ਡਾ. ਮਣਿਕ ਮੈਮੋਰੀਅਲ ਕਾਲਜ ’ਚ ਮਨਾਈ ਲੋਹੜੀ
ਡਾ. ਮਣਿਕ ਮੈਮੋਰੀਅਲ
Publish Date: Tue, 13 Jan 2026 05:17 PM (IST)
Updated Date: Wed, 14 Jan 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,ਮੋਗਾ : ਡਾ. ਮਣਿਕ ਮੈਮੋਰੀਅਲ ਕਾਲਜ ਧਰਮਕੋਟ ਵਿਚ ਲੋਹੜੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਪਰੰਪਰਾਗਤ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਕੈਂਪਸ ਵਿਚ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਦੀ ਸਰਗਰਮ ਭਾਗੀਦਾਰੀ ਨਾਲ ਖੁਸ਼ਗਵਾਰ ਮਾਹੌਲ ਬਣਿਆ। ਸਮਾਰੋਹ ਦੀ ਸ਼ੁਰੂਆਤ ਲੋਹੜੀ ਦੀ ਪਵਿੱਤਰ ਅੱਗ ਜਗ੍ਹਾ ਕੇ ਕੀਤੀ ਗਈ ਜੋ ਖੁਸ਼ਹਾਲੀ, ਏਕਤਾ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਇਸ ਦੌਰਾਨ ਰੇਵੜੀ, ਮੂੰਗਫਲੀ, ਪੌਪਕੌਰਨ ਅਤੇ ਮਿਠਾਈਆਂ ਦੀ ਵੰਡ ਵੀ ਕੀਤੀ ਗਈ। ਇਸ ਮੌਕੇ ਕਾਲਜ ਦੇ ਡਾਇਰੈਕਟਰ ਇਰ. ਲਵ ਗੋਇਲ ਦੇ ਨਾਲ ਖ਼ਾਸ ਤੌਰ ’ਤੇ ਸੁਰੇਸ਼ ਬਾਂਸਲ ਅਤੇ ਡਾ. ਮਾਨਵੀ ਅੱਗਰਵਾਲ ਵੀ ਮੌਜੂਦ ਰਹੇ। ਉਨ੍ਹਾਂ ਸਭ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਅਜਿਹੇ ਸਭਿਆਚਾਰਕ ਤਿਉਹਾਰ ਵਿਦਿਆਰਥੀਆਂ ਵਿਚ ਆਪਸੀ ਸਹਿਯੋਗ, ਅਨੁਸਾਸ਼ਨ ਅਤੇ ਸਕਾਰਾਤਮਕ ਸੋਚ ਨੂੰ ਮਜ਼ਬੂਤ ਕਰਦੇ ਹਨ। ਸਮਾਰੋਹ ਦਾ ਸਮਾਪਨ ਸਭ ਦੀ ਖੁਸ਼ਹਾਲੀ, ਤਰੱਕੀ ਅਤੇ ਚਮਕਦੇ ਭਵਿੱਖ ਦੀ ਕਾਮਨਾ ਨਾਲ ਕੀਤਾ ਗਿਆ।