ਕਾਕਾ ਲੋਹਗੜ੍ਹ ਵੱਲੋਂ ਗੜਿਆਂ ਨਾਲ ਪ੍ਰਭਾਵਿਤ ਖੇਤਾਂ ਤਾ ਦੌਰਾ
ਬੀਤੇ ਕੱਲ੍ਹ ਹਲਕਾ ਧਰਮਕੋਟ 'ਚ ਤਬਾਹੀ
Publish Date: Sun, 05 Apr 2026 04:10 PM (IST)
Updated Date: Mon, 06 Apr 2026 03:59 AM (IST)
ਗੁਰਦੇਵ ਮਨੇਸ ਪੰਜਾਬੀ ਜਾਗਰਣ ਕੋਟ ਈਸੇ ਖਾਂ : ਬੀਤੇ ਕੱਲ੍ਹ ਹਲਕਾ ਧਰਮਕੋਟ ਚ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲਿਆਂ, ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਗੜੇਮਾਰੀ ਕਾਰਨ ਕਿਸਾਨਾਂ ਦੇ ਪੱਲੇ ਤੂੜੀ ਵੀ ਨਹੀਂ ਪੈਂਦੀ ਨਜਰ ਆ ਰਹੀ।ਹਲਕਾ ਧਰਮਕੋਟ ਤੋਂ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਹਲਕੇ ਦੇ ਪਿੰਡਾਂ ਚ ਹੋਈ ਗੜੇਮਾਰੀ ਅਤੇ ਹਨ੍ਹੇਰੀ ਨੇ ਖਰਾਬ ਹੋਈਆਂ ਫਸਲਾਂ ਦਾ ਦੌਰਾਂ ਕੀਤਾ ਅਤੇ ਕਿਸਾਨਾਂ ਦਾ ਹਾਲ ਚਾਲ ਪੁੱਛਿਆ। ਸਾਬਕਾ ਵਿਧਾਇਕ ਕਾਕਾ ਲੋਹਗੜ੍ਹ ਨੇ ਨੁਕਸਾਨੀਆਂ ਫ਼ਸਲਾਂ ਨੂੰ ਦੇਖ ਭਰੇ ਮਨ ਨਾਲ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਹੋਏ, ਪੰਜਾਬ ਦੀ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੈ ਉਨ੍ਹਾਂ ਤੁਰੰਤ ਮੁਅਵਾਜ਼ਾ ਜਾਰੀ ਕੀਤੀ ਜਾਵੇ। ਉਨ੍ਹਾਂ ਕਿਹਾ ਮੁੱਖ ਮੰਤਰੀ ਪੰਜਾਬ ਆਪਣੇ ਸੱਤਾਂ ਚ ਆਉਣ ਤੋਂ ਪਹਿਲਾਂ ਦਿੱਤੇ ਬਿਆਨਾਂ ਮੁਤਾਬਿਕ ਗਿਰਦਾਵਰੀਆਂ ਹੋਣ ਤੋਂ ਪਹਿਲਾਂ ਪੀੜ੍ਹਤ ਕਿਸਾਨਾਂ ਦੇ ਖਾਤਿਆਂ ਚ ਮੁਆਵਜ਼ੇ ਦੀ ਰਾਸ਼ੀ ਪਾਈ ਜਾਏ ਤਾਂ ਕਿ ਕਿਸਾਨਾਂ ਨੂੰ ਕੁੱਝ ਰਾਹਤ ਮਿਲ ਸਕੇ। ਉਨ੍ਹਾਂ ਪੀੜਤ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਕਿ ਲੋਹਗੜ੍ਹ ਪਰਿਵਾਰ ਅਤੇ ਸਮੁੱਚੀ ਕਾਂਗਰਸ ਪਾਰਟੀ ਪੀੜ੍ਹਤ ਕਿਸਾਨਾਂ ਦੇ ਨਾਲ ਖੜ੍ਹੀ ਹੈ।