ਭਾਰਤ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਆ
ਬੀਤੇ ਦ ਿਨ ਅਮਿਤ
Publish Date: Mon, 19 Jan 2026 04:28 PM (IST)
Updated Date: Tue, 20 Jan 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਧਰਮਕੋਟ : ਬੀਤੇ ਦਿਨ ਅਮਿਤ ਸ਼ਾਹ ਦੀ ਸਹਿਕਾਰਤਾ ਮੰਤਰੀ ਭਾਰਤ ਸਰਕਾਰ ਦੀ ਸਕੀਮ ਨੂੰ ਜਨਤਾ ਤੱਕ ਰੂਬਰੂ ਕਰਨ ਲਈ ਸ਼ਮਸ਼ੇਰ ਸਿੰਘ ਕੈਲਾ ਦੇ ਗ੍ਰਹਿ ਵਿਖੇ ਇਲਾਕੇ ਦੇ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਸਹਿਕਾਰ ਭਾਰਤੀ ਦੇ ਜ਼ਿਲ੍ਹਾ ਪ੍ਰਧਾਨ ਕੇਵਲ ਕੁਮਾਰ ਸ਼ਰਮਾ ਅਤੇ ਪ੍ਰਮੁੱਖ ਵਕਤਾ ਪਰਮਿੰਦਰ ਕੁਮਾਰ ਪਿੰਕੋ ਫੈਡ ਨੇ ਸੰਬੋਧਨ ਕਰਦਿਆਂ ਕਿਸਾਨਾਂ, ਮਜ਼ਦੂਰਾਂ ਅਤੇ ਆਮ ਜਨਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਜਨਤਾ ਨੂੰ ਬੇਨਤੀ ਕੀਤੀ ਕਿ ਉਹ ਇਸ ਸਕੀਮ ਨੂੰ ਅਪਣਾ ਕੇ ਸੁਸਾਇਟੀਆਂ ਰਜਿਸਟਰੇਸ਼ਨ ਕਰਵਾਉਣ ਅਤੇ ਘਰਘਰ ਉਤਪਾਦ ਕਰਕੇ ਜਿਵੇਂ ਡੇਅਰੀ ਫਾਰਮਿੰਗ, ਮੁਰਗੀ ਪਾਲਨ, ਬੱਕਰੀ ਪਾਲਣ, ਸੂਰ ਪਾਲਣ,ਫਲੋਰ ਮਿਲ, ਪੈਟ੍ਰੋਲ ਪੰਪ, ਗੈਸ ਏਜੰਸੀ, ਦਾਲ ਅਤੇ ਤੇਲ ਦੀ ਪ੍ਰੋਸੈਸਿੰਗ ਕਰਨ ਦੇ ਤਰੀਕੇ ਨੂੰ ਅਪਣਾ ਕੇ ਵੱਧ ਤੋਂ ਵੱਧ ਫਾਇਦਾ ਲੈਣ ਲਈ ਇਸ ਸਕੀਮ ਨਾਲ ਜੁੜਨ। ਇਸ ਮੌਕੇ ਸ਼ਮਸ਼ੇਰ ਸਿੰਘ ਹਲਕਾ ਇੰਚਾਰਜ ਭਾਜਪਾ ਨੇ ਬੋਲਦਿਆਂ ਕਿਹਾ ਕਿ ਸੈਂਟਰ ਸਰਕਾਰ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਜੋ ਸੁਵਿਧਾਵਾਂ ਜਨਤਾ ਨੂੰ ਦੇਣਾ ਚਾਹੁੰਦੀ ਸੀ, ਉਸ ਉੱਤੇ ਰਾਜ ਸਰਕਾਰ ਦਾ ਏਕਾ ਅਧਿਕਾਰ ਹੋਣ ਕਰਕੇ ਕੇਂਦਰ ਦੀਆਂ ਨੀਤੀਆਂ ਲਾਗੂ ਨਹੀਂ ਹੋ ਰਹੀਆਂ। ਜਿਸ ਨਾਲ ਜਨਤਾ ਲਾਭ ਤੋਂ ਵਾਂਝਿਆਂ ਰਹਿ ਗਈ ਹੈ। ਹੁਣ ਸੁਸਾਇਟੀਆਂ ਨੂੰ ਨਿੱਜ਼ੀ ਰਜਿਸਟਰੇਸ਼ਨ ਰਾਹੀਂ ਰਜਿਸਟਰੇਸ਼ਨ ਕਰਵਾ ਕੇ ਕੋ-ਆਪਰੇਟਿਵ ਸੁਸਾਇਟੀ ਦੇ ਬਰਾਬਰ ਤੋਂ ਵੀ ਵੱਡਾ ਕਾਰੋਬਾਰ ਸ਼ੁਰੂ ਕੀਤਾ ਜਾ ਸਕੇਗਾ। ਇਨ੍ਹਾਂ ਸੁਸਾਇਟੀਆਂ ਦੇ ਤਹਿਤ ਡਾਇਰੈਕਟਰ ਮੈਂਬਰਾਂ ਨੂੰ ਹਰ ਕਾਰੋਬਾਰ ਕਰਨ ਦੀ ਸੁਤੰਤਰਤਾ ਹੋਵੇਗੀ ਅਤੇ ਕਰਜ਼ੇ ਤੋਂ ਲੈ ਕੇ ਸਬਸਿਡੀਆਂ ਤੱਕ ਦੀਆਂ ਸਹੂਲਤਾਂ ਪ੍ਰਦਾਨ ਹੋਣਗੀਆਂ ਅਤੇ ਪੰਜਾਬ ਦੇ ਲੋਕਾਂ ਨੂੰ ਲਾਭ ਹੋਵੇਗਾ। ਅੱਜ ਦੀ ਮੀਟਿੰਗ ਵਿਚ ਇਲਾਕੇ ਦੇ ਅਗਾਂਹਵਧੂ ਕਿਸਾਨਾਂ ਨੇ ਹਿੱਸਾ ਲਿਆ।