- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ਕਲੋਨੀ ਦੇ ਸ਼ਿਆਮ

ਸਵਰਨ ਗੁਲਾਟੀ ਪੰਜਾਬੀ ਜਾਗਰਣ, ਮੋਗਾ : ਜਲੰਧਰ ਕਲੋਨੀ ਦੇ ਸ਼ਿਆਮ ਪ੍ਰਭੂ ਖਾਟੂ ਵਾਲੇ ਜੀ ਮੰਦਰ ਵਿਖੇ ਸ਼ਿਆਮ ਸੇਵਾ ਸੁਸਾਇਟੀ ਦੁਆਰਾ ਆਯੋਜਿਤ ਸ਼ਿਆਮ ਬਾਬਾ ਦੇ ਨੌਂ ਦਿਨਾਂ ਲੰਬੇ 14ਵੇਂ ਫਾਲਗੁਣ ਮਹਾਉਤਸਵ ਦੇ ਚੌਥੇ ਦਿਨ ਦੀ ਸ਼ੁਰੂਆਤ ਮੇਜ਼ਬਾਨਾਂ, ਆਰਤੀ ਸ਼ਰਮਾ ਅਤੇ ਪਵਨ ਸ਼ਰਮਾ ਨੇ ਆਪਣੇ ਪਰਿਵਾਰਾਂ ਸਮੇਤ ਸ਼ਿਆਮ ਬਾਬਾ ਦੇ ਦਰਬਾਰ ਵਿਚ ਜੋਤੀ ਨੂੰ ਭੇਟ ਚੜ੍ਹਾ ਕੇ ਸਾਰਿਆਂ ਦੀ ਭਲਾਈ ਲਈ ਪ੍ਰਾਰਥਨਾ ਕੀਤੀ। ਇਸ ਦੌਰਾਨ ਸ਼ਿਆਮ ਬਾਬਾ ਦੇ ਦਰਬਾਰ ਵਿਚ ਪੂਜਾ ਅਰਚਨਾ ਦੀ ਰਸਮ ਸ਼ਿਆਮ ਸੇਵਾ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਚੇਅਰਮੈਨ ਅਜੈ ਗਰਗ, ਸਕੱਤਰ ਭਾਰਤ ਭੂਸ਼ਨ ਗਰਗ, ਪ੍ਰਧਾਨ ਵਿਨੋਦ ਪੋਪਲੀ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਵਿੱਤ ਸਕੱਤਰ ਚੰਦਰਮੋਹਨ ਸਹਿਗਲ, ਭੁਪੇਸ਼ ਸ਼ਰਮਾ, ਰਾਜੇਸ਼ ਸਿੰਗਲਾ, ਸੰਜੀਵ ਗਰਗ, ਰਾਜੇਸ਼ ਸਿੰਗਲਾ, ਜਗਦੀਸ਼ ਬੱਤਰਾ, ਡਾ. ਰਾਮਗੋਪਾਲ, ਮਿਲਨ ਗਰਗ, ਸੋਨੂੰ ਜੈਸਵਾਲ, ਰਾਜੇਸ਼ ਸ਼ਰਮਾ ਰਾਜੂ, ਰਮਨੀਸ਼ ਗਰਗ, ਵਿੱਕੀ ਮਿੱਤਲ, ਅਸ਼ੋਕ ਕਾਲੜਾ, ਕਪਿਲ ਕਪੂਰ, ਕਪਿਲ ਖੰਨਾ, ਰਾਮਪਾਲ ਮਹਿੰਦੀਰੱਤਾ, ਯੋਗੇਸ਼ ਸ਼ਰਮਾ, ਰਾਜੀਵ ਉੱਪਲ, ਵੰਸ਼ ਸ਼ਰਮਾ, ਸ਼ੁਭਮ ਗਰਗ, ਨਰੇਸ਼ ਬਾਂਸਲ, ਗਰੂਸ਼ ਬਾਂਸਲ, ਗੜਬੜੂ ਪ੍ਰਿੰਸ, ਐੱਸਡੀਐੱਮ ਵੱਡੀ ਗਿਣਤੀ ਵਿਚ ਸ਼ਿਆਮ ਸ਼ਰਧਾਲੂ ਨੇ ਅਦਾ ਕੀਤੀ। ਸੰਕੀਰਤਨ ਵਿਚ ਸ਼ਿਆਮ ਬਾਬਾ ਦਾ ਅਲੌਕਿਕ ਸਜਾਵਟ ਦਰਬਾਰ ਖਿੱਚ ਦਾ ਕੇਂਦਰ ਰਹੇ। ਇਸ ਦੌਰਾਨ ਸ਼ਿਆਮ ਬਾਬਾ ਦੇ ਦਰਬਾਰ ਨੂੰ ਰੰਗ ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ’ਚ ਪਹੁੰਚੀਆਂ ਸੰਗਤਾਂ ਨੇ ਖਾਟੂ ਨਰੇਸ਼ ਕੀ ਜੈ, ਲਖਦਾਤਰ ਕੀ ਜੈ ਦੇ ਨਾਅਰੇ ਲਗਾਏ। ਇਸ ਮੌਕੇ ਪਹੁੰਚੇ ਮੇਜ਼ਬਾਨਾਂ ਅਤੇ ਮੁੱਖ ਮਹਿਮਾਨਾਂ ਨੂੰ ਸੁਸਾਇਟੀ ਵੱਲੋਂ ਸ਼ਿਆਮ ਬਾਬਾ ਦੀ ਮੂਰਤੀ ਅਤੇ ਪ੍ਰਸ਼ਾਦ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਫ਼ਰੀਦਕੋਟ ਤੋਂ ਸੱਦੇ ਭਜਨ ਗਾਇਕਾਂ ਜੀਤੂ ਸੋਨੀ, ਅਮਰਜੀਤ, ਪਰੁਸ਼ ਗਰਗ, ਰੋਸ਼ਨ ਕੁਮਾਰ, ਰਾਜੀਵ ਉੱਪਲ ਨੇ ਭਜਨ ਗਾ ਕੇ ਸ਼ਿਆਮ ਭਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਆਰਤੀ ਕਰਨ ਉਪਰੰਤ ਸਮਾਗਮ ਵਿਚ ਪਹੁੰਚੇ ਮੇਜ਼ਬਾਨਾਂ ਅਤੇ ਮੁੱਖ ਮਹਿਮਾਨਾਂ ਨੂੰ ਸੁਸਾਇਟੀ ਵੱਲੋਂ ਸ਼ਿਆਮ ਬਾਬਾ ਦੀ ਮੂਰਤੀ ਅਤੇ ਪ੍ਰਸ਼ਾਦ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਅਜੈ ਗਰਗ, ਸੰਸਥਾਪਕ ਕਮਲ ਸ਼ਰਮਾ, ਪ੍ਰਧਾਨ ਵਿਨੋਦ ਪੋਪਲੀ, ਸਕੱਤਰ ਸਾਬਕਾ ਕੌਂਸਲਰ ਭੂਸ਼ਣ ਗਰਗ ਰਾਜੂ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ ਅਤੇ ਸੰਜੀਵ ਗਰਗ ਟੀਟੂ ਨੇ ਦੱਸਿਆ ਕਿ ਸ਼ਿਆਮ ਬਾਬਾ ਜੀ ਦਾ 14ਵਾਂ ਫਾਲਗੁਣ ਮਹਾਉਤਸਵ ਸੁਸਾਇਟੀ ਵੱਲੋਂ 21 ਫਰਵਰੀ ਤੋਂ 1 ਮਾਰਚ ਤੱਕ ਜਲੰਧਰ ਕਲੋਨੀ ਸਥਿਤ ਸ਼ਿਆਮ ਮੰਦਰ ਵਿਖੇ ਸ਼ਾਮ 7:30 ਵਜੇ ਤੱਕ ਭਗਵਾਨ ਦੀ ਇੱਛਾ ਅਨੁਸਾਰ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 9 ਦਿਨਾਂ ਤੱਕ ਚੱਲਣ ਵਾਲੇ ਇਸ ਫਾਲਗੁਣ ਮੇਲੇ ਵਿਚ ਭਜਨ ਗਾਇਕ ਸ਼ਿਆਮ ਬਾਬਾ ਦੇ ਗੁਣ ਗਾਉਣਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਫਾਲਗੁਨ ਮਹਾਉਤਸਵ ਵਿਚ ਸ਼ਾਮਲ ਹੋਣ ਅਤੇ ਸ਼ਿਆਮ ਬਾਬਾ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ।