ਬੇਵਕਤੀ ਬਾਰਿਸ਼ ਕਾਰਨ ਡੇਂਗੂ, ਮਲੇਰੀਆ ਦਾ ਖਦਸ਼ਾ : ਢਿੱਲੋਂ
ਜੈ ਮਿਲਾਪ ਲੈਬੋਰਟਰੀ ਐਸੋਸੀਏਸ਼ਨ
Publish Date: Thu, 09 Apr 2026 03:31 PM (IST)
Updated Date: Fri, 10 Apr 2026 04:00 AM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਜੈ ਮਿਲਾਪ ਲੈਬੋਰਟਰੀ ਐਸੋਸੀਏਸ਼ਨ ਦੀ ਰਾਜਨੀਤਿਕ ਵਿੰਗ ਪੰਜਾਬ ਦੇ ਮੈਂਬਰ ਬਲਕਰਨ ਸਿੰਘ ਢਿੱਲੋ ਨੈਸ਼ਨਲ ਲੈਬ ਮੋਗਾ ਨੇ ਕਿਹਾ ਹੈ ਕਿ ਮੌਸਮ ਦੇ ਬਦਲਦਿਆਂ ਸਾਰ ਹੀ ਬੇਵਕਤੀ ਬਰਸਾਤ ਅਤੇ ਗੜੇ ਮਾਰੀ ਨਾਲ ਵਾਤਾਵਰਨ ਬਿਲਕੁੱਲ ਸਿੱਲ੍ਹਾ ਹੋ ਚੁੱਕਾ ਹੈ। ਇਸ ਸਿੱਲ੍ਹੇ ਮੌਸਮ ਦੌਰਾਨ ਮੱਛਰ ਦੀ ਪੈਦਾਇਸ਼ ਬਹੁਤ ਵੱਧ ਗਈ ਇਸ ਲਈ ਅਸੀਂ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਸਰਕਾਰੀ ਹਦਾਇਤਾਂ ਅਨੁਸਾਰ ਛੋਟੇ ਬੱਚਿਆਂ ਤੇ ਬਜ਼ੁਰਗਾਂ ਨੂੰ ਪੂਰੀਆਂ ਬਾਹਾਂ ਵਾਲੀ ਕਮੀਜ਼ ਅਤੇ ਫੁੱਲ ਪੈਂਟ ਜਾਂ ਪਜਾਮੇ ਪਾ ਕੇ ਰੱਖੋ ਅਤੇ ਅੱਜਕੱਲ ਜੋ ਤੁਹਾਡੀ ਜਾਂ ਬੱਚਿਆਂ ਦੀ ਚਮੜੀ ’ਤੇ ਕੋਈ ਨੁਕਸਾਨ ਨਾ ਕਰਨ ਉਸ ਤਰ੍ਹਾਂ ਦੀਆਂ (ਕਰੀਮਾਂ, ਟਿਊਬ ਦਵਾਈਆਂ) ਆਉਂਦੀਆਂ ਹਨ, ਜਿਨਾਂ ਦੀ ਮਾਲਿਸ਼ ਕਰਕੇ ਵੀ ਮੱਛਰ ਲੜਨ ਤੋਂ ਬਚਾਅ ਕੀਤਾ ਜਾ ਸਕਦਾ ਹੈ ਤਾਂ ਜੋ ਸਾਫ਼ ਪਾਣੀ ਵਿਚ ਪੈਦਾ ਹੋਣ ਵਾਲਾ ਡੇਂਗੂ, ਮਲੇਰੀਆ ਮੱਛਰ ਬਜ਼ੁਰਗਾਂ ਬੱਚਿਆਂ ’ਤੇ ਹਮਲਾ ਨਾ ਕਰ ਸਕੇ। ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਡੇਂਗੂ, ਮਲੇਰੀਆ ਬਿਮਾਰੀ ਤੋਂ ਬਚਾ ਲਈ ਸਮਾਂ ਰਹਿੰਦੇ ਹੀ ਅਲੱਗ ਅਲੱਗ ਛੱਪੜਾਂ, ਗੰਦੇ ਨਾਲਿਆਂ ਅਤੇ ਕਬਾੜ ਵਾਲੀਆਂ ਦੁਕਾਨਾਂ ਸਰਕਾਰੀ ਡੀਪੂਆਂ ਦੇ ਜੋ ਕਵਾੜ ਦੇ ਵਿਚ ਪਏ ਹੋਏ ਟਾਇਰ ਹਨ, ਉਨ੍ਹਾਂ ’ਚ ਮੱਛਰਮਾਰ ਦਵਾਈਆਂ ਦੀਆਂ ਸਪਰੇਆਂ ਕਰਵਾ ਦਿੱਤੀਆਂ ਜਾਣ ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ।