ਆਈਐੱਸਐੱਫ ਕਾਲਜ ’ਚ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਵਾਊਚਰ ਜਾਰੀ
ਆਈਐੱਸਐੱਫ ਕਾਲਜ ਆਫ਼ ਫਾਰਮੇਸੀ
Publish Date: Fri, 02 Jan 2026 03:41 PM (IST)
Updated Date: Sat, 03 Jan 2026 04:02 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਵਿਖੇ ਇੰਟਰਨਲ ਕੁਆਲਿਟੀ ਇੰਸ਼ੋਰੈਂਸ ਸੈੱਲ ਨੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਵਾਊਚਰ ਜਾਰੀ ਕੀਤਾ, ਜੋ 3 ਜਨਵਰੀ ਤੋਂ ਆਯੋਜਿਤ ਕੀਤਾ ਜਾਵੇਗਾ। ਇੰਟਰਨਲ ਕੁਆਲਿਟੀ ਇੰਸ਼ੋਰੈਂਸ ਸੈੱਲ ਕੋਆਰਡੀਨੇਟਰ ਡਾ. ਸਿਧਾਰਥ ਮੇਹਨ ਨੇ ਦੱਸਿਆ ਕਿ ਇੰਟਰਨਲ ਕੁਆਲਿਟੀ ਇੰਸ਼ੋਰੈਂਸ ਸੈੱਲ ਗੁਣਵੱਤਾ ਸਿੱਖਿਆ ਅਤੇ ਖੋਜ ਨੂੰ ਉਤਸ਼ਾਹਿਤ ਕਰਨ ਲਈ ਸਾਲ ਵਿਚ ਦੋ ਵਾਰ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਹੈ, ਅਧਿਆਪਕਾਂ ਨੂੰ ਉਨ੍ਹਾਂ ਦੇ ਮਾਨਸਿਕ, ਬੌਧਿਕ, ਤਕਨੀਕੀ ਅਤੇ ਵਿਦਿਆਰਥੀ ਹੁਨਰਾਂ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦਾ ਹੈ, ਜਦੋਂ ਕਿ ਅਕਾਦਮਿਕ ਅਤੇ ਖੋਜ ਨੂੰ ਵਧਾਉਣ ਲਈ ਤਕਨਾਲੋਜੀ ਦੀ ਵਰਤੋਂ ਕਰਦਾ ਹੈ। ਇਹ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਤਿੰਨ ਪੜਾਵਾਂ ਵਿਚ ਕਰਵਾਇਆ ਜਾਵੇਗਾ। ਪਹਿਲੇ ਪੜਾਅ ਵਿਚ ਸੰਸਥਾ ਦੇ ਡਾਇਰੈਕਟਰ, ਡਾ. ਜੀਡੀ ਗੁਪਤਾ, ਸਮੈਸਟਰ ਦੌਰਾਨ ਦਸਤਾਵੇਜ਼ੀਕਰਨ ਤੋਂ ਲੈ ਕੇ ਅਧਿਆਪਨ ਤੱਕ, ਗੁਣਵੱਤਾ ਸਿੱਖਿਆ ਤੇ ਕੰਮ ਕਰਨਗੇ। ਦੂਜੇ ਪੜਾਅ ਵਿਚ ਸੀਨੀਅਰ ਫੈਕਲਟੀ ਔਨਲਾਈਨ ਅਤੇ ਔਫਲਾਈਨ ਵਿਸ਼ਿਆਂ ਨੂੰ ਬਿਹਤਰ ਬਣਾਉਣ ਤੇ ਕੰਮ ਕਰਨਗੇ। ਤੀਜੇ ਪੜਾਅ ਵਿਚ ਜੂਨੀਅਰ ਫੈਕਲਟੀ 15-ਮਿੰਟ ਦੇ ਲੈਕਚਰ ਸਵੈ-ਅੱਪਲੋਡ ਕਰਨਗੇ, ਜਿਸਦਾ ਨਿਰੀਖਣ ਖੁਦ ਅਤੇ ਮਾਹਰ ਟੀਮ ਦੁਆਰਾ ਕੀਤਾ ਜਾਵੇਗਾ ਅਤੇ ਅਧਿਆਪਕਾਂ ਨੂੰ ਤਕਨੀਕੀ ਅਤੇ ਗੁਣਵੱਤਾ ਵਾਲੀ ਸਿੱਖਿਆ ਤੇ ਸਕਾਰਾਤਮਕ ਫੀਡਬੈਕ ਦਿੱਤਾ ਜਾਵੇਗਾ, ਤਾਂ ਜੋ ਉਹ ਜ਼ਿੰਦਗੀ ਵਿਚ ਤਰੱਕੀ ਕਰ ਸਕਣ। ਇਹ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਪਹਿਲੀ ਵਾਰ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਆਯੋਜਿਤ ਕੀਤਾ ਜਾ ਰਿਹਾ ਹੈ। ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਵਾਊਚਰ ਤੇ ਸੰਸਥਾ ਦੇ ਡਾਇਰੈਕਟਰ ਡਾ. ਜੀਡੀ ਗੁਪਤਾ, ਸਾਰੇ ਵਿਭਾਗ ਮੁਖੀ ਡਾ. ਸ਼ਮਸ਼ੇਰ ਸਿੰਘ, ਡਾ. ਮਨੀਸ਼ ਕੁਮਾਰ, ਡਾ. ਬਾਲਕ ਦਾਸ, ਡਾ. ਸੌਰਭ ਕੋਸੇ, ਡਾ. ਸੰਤ ਕੁਮਾਰ ਵਰਮਾ, ਡਾ. ਵੇਦਪਾਲ, ਡਾ. ਸ਼ੰਮੀ ਜਿੰਦਲ, ਕਰਿਸ਼ਮਾ ਅਗਰਵਾਲ, ਡਾ. ਸਿਧਾਰਥ ਮੇਹਨ ਆਈਕਿਊਏਸੀ ਕੋਆਰਡੀਨੇਟਰ, ਡਾ. ਅਮਨਦੀਪ ਸਿੰਘ ਪਲੇਸਮੈਂਟ ਅਫਸਰ, ਡਾ. ਜੀਐੱਸ ਸ਼ਰਮਾ ਡੀਨ ਸਟੂਡੈਂਟ ਵੈੱਲਫੇਅਰ, ਇੰਜੀਨੀਅਰ ਜਸਪ੍ਰੀਤ ਇੰਦਰ ਸਿੰਘ, ਡੀਨ ਪ੍ਰੀਖਿਆ, ਡਾ. ਕਾਲੀਚਰਨ ਸ਼ਰਮਾ, ਡਾ. ਸ਼ੁਭਮ, ਡਾ. ਰਵੀਰਾਜ ਪਾਲ, ਡਾ. ਵਿਵੇਕ ਅਤੇ ਹੋਰ ਅਧਿਆਪਕਾਂ ਨੇ ਸਾਂਝੇ ਤੌਰ ਤੇ ਦਸਤਖਤ ਕੀਤੇ। ਡਾਇਰੈਕਟਰ ਡਾ. ਜੀਡੀ ਗੁਪਤਾ ਨੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਾਰੀਆਂ ਸਹੂਲਤਾਂ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ। ਇਹ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਆਈਕਿਊਏਸੀ ਕੋਆਰਡੀਨੇਟਰ ਡਾ. ਸਿਧਾਰਥ ਮੇਹਨ ਦੁਆਰਾ ਆਯੋਜਿਤ ਕੀਤਾ ਜਾਵੇਗਾ।