ਸਕੂਲ ਆਫ਼ ਐਮੀਨੈਂਸ ਲੰਢੇਕੇ ’ਚ ਸਮਾਗਮ ਕਰਵਾਇਆ
ਸਕੂਲ ਆਫ਼ ਐਮੀਨੈਂਸ ਲੰਢੇਕੇ ਵਿਖੇ
Publish Date: Fri, 20 Mar 2026 04:44 PM (IST)
Updated Date: Sat, 21 Mar 2026 04:05 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਸਕੂਲ ਆਫ਼ ਐਮੀਨੈਂਸ ਲੰਢੇਕੇ ਵਿਖੇ ਫਲੈਟ ਪੈਨਲ ਇਨਸਟਾਲੇਸ਼ਨ ਸਰਮਨੀ ਬੜੀ ਧੂਮਧਾਮ ਨਾਲ ਮਨਾਈ ਗਈ। ਇਸ ਸਮਾਗਮ ਵਿਚ ਸਿੱਖਿਆ ਅਤੇ ਸਮਾਜਿਕ ਖੇਤਰ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕਰਕੇ ਸਮਾਰੋਹ ਨੂੰ ਖ਼ਾਸ ਬਣਾਇਆ। ਇਸ ਮੌਕੇ ’ਤੇ ਡਿਸਟਰਿਕਟ ਐਜੂਕੇਸ਼ਨ ਇੰਚਾਰਜ ਤੇਜਿੰਦਰ ਸਿੰਘ ਬਰਾੜ, ਕੌਂਸਲਰ ਸਰਦਾਰ ਜਸਵਿੰਦਰ ਸਿੰਘ ਕਾਕਾ, ਐੱਸਐੱਮਸੀ ਚੇਅਰਪਰਸਨ ਸੁਖਪਾਲ ਸਿੰਘ ਸਮੇਤ ਐੱਸਐੱਮਸੀ ਕਮੇਟੀ ਦੇ ਮੈਂਬਰਾਂ ਅਤੇ ਪਿੰਡ ਲੰਢੇਕੇ ਦੇ ਪਤਵੰਤਿਆਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ। ਸਮਾਗਮ ਦੀ ਸ਼ੁਰੂਆਤ ਰੀਬਨ ਕਟਾਈ ਨਾਲ ਕੀਤੀ ਗਈ, ਜਿਸ ਨਾਲ ਸਕੂਲ ਵਿਚ ਨਵੀਂ ਤਕਨੀਕੀ ਸਹੂਲਤ ਦੀ ਸ਼ੁਰੂਆਤ ਦਾ ਐਲਾਨ ਹੋਇਆ। ਕੰਪਿਊਟਰ ਅਧਿਆਪਕਾ ਰੁਪਿੰਦਰ ਕੌਰ ਵੱਲੋਂ ਫਲੈਟ ਪੈਨਲ ਨੂੰ ਚਲਾ ਕੇ ਇਸ ਦੀ ਕਾਰਜ ਪ੍ਰਣਾਲੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਇਹ ਸਮਾਰਟ ਤਕਨੀਕ ਵਿਦਿਆਰਥੀਆਂ ਦੀ ਸਮਝ ਨੂੰ ਵਧਾਉਣ ਅਤੇ ਸਿੱਖਣ ਪ੍ਰਕਿਰਿਆ ਨੂੰ ਦਿਲਚਸਪ ਬਣਾਉਣ ਵਿਚ ਬਹੁਤ ਮਦਦਗਾਰ ਸਾਬਤ ਹੋਵੇਗੀ। ਸਕੂਲ ਇੰਚਾਰਜ ਅੰਜੂ ਰਾਣੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿਚ ਫਲੈਟ ਪੈਨਲ ਮੁਹੱਈਆ ਕਰਵਾਉਣਾ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵੱਲ ਇਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਦੱਸਿਆ ਕਿ ਸਕੂਲ ਆਫ ਐਮੀਨੈਂਸ ਲੰਢੇਕੇ ਨੂੰ ਚਾਰ ਫਲੈਟ ਪੈਨਲ ਪ੍ਰਾਪਤ ਹੋਏ ਹਨ, ਜਿਨ੍ਹਾਂ ਦੀ ਵਰਤੋਂ ਨਾਲ ਪੜ੍ਹਾਈ ਨੂੰ ਹੋਰ ਵੀ ਪ੍ਰਭਾਵਸ਼ਾਲੀ ਅਤੇ ਆਧੁਨਿਕ ਬਣਾਇਆ ਜਾ ਸਕੇਗਾ। ਇਸ ਮੌਕੇ ਡਿਸਟਰਿਕਟ ਐਜੂਕੇਸ਼ਨ ਇੰਚਾਰਜ ਤੇਜਿੰਦਰ ਸਿੰਘ ਬਰਾੜ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਇਸ ਸੁਵਿਧਾ ਦਾ ਪੂਰਾ ਲਾਭ ਉਠਾਉਣ ਅਤੇ ਮਿਹਨਤ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੌਸ਼ਨ ਕਰਨ। ਸਮਾਗਮ ਦੌਰਾਨ ਸਕੂਲ ਦੇ ਬੱਚਿਆਂ ਵੱਲੋਂ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਕੌਂਸਲਰ ਜਸਵਿੰਦਰ ਸਿੰਘ ਨੇ ਭਰੋਸਾ ਦਵਾਇਆ ਕਿ ਭਵਿੱਖ ਵਿਚ ਵੀ ਸਕੂਲ ਨੂੰ ਸਰਕਾਰੀ ਸਹੂਲਤਾਂ ਪਹਿਲ ਦੇ ਆਧਾਰ ’ਤੇ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਪਰਮਿੰਦਰਜੀਤ ਸਿੰਘ ਨੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਮਹਿਮਾਨਾਂ ਨੂੰ ਜਾੰਣੂ ਕਰਵਾਇਆ। ਅੰਤ ਵਿਚ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਨੇਹਾ ਕਾਂਸਲ ਨੇ ਨਿਭਾਈ, ਜਦਕਿ ਅੰਤ ਵਿਚ ਸੁਖਵਿੰਦਰ ਕੌਰ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੋਨੀਆ, ਅਨੁਰਾਧਾ ਮਰਵਾਹਾ, ਗੁਰਮੀਤ ਕੌਰ, ਰਸ਼ਮੀ ਰਾਣੀ, ਜਸਪਾਲ ਸਿੰਘ, ਅਮਨਦੀਪ ਕੌਰ, ਸ਼ੀਤਲ ਕੱਕੜ, ਸੁਖਵੀਰ ਕੌਰ, ਪਰਮਜੀਤ ਕੌਰ, ਮਮਤਾ ਗੋਇਲ, ਮਮਤਾ ਰਾਣੀ, ਸੁਖਵਿੰਦਰ ਸਿੰਘ, ਸੰਦੀਪ ਕੌਰ ਅਤੇ ਗਗਨਦੀਪ ਕੌਰ ਆਦਿ ਹਾਜ਼ਰ ਸਨ।