ਸੇਵਾਮੁਕਤੀ ’ਤੇ ਜਗਤਾਰ ਸਿੰਘ ਨੂੰ ਦਿੱਤੀ ਵਿਦਾਇਗੀ ਪਾਰਟੀ
ਡਾਕ ਵਿਭਾਗ ਵਿਚ ਕੰਮ ਕਰਦੇ
Publish Date: Thu, 12 Mar 2026 05:41 PM (IST)
Updated Date: Fri, 13 Mar 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਾਘਾਪੁਰਾਣਾ : ਡਾਕ ਵਿਭਾਗ ਵਿਚ ਕੰਮ ਕਰਦੇ ਜਗਤਾਰ ਸਿੰਘ ਨੂੰ ਉਨ੍ਹਾਂ ਦੀ 41 ਸਾਲ ਦੀ ਬੇਦਾਗ਼ ਸੇਵਾ ਨਿਭਾਉਣ ’ਤੇ ਉਨ੍ਹਾਂ ਨੂੰ ਬਾਘਾਪੁਰਾਣਾ ਦੇ ਮੁੱਖ ਡਾਕ ਘਰ ਵਿਖੇ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਸਮੇਂ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਵਿਚ ਮੁੱਖ ਤੌਰ ’ਤੇ ਸਹਾਇਕ ਸੁਪਰਡੈਂਟ ਲਖਵਿੰਦਰ ਸਿੰਘ ਸਦਿਓੜਾ, ਪੋਸਟਮਾਸਟਰ ਮੈਡਮ ਪੰਕਜ, ਰਾਜਪਾਲ ਕੌਰ ਕੋਟਲਾ, ਮੈਡਮ ਅਣੂ, ਮੇਲ ਓਵਰਸੀਅਰ ਸੁਭਾਸ ਕੁਮਾਰ, ਮੇਲ ਓਵਰਸੀਅਰ ਰਮਿੰਦਰਪਾਲ, ਕੁਲਵਿੰਦਰ ਲੋਪੋਂ, ਨਗਿੰਦਰ ਢਿੱਲੋਂ, ਧਰੀਸ਼ ਕੁਮਾਰ, ਦੀਪਕ, ਸੁਖਵਿੰਦਰ ਸਿੰਘ, ਬਲਵੀਰ ਸਿੰਘ, ਦਿਲਬਾਗ ਸਿੰਘ, ਅਜੈਬ ਸਿੰਘ ਹਰਭਗਵਾਨ ਸਰਮਾ, ਅੰਕਿਤ, ਮਨਜੀਤ ਸਿੰਘ, ਕੰਵਲਜੀਤ ਭੋਲਾ ਲੰਡੇ, ਕੇਵਲ ਕ੍ਰਿਸ਼ਨ, ਜਸਵੀਰ ਸਿੰਘ ਨੇ ਜਗਤਾਰ ਸਿੰਘ ਵੱਲੋਂ ਡਾਕ ਵਿਭਾਗ ਵਿਚ ਨਿਭਾਈਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਸਮੇਂ ਸਮੂਹ ਡਾਕ ਵਿਭਾਗ ਦੇ ਕਰਮਚਾਰੀਆਂ ਵੱਲੋਂ ਜਗਤਾਰ ਸਿੰਘ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਅਤੇ ਗਿਫ਼ਟ ਭੇਂਟ ਕੀਤੇ ਗਏ। ਸਟੇਜ ਸੰਚਾਲਨ ਦੀ ਭੂਮਿਕਾ ਕੰਵਲਜੀਤ ਸਿੰਘ ਵੱਲੋਂ ਨਿਭਾਈ ਗਈ।