕਰਕੇ ਨਹੀਂ ਰਹੀ। ਕੈਂਪ ਦਾ ਮੂਲ ਉਦੇਸ਼ ਸਿਰਫ਼ ਸਹਾਇਕ ਉਪਕਰਨ ਪ੍ਰਦਾਨ ਕਰਨਾ ਨਹੀਂ, ਬਲਕਿ ਦਿਵਿਆਂਗ ਭਰਾ-ਭੈਣਾਂ ਨੂੰ ਮੁੜ ਆਤਮ-ਨਿਰਭਰ, ਸਵੈ-ਸਮਮਾਨ ਨਾਲ ਭਰੀ ਅਤੇ ਰੋਜ਼ਗਾਰਯੋਗ ਜ਼ਿੰਦਗੀ ਵੱਲ ਵਾਪਸ ਲਿਆਉਣਾ ਸੀ। ਸ਼ਰਨ ਫਾਊਂਡੇਸ਼ਨ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਹ ਕੈਂਪ ਸਾਡੇ ਲਈ ਸਿਰਫ਼ ਇਕ ਪ੍ਰੋਗਰਾਮ ਨਹੀਂ, ਬਲਕਿ ਮਨੁੱਖੀ ਦਰਦ ਨੂੰ ਸਮਝਣ ਅਤੇ ਉਸਦਾ ਹੱਲ ਲੱਭਣ ਦੀ ਸੱਚੀ ਕੋਸ਼ਿਸ਼ ਹੈ। 60 ਤੋਂ ਵੱਧ ਦਿਵਿਆਂਗ ਭਰਾ-ਭੈਣਾਂ ਦੇ ਚਿਹਰਿਆਂ ‘ਤੇ ਆਈ ਮੁਸਕਾਨ ਸਾਡੀ ਸਭ ਤੋਂ ਵੱਡੀ ਸਫਲਤਾ ਹੈ। ਇਹ ਕ੍ਰਿਤ੍ਰਿਮ ਹੱਥ ਉਨ੍ਹਾਂ ਦੀ ਮਿਹਨਤ, ਇੱਜ਼ਤ ਅਤੇ ਆਸ ਨੂੰ ਮੁੜ ਜਗਾਉਂਦੇ ਹਨ। ਸ਼ਰਨ ਫਾਊਂਡੇਸ਼ਨ ‘ਸਰਬੱਤ ਦਾ ਭਲਾ’ ਦੀ ਸੋਚ ਨਾਲ ਅਜਿਹੇ ਸੇਵਾ ਕਾਰਜ ਅੱਗੇ ਵੀ ਜਾਰੀ ਰੱਖੇਗੀ। ਸ਼ਰਨ ਫਾਊਂਡੇਸ਼ਨ ਦੇ ਸੈਕ੍ਰੇਟਰੀ ਨਵਜੀਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਦੀ ਸਫਲਤਾ ਪਿੱਛੇ ਸਵੈਛਿਕ ਸੇਵਾਦਾਰਾਂ ਦੀ ਨਿਸ਼ਕਾਮ ਸੇਵਾ, ਦਾਨਦਾਤਿਆਂ ਦਾ ਸਹਿਯੋਗ ਅਤੇ ਇਨਾਲੀ ਫਾਊਂਡੇਸ਼ਨ ਦੀ ਤਕਨੀਕੀ ਮਹਾਰਤ ਹੈ। ਹਰ ਲਾਭਪਾਤਰੀ ਦੀ ਅੱਖਾਂ ਵਿਚ ਨਜ਼ਰ ਆਈ ਖੁਸ਼ੀ ਸਾਨੂੰ ਹੋਰ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦੀ ਹੈ। ਇਨਾਲੀ ਫਾਊਂਡੇਸ਼ਨ, ਮਹਾਰਾਸ਼ਟਰ ਦੇ ਡਾਇਰੈਕਟਰ ਪ੍ਰਸ਼ਾਂਤ ਗਾਡੇ ਨੇ ਕਿਹਾ ਇਨਾਲੀ ਫਾਊਂਡੇਸ਼ਨ ਦਾ ਮਕਸਦ ਤਕਨਾਲੋਜੀ ਦੇ ਜ਼ਰੀਏ ਦਿਵਿਆਂਗ ਵਿਅਕਤੀਆਂ ਨੂੰ ਆਤਮ-ਨਿਰਭਰ ਬਣਾਉਣਾ ਹੈ। ਮੋਗਾ ਵਿਚ ਸ਼ਰਨ ਫਾਊਂਡੇਸ਼ਨ ਨਾਲ ਮਿਲ ਕੇ ਆਯੋਜਿਤ ਇਹ ਕੈਂਪ ਸਾਡੇ ਲਈ ਬਹੁਤ ਹੀ ਸੰਤੋਸ਼ਜਨਕ ਰਿਹਾ। ਜਦੋਂ ਕੋਈ ਵਿਅਕਤੀ ਕਈ ਸਾਲਾਂ ਬਾਅਦ ਆਪਣੇ ਹੱਥ ਨਾਲ ਦੁਬਾਰਾ ਕੰਮ ਕਰਦਾ ਹੈ, ਉਹ ਪਲ ਸਾਡੀ ਸਾਰੀ ਮਿਹਨਤ ਨੂੰ ਅਰਥ ਦੇ ਦਿੰਦਾ ਹੈ। ਅਸੀਂ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਅਜਿਹੀਆਂ ਮੁਫ਼ਤ ਸੇਵਾਵਾਂ ਜਾਰੀ ਰੱਖਾਂਗੇ। ਇਸ ਕੈੰਪ ਦੌਰਾਨ ਇਨਾਲੀ ਫਾਊਂਡੇਸ਼ਨ ਦੇ ਪ੍ਰਿਥਮੇਸ਼ ਜਾਦਵ, ਜਮੀਰ ਪਠਾਨ, ਸਿਧਾਰਥ ਸਾਕਰੇ ਰੋਟਰੀ ਇੰਟਰਨੈਸ਼ਨਲ ਪੁਣੇ ਵੱਲੋਂ ਸ਼ਿਵਾ ਮਾਨੇ, ਗੌਤਮ ਇਦਨਾਨੀ ਵਿਸ਼ੇਸ਼ ਤੋਰ ਤੇ ਪਹੁੰਚੇ I ਕੈੰਪ ਦੌਰਾਨ ਐੱਸਕੇ ਬਾਂਸਲ, ਪਰਮਜੋਤ ਸਿੰਘ ਅਤੇ ਕੁਲਦੀਪ ਸਿੰਘ ਕਲਸੀ, ਸਪਨ ਗਰਗ, ਰਜਿੰਦਰ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ, ਹਰਨੂਰ ਸਿੰਘ, ਮਨਦੀਪ ਸਿੰਘ, ਗੁਰਲੀਨ ਕੌਰ, ਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਵਰਸ਼ਦੀਪ ਸਿੰਘ, ਜਸ਼ਨਪ੍ਰੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।