- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਰੀਡਮ ਫ਼ਾਈਟ ਰ ਫਾਰਮਰਜ਼

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਫ਼ਰੀਡਮ ਫ਼ਾਈਟਰ ਫਾਰਮਰਜ਼ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪੰਜਾਬ ਜ਼ਿਲ੍ਹਾ ਮੋਗਾ ਵੱਲੋਂ ਗੁਲਾਬ ਚੰਦ ਕਟਾਰੀਆ ਰਾਜਪਾਲ ਪੰਜਾਬ ਨੂੰ ਉਨ੍ਹਾਂ ਦੇ ਮੋਗਾ ਵਿਖੇ ਦੌਰੇ ਦੌਰਾਨ ਮੰਗ ਪੱਤਰ ਦਿੱਤਾ । ਇਸ ਮੌਕੇ ’ਤੇ ਫ਼ਰੀਡਮ ਫ਼ਾਈਟਰ ਸੰਤ ਬਾਬਾ ਕਿਰਪਾਲ ਸਿੰਘ, ਬਾਬਾ ਬਲਵੰਤ ਸਿੰਘ ਰੋਡਿਆਂ ਦੇ ਪੋਤਰੇ, ਸਟੇਟ ਐਵਾਰਡੀ, ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਜਸਵਿੰਦਰ ਸਿੰਘ ਬਰਾੜ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਮੋਗਾ ਜ਼ਿਲ੍ਹੇ ਦੇ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਵਲੋਂ ਸਾਂਝੇ ਤੌਰ ’ਤੇ ਮੰਗ ਕੀਤੀ ਗਈ ਕਿ ਭਾਰਤ ਸਰਕਾਰ ਵੱਲੋਂ ਭਾਰਤ ਮਾਲਾ ਸੜ੍ਹਕ ਪਰਿਯੋਜਨਾ ਅਧੀਨ ਹੋਰ ਕੌਮੀ ਸੜ੍ਹਕੀ ਆਵਾਜਾਈ ਦੇ ਪ੍ਰੋਜੈਕਟਾਂ ਵਾਸਤੇ ਪੰਜਾਬ ਰਾਜ ਵਿਚੋਂ ਹਜ਼ਾਰਾਂ ਏਕੜ ਖੇਤੀ ਯੋਗ ਜ਼ਮੀਨ ਐਕੁਆਇਰ ਕੀਤੀ ਗਈ ਹੈ ਪਰੰਤੂ ਪੰਜਾਬ ਦੇ ਵਸਨੀਕ ਭਾਰਤ ਦੇਸ਼ ਦੇ ਕਾਫ਼ੀ ਸਾਰੇ ਸੂਬਿਆਂ ਵਿਚ ਜ਼ਮੀਨ/ਜਾਇਦਾਦ ਦੀ ਖ਼ਰੀਦ ਨਹੀਂ ਕਰ ਸਕਦੇ ਹਨ। ਜਥੇਬੰਦੀ ਭਾਰਤ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੀ ਹੈ ਕਿ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਜਾਂ ਕਿਸੇ ਪੰਜਾਬ ਵਾਸੀਆਂ ਦੀ ਜਾਇਦਾਦ ਕੌਮੀ ਪੱਧਰ ’ਤੇ ਐਕੁਆਇਰ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਕਿਸਾਨਾਂ ਨੂੰ ਦੇਸ਼ ਦੇ ਹਰ ਸੂਬੇ ਵਿਚ ਜ਼ਮੀਨ ਖ਼ਰੀਦ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦਾ ਭਵਿੱਖ ਅਤੇ ਪਰਵਾਰਿਕ ਮੁੜ ਵਸੇਬਾ ਠੀਕ ਢੰਗ ਨਾਲ ਹੋ ਸਕੇ। ਇਸ ਤੋਂ ਇਲਾਵਾ ਕੌਮੀ ਮਾਰਗਾਂ ਦੇ ਨਾਲ ਜੋ ਪੈਟਰੋਲੀਅਮ ਪਦਾਰਥਾਂ ਦੇ ਵਿਕਰੀ ਕੇਂਦਰ ਅਤੇ ਹੋਰ ਮਾਰਕੀਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਵਿਚੋਂ ਘੱਟੋ-ਘੱਟ 50 ਫ਼ੀਸਦੀ ਦੁਕਾਨਾਂ ਇਲਾਕੇ ਦੀਆਂ ਗ੍ਰਾਮ ਪੰਚਾਇਤਾਂ ਨੂੰ ਅਲਾਟ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਉਸ ਇਲਾਕੇ ਦੀ ਆਰਥਿਕ ਸਥਿਤੀ ਵਿਚ ਸੁਧਾਰ ਕੀਤਾ ਜਾ ਸਕੇ। ਇਸ ਮੌਕੇ ’ਤੇ ਜੱਥੇਬੰਦੀ ਵੱਲੋਂ ਪੰਜਾਬ ਰਾਜ ਦੀ ਦਿਨ ਪ੍ਰਤੀਦਿਨ ਵਿਗੜ ਰਹੀ ਅਮਨਕਾਨੂੰਨ ਦੀ ਸਥਿਤੀ ਦੀ ਗੱਲ ਕਰਦਿਆਂ ਮੰਗ ਕੀਤੀ ਕਿ ਪੰਜਾਬ ਰਾਜ ਵਿਚ ਰੋਜ਼ਾਨਾ ਲੁੱਟ ਖੋਹ, ਫਿਰੌਤੀ ਦੀ ਧਮਕੀਆਂ, ਗੁੰਡਾਗਰਦੀ, ਗੋਲੀਬਾਰੀ ਅਤੇ ਕਤਲ ਆਦਿ ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਹਨ ਤੁਰੰਤ ਅਮਨਕਾਨੂੰਨ ਦੀ ਸਥਿਤੀ ਨੂੰ ਬਿਹਤਰ ਬਣਾਉਣ ਲਈ ਸਖ਼ਤ ਕਦਮ ਚੁੱਕੇ ਜਾਣ ਦੀ ਲੋੜ ਹੈ ਤਾਂ ਜੋ ਪੰਜਾਬ ਵਿਚ ਵਧ ਰਹੇ ਗੈਂਗਸਟਰਵਾਦ ਨੂੰ ਠੱਲ੍ਹ ਪਾਈ ਜਾ ਸਕੇ ।ਇਸ ਮੌਕੇ ’ਤੇ ਡਾ. ਜਸਵਿੰਦਰ ਸਿੰਘ ਬਰਾੜ, ਨਿਰਮਲ ਸਿੰਘ ਮਾਣੂੰਕੇ, ਬਲਰਾਜ ਸਿੰਘ ਧਾਲੀਵਾਲ, ਪਰਮਿੰਦਰ ਸਿੰਘ ਬਰਾੜ, ਗੁਰਨੀਲ ਸਿੰਘ ਬਰਾੜ, ਕਰਨਬੀਰ ਸਿੰਘ ਸੰਧੂ, ਗਿਆਨੀ ਬਲਵਿੰਦਰ ਸਿੰਘ ਡੇਅਰੀ ਵਾਲੇ, ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ , ਰਣਜੀਤ ਸਿੰਘ ਬਰਾੜ, ਜਸਵਿੰਦਰ ਸਿੰਘ ਘੋਲੀਆ, ਸਕੱਤਰ ਜਨਰਲ ਹਰਪ੍ਰੀਤ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਜੁਗਰਾਜ ਸਿੰਘ,ਜਸਬੀਰ ਸਿੰਘ, ਹਰਜੀਤ ਸਿੰਘ, ਰਮਨਪ੍ਰੀਤ ਸਿੰਘ, ਪ੍ਰਧਾਨ ਮੇਜਰ ਸਿੰਘ ਘੋਲੀਆ, ਬਲਾਕ ਸਕੱਤਰ ਬਿੰਦਰ ਸਿੰਘ, ਨਛੱਤਰ ਸਿੰਘ, ਨਿਰਮਲ ਸਿੰਘ, ਅਵਤਾਰ ਸਿੰਘ, ਰਘਬੀਰ ਸਿੰਘ, ਭਿੰਦਰ ਸਿੰਘ, ਅਜੈਬ ਸਿੰਘ, ਵਕੀਲ ਸਿੰਘ, ਬੁੱਧ ਸਿੰਘ, ਸਨਦੀਪ ਸਿੰਘ, ਲਖਵੀਰ ਸਿੰਘ, ਕਾਲਾ ਸਿੰਘ , ਰਣਜੀਤ ਸਿੰਘ ਅਤੇ ਚਰਨਜੀਤ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।