- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਧੱਲੇਕੇ ਵਿਖੇ ਸੰਤ ਬਾਬਾ ਨਰੈਣ ਦਾਸ,

ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕੀਤਾ ਕੈਂਪ ਦਾ ਉਦਘਾਟਨ
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਪਿੰਡ ਧੱਲੇਕੇ ਵਿਖੇ ਸੰਤ ਬਾਬਾ ਨਰੈਣ ਦਾਸ, ਬਾਬਾ ਪੰਜ ਪੀਰਾਂ ਦੀ ਸਮਾਧ ਅਤੇ ਸੰਤ ਬਾਬਾ ਭਜਨ ਦਾਸ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਲਾਨਾ ਤਿੰਨ ਰੋਜ਼ਾ ਸਭਿਆਚਾਰਕ ਮੇਲਾ ਯੁਵਕ ਸੇਵਾਵਾਂ ਯੂਥ ਕਲੱਬ ਐੱਨਆਰਆਈ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੱਜ ਅਰੰਭ ਹੋਇਆ। ਜਿਸ ਦੇ ਪਹਿਲੇ ਦਿਨ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ ਜਲਾਲਦੀਵਾਲ ਚੈਰੀਟੇਬਲ ਹਸਪਤਾਲ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਉੱਥੇ ਹੀ ਇਲੈਕਟਰੋਹੋਮਿਓਪੈਥਿਕ ਡਾ. ਅਵਤਾਰ ਸਿੰਘ ਦੇਵਗਨ ਵੱਲੋਂ ਮਰੀਜ਼ਾਂ ਦੀ ਜਾਂਚ ਕਰਕੇ ਦਵਾਈਆਂ ਤਕਸੀਮ ਕੀਤੀਆਂ ਗਈਆਂ। ਇਸ ਕੈਂਪ ਦੌਰਾਨ ਮਰੀਜ਼ਾਂ ਦੇ ਖੂਨ ਦੀ ਜਾਂਚ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਜਾਂਚ ਅਤੇ ਨੌਜਵਾਨਾਂ ਵੱਲੋਂ ਖੂਨਦਾਨ ਵੀ ਕੀਤਾ ਗਿਆ। ਕੈਂਪ ਦਾ ਉਦਘਾਟਨ ਮੋਗਾ ਦੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਅਤੇ ਸਾਬਕਾ ਸਰਪੰਚ ਹਰਬੰਸ ਸਿੰਘ ਜੌਹਲ, ਮੈਂਬਰ ਪੰਚਾਇਤ ਗੁਰਪ੍ਰੀਤ ਸਿੰਘ ਧੱਲੇਕੇ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ । ਇਸ ਮੌਕੇ ਜਿੱਥੇ ਵਿਧਾਇਕਾਂ ਵੱਲੋਂ ਆਏ ਹੋਏ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਗਿਆ, ਉੱਥੇ ਹੀ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਪ੍ਰਮਾਣ ਪੱਤਰ ਵੀ ਤਕਸੀਮ ਕੀਤੇ। ਆਪਣੇ ਸੰਬੋਧਨ ਦੌਰਾਨ ਵਿਧਾਇਕਾ ਡਾਕਟਰ ਅਰੋੜਾ ਨੇ ਕਿਹਾ ਕਿ ਯੁਵਕ ਸੇਵਾਵਾਂ ਯੂਥ ਕਲੱਬ ਐੱਨਆਰਆਈ ਵੀਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਜੋ ਆਪਣੀ ਕਿਰਤ ਕਮਾਈ ਨੂੰ ਸਫਲਾ ਕਰਦਿਆਂ ਅਜਿਹੇ ਕੈਂਪ ਲੋੜਵੰਦ ਲੋਕਾਂ ਲਈ ਲਗਾਏ ਜਾਂਦੇ ਹਨ, ਉਹ ਉਨ੍ਹਾਂ ਲਈ ਮਸੀਹਾ ਸਾਬਤ ਹੁੰਦੇ ਹਨ। ਜਾਣਕਾਰੀ ਦਿੰਦਿਆਂ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਅਤੇ ਸਾਬਕਾ ਸਰਪੰਚ ਹਰਬੰਸ ਸਿੰਘ ਜੌਹਲ ਨੇ ਦੱਸਿਆ ਕਿ ਅੱਜ ਦੇ ਇਸ ਜਾਂਚ ਕੈਂਪ ਦੌਰਾਨ ਮਾਹਿਰ ਡਾਕਟਰਾਂ ਵਲੋਂ 300 ਦੇ ਕਰੀਬ ਮਰੀਜ਼ਾਂ ਦੀਆਂ ਅੱਖ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 41 ਲੋੜਵੰਦ ਲੋਕਾਂ ਦੇ ਲੈਨਜ਼ ਪਾਏ ਜਾਣਗੇ ਜਿਨ੍ਹਾਂ ਦਾ ਆਪ੍ਰੇਸ਼ਨ ਬਾਠ ਚੈਰੀਟੇਬਲ ਹਸਪਤਾਲ ਜਲਾਲਦੀਵਾਲ ਵਿਖੇ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗਰਗ ਹਸਪਤਾਲ ਵਲੋਂ ਖੂਨ ਦਾਨ ਕੈਂਪ ਅਤੇ ਸ਼ੂਗਰ ਟੈੱਸਟ, ਹੱਡੀਆਂ ਦੇ ਮਾਹਿਰ ਡਾਕਟਰਾਂ ਵਲੋਂ ਜਾਂਚ ਕੀਤਾ ਜਾਵੇਗਾ ਅਤੇ ਲਾਈਫ਼ ਕੇਅਰ ਫਾਊਂਡੇਸ਼ਨ ਵਲੋਂ ਕਿਡਨੀ ਟੈੱਸਟ ਕੀਤੇ ਗਏ। ਹਰਬੰਸ ਸਿੰਘ ਜੌਹਲ ਨੇ ਦੱਸਿਆ ਕਿ 19 ਮਾਰਚ ਵੀਰਵਾਰ ਨੂੰ ਬਾਬਾ ਪੰਜਾਂ ਪੀਰਾਂ ਦੀ ਜਗਾ ਤੇ ਸਭਿਆਚਾਰਕ ਮੇਲਾ ਕਰਵਾਇਆ ਜਾਵੇਗਾ ਜਿਸ ਵਿਚ ਪੰਜਾਬ ਦੀ ਪ੍ਰਸਿੱਧ ਦੁਗਾਣਾ ਸੁੱਖਾ ਦਰਦੀ ਤੇ ਕੋਮਲ ਗਗੜਾ, ਭੁਪਿੰਦਰ ਗਿੱਲ ਤੇ ਜਸਵਿੰਦਰ ਜੀਤੂ, ਪ੍ਰਵੀਨ ਦਰਦੀ ਤੇ ਹਰਜੀਤ ਸਿੱਧੂ, ਬਲਵੀਰ ਗਿੱਲ ਦੀਆਂ ਜੋੜੀਆ ਆਪਣੇ ਮਕਬੂਲ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕਰਨਗੀਆਂ। ਇਸ ਮੌਕੇ ਬਲਵੰਤ ਸਿੰਘ ਜੌਹਲ, ਮਨਜੀਤ ਸਿੰਘ ਮਨੀ, ਗੁਰਚਰਨ ਸਿੰਘ, ਮੰਦਰ ਸਿੰਘ, ਜਗਤਾਰ ਸਿੰਘ ਜੱਗਾ, ਤਰਸੇਮ ਸਿੰਘ ਐੱਨਆਰਆਈ., ਬਲਵਿੰਦਰ ਸਿੰਘ ਮੈਂਬਰ, ਅਮਰੀਕ ਸਿੰਘ ਮੈਂਬਰ, ਜਗਰੂਪ ਸਿੰਘ ਮੈਂਬਰ, ਮੇਜਰ ਸਿੰਘ ਮੈਂਬਰ, ਅੰਗਰੇਜ਼ ਸਿੰਘ, ਸਰਵਨ ਸਿੰਘ, ਜੋਗਿੰਦਰ ਸਿੰਘ, ਜੰਗ ਸਿੰਘ ਨੈਸਲੇ, ਸੁਖਦੇਵ ਦੋਧਰੀਆ, ਹਰਪ੍ਰੀਤ ਸਿੰਘ ਹੈਪੀ, ਸੁਰਜੀਤ ਸਿੰਘ, ਡਾ. ਜਗਦੇਵ ਜੱਗੀ ਜਸਵੀਰ ਸਿੰਘ, ਸੁਖਦੇਵ ਸਿੰਘ ਸੁੱਖਾ, ਜੰਗ ਸਿੰਘ ਜੌਹਲ, ਗੋਪੀ ਬਾਬਾ ਮੈਂਬਰ, ਬਲਦੇਵ ਸਿੰਘ ਨੈਸਲੇ, ਹਰਜੀ ਵਾਲੀਆ, ਜੁਗਰਾਜ ਸਿੰਘ ਰਾਜਾ, ਗੁਰਜੀਤ ਸਿੰਘ ਜੌਹਲ, ਮਨਜਿੰਦਰ ਸਿੰਘ ਮੰਡ, ਗੁਰਜੀਤ ਸਿੰਘ ਬੱਬੂ ਹਾਕਮ ਸਿੰਘ ਸਾਬਕਾ ਮੈਂਬਰ ਆਦਿ ਮੌਜੂਦ ਸਨ।