ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਵਜੀਫੇ ਦਾ ਐਲਾਨ
ਚੰਡੀਗੜ੍ਹ ਯੂਨੀਵਰਸਿਟੀਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਵਜੀਫੇ ਦਾ ਐਲਾਨ
Publish Date: Fri, 06 Feb 2026 05:27 PM (IST)
Updated Date: Sat, 07 Feb 2026 04:05 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਚੰਡੀਗੜ੍ਹ ਯੂਨੀਵਰਸਿਟੀ ਲਗਾਤਾਰ ਤੀਜੇ ਸਾਲ ਦੇਸ਼ ਦੀ ਨੰਬਰ ਇਕ ਪ੍ਰਾਈਵੇਟ ਯੂਨੀਵਰਸਿਟੀ ਬਣ ਗਈ ਹੈ। ਯੂਨੀਵਰਸਿਟੀ ਨੇ 250 ਕਰੋੜ ਦੇ ਵਜ਼ੀਫ਼ੇ ਦਾ ਵੀ ਐਲਾਨ ਕੀਤਾ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਇਸ ਸਕੀਮ ਰਾਹੀਂ ਗ਼ਰੀਬ ਵਿਦਿਆਰਥੀ ਆਪਣਾ ਪੂਰਾ ਕੋਰਸ ਮੁਫ਼ਤ ਪੂਰਾ ਕਰ ਸਕਦੇ ਹਨ। ਤਿੰਨ ਅਜਿਹੇ ਵਿਦਿਆਰਥੀਆਂ ਨੇ ਮੋਗਾ ਵਿਚ ਪੱਤਰਕਾਰਾਂ ਨਾਲ ਆਪਣੇ ਅਨੁਭਵ ਸਾਂਝੇ ਕੀਤੇ ਇਨ੍ਹਾਂ ’ਚੋਂ ਇਕ ਵਿਦਿਆਰਥੀ ਨੇ ਬਾਇਓਟੈੱਕ ਵਿਚ, ਦੂਜੇ ਨੇ ਹੋਟਲ ਮੈਨੇਜਮੈਂਟ ਵਿਚ ਅਤੇ ਇਕ ਨੇ ਐਨੀਮੇਸ਼ਨ ਵਿਚ ਡਿਗਰੀ ਪ੍ਰਾਪਤ ਕੀਤੀ ਹੈ। ਇਸ ਮੌਕੇ ਸਕਾਲਰਸ਼ਿੱਪ ਸਕੀਮਾਂ ਵੀ ਲਾਂਚ ਕੀਤੀਆਂ ਗਈਆਂ। ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋਫੈਸਰ ਡਾ. ਆਰ.ਐੱਸ. ਬਾਵਾ ਨੇ ਮੋਗਾ ਵਿਖੇ ਇਕ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਕਿਊਐੱਸ ਵਰਲਡ ਯੂਨੀਵਰਸਿਟੀ ਰੈਂਕਿੰਗ 2026 ਵਿਚ ਚੰਡੀਗੜ੍ਹ ਯੂਨੀਵਰਸਿਟੀ ਹਾਰਵਰਡ ਯੂਨੀਵਰਸਿਟੀ, ਆਕਸਫੋਰਡ ਯੂਨੀਵਰਸਿਟੀ, ਸਟੈਨਫੋਰਡ ਯੂਨੀਵਰਸਿਟੀ, ਕੈਂਬਰਿਜ ਯੂਨੀਵਰਸਿਟੀ ਅਤੇ ਇੰਪੀਰੀਅਲ ਕਾਲਜ ਆਫ਼ ਲੰਡਨ ਵਰਗੇ 1500 ਗਲੋਬਲ ਸੰਸਥਾਨਾਂ ਵਿਚ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਦਾਖਲਾ ਕਮ ਸਕਾਲਰਸ਼ਿੱਪ ਪ੍ਰੋਗਰਾਮ ਚੰਡੀਗੜ੍ਹ ਯੂਨੀਵਰਸਿਟੀ ਕਾਮਨ ਐਂਟਰੈਂਸ ਟੈੱਸਟ ਰਾਹੀਂ ਚੰਡੀਗੜ੍ਹ ਯੂਨੀਵਰਸਿਟੀ ਹਰ ਸਾਲ 250 ਕਰੋੜ ਰੁਪਏ ਦੇ 100 ਫ਼ੀਸਦੀ ਤੱਕ ਦੇ ਵਜ਼ੀਫੇ ਪ੍ਰਦਾਨ ਕਰਕੇ ਹਜ਼ਾਰਾਂ ਆਰਥਿਕ ਤੌਰ ਤੇ ਪਛੜੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਯੋਗ ਬਣਾ ਰਹੀ ਹੈ, ਜਿਸ ਵਿੱਚੋਂ 200 ਕਰੋੜ ਰੁਪਏ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਲਈ ਅਤੇ 50 ਕਰੋੜ ਰੁਪਏ ਚੰਡੀਗੜ੍ਹ ਯੂਨੀਵਰਸਿਟੀ ਲਖਨਊ ਕੈਂਪਸ ਲਈ ਰੱਖੇ ਗਏ ਹਨ। ਰੱਖਿਆ ਸਕਾਲਰਸ਼ਿੱਪ ਬਾਰੇ ਬੋਲਦਿਆਂ ਡਾ. ਬਾਵਾ ਨੇ ਕਿਹਾ ਪਿਛਲੇ 13 ਸਾਲਾਂ ਵਿਚ ਚੰਡੀਗੜ੍ਹ ਯੂਨੀਵਰਸਿਟੀ ਨੇ 5,723 ਵਿਦਿਆਰਥੀਆਂ ਨੂੰ 6 ਕਰੋੜ ਰੁਪਏ ਤੋਂ ਵੱਧ ਦੇ ਰੱਖਿਆ ਸਕਾਲਰਸ਼ਿੱਪ ਪ੍ਰਦਾਨ ਕੀਤੇ ਹਨ ਜਿਨ੍ਹਾਂ ਵਿਚ ਪੰਜਾਬ ਦੇ 66 ਮੌਜੂਦਾ ਵਿਦਿਆਰਥੀ ਵੀ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 2024 ਵਿਚ ਸਭ ਤੋਂ ਵੱਧ 71 ਤਗਮੇ ਜਿੱਤ ਕੇ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ ਜਿੱਤਣ ਵਾਲੀ ਦੇਸ਼ ਦੀ ਪਹਿਲੀ ਨਿੱਜੀ ਯੂਨੀਵਰਸਿਟੀ ਬਣ ਗਈ। ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 2025 ਵਿਚ, ਸੀਯੂ ਨੇ ਕੁੱਲ 67 ਤਗਮੇ ਵੀ ਜਿੱਤੇ ਅਤੇ ਲਗਾਤਾਰ ਦੂਜੀ ਵਾਰ ਚੈਂਪੀਅਨ ਬਣਿਆ। ਇਸ ਤੋਂ ਇਲਾਵਾ ਆਲ ਇੰਡੀਆ ਇੰਟਰ ਯੂਨੀਵਰਸਿਟੀ ਕੁਸ਼ਤੀ ਚੈਂਪੀਅਨਸ਼ਿੱਪ 2025-26 ਵਿਚ ਯੂਨੀਵਰਸਿਟੀ ਨੇ 16 ਤਗਮੇ ਜਿੱਤੇ ਜਿਸ ਨਾਲ ਕੁੱਲ ਖ਼ਿਤਾਬ ਸੁਰੱਖਿਅਤ ਰਿਹਾ। ਯੂਨੀਵਰਸਿਟੀ ਦੇ ਐਥਲੀਟਾਂ ਨੇ ਕੁੱਲ 610 ਤਗਮੇ ਜਿੱਤੇ ਹਨ, ਜਿਨ੍ਹਾਂ ਵਿਚ 138 ਰਾਸ਼ਟਰੀ ਅਤੇ 87 ਅੰਤਰਰਾਸ਼ਟਰੀ ਤਗਮੇ ਸ਼ਾਮਿਲ ਹਨ। ਐਥਲੀਟਾਂ ਨੂੰ 6.5 ਕਰੋੜ ਦੇ ਸਾਲਾਨਾ ਖੇਡ ਬਜਟ ਨਾਲ ਅਤਿ-ਆਧੁਨਿਕ ਅਤੇ ਮੁਫ਼ਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜਦੋਂ ਕਿ 1183 ਐਥਲੀਟਾਂ ਜਿਨ੍ਹਾਂ ਵਿਚ 562 ਵਿਦਿਆਰਥਣਾਂ ਸ਼ਾਮਿਲ ਹਨ, ਨੂੰ ਖੇਡ ਸਕਾਲਰਸ਼ਿੱਪ ਮਿਲ ਰਹੀ ਹੈ। ਪੰਜਾਬ ਦੇ 79 ਐਥਲੀਟਾਂ ਨੂੰ ਖੇਡ ਸਕਾਲਰਸ਼ਿੱਪ ਮਿਲੀ ਹੈ।